Articles

ਨਵੇਂ ਸਾਲ ਦੀ ਪ੍ਰਭਾਤ !

ਨਵੇਂ ਸਾਲ ਦੀ ਪ੍ਰਭਾਤ ਤੇ ਹਰ ਵਰਗ ਦੇ ਪ੍ਰਾਣੀ ਲਈ ਨਵੇਂ ਸਾਲ ਦੀ ਆਮਦ ਤੇ ਸਰਬੱਤ ਦੇ ਭਲੇ ਦਾ ਖੁਸ਼ੀਆਂ ਭਰਿਆ ਸੁਦੇਸ਼ ਉਨ੍ਹਾਂ ਦੀ ਚੜਦੀ ਕਲਾ ਦੀ ਹਰ ਪੱਖ ਤੋ ਕਾਮਨਾ ਕਰਦੇ ਹਾਂ, ਤੇ ਨਾਲ ਹੀ ਉਨ੍ਹਾਂ ਮਨੁੱਖੀ ਜੀਵਾਂ ਨੂੰ ਵੀ ਜ਼ਹਿਰੀਲੇ ਹੋ ਚੁੱਕੇ ਪੰਜ ਆਬ ਨੂੰ ਸ਼ੁੱਧ ਕਰਣ ਲਈ ਜਿਸ ਨੇ ਪੋਣ ਪਾਣੀ ਤੇ ਧਰਤੀ ਮਾਤਾ ਨੂੰ ਪਲੀਤ ਕਰਣ ਦੀ ਕੋਈ ਕਸਰ ਨਹੀਂ ਛੱਡੀ ਅਗਾਂਹ ਕਰਣ ਲਈ  ਸਕੰਲਪ  ਕਰਦੇ  ਹਾਂ।ਨਵਾ ਸਾਲ ਉਹ ਸਮਾ ਹੁੰਦਾਂ ਹੈ ਜਦੋਂ ਪੁਰਾਣਾ ਸਮਾ ਕਲੰਡਰ ਸਾਲ ਬਦਲਦਾ ਹੈ,ਅਤੇ ਨਵਾ ਕਲੰਡਰ ਸਾਲ ਸ਼ੁਰੂ ਹੁੰਦਾ ਹੈ। ਬਹੁਤ ਸਾਰੇ ਸਭਿਆਚਾਰ ਵਿੱਚ ਇਸ ਘਟਨਾਂ ਨੂੰ ਕਿਸੇ ਨਾਂ ਕਿਸੇ ਤਰੀਕੇ ਨਾਲ ਮਨਾਇਆ ਜਾਂਦਾ ਹੈ।ਪਿਛਲੇ ਸਾਲ ਜੋ ਘਟਨਾਵਾਂ ਵਾਪਰੀਆਂ ਜਿਵੇਂ ਕਿਸਾਨ ਮੋਰਚੇ ਵਿੱਚ ਕਿਸਾਨਾਂ ਦੀਆ ਖੁਦਕਸ਼ੀਆ ,ਕੋਰੋਨਾ ਜੋ ਮੋਤ ਦਾ ਵਰੰਟ ਲੈ ਕੇ ਘੁੰਮਿਆ  ਤੇ  ਅਗਜਨਵੀ ਘਟਨਾਵਾਂ,  ਬੇਵਕਤੀ ਮੌਤਾਂ ਹੋਈਆਂ ਫਿਰ  ਹੁਣ ਬਦਲਦੇ  ਰੂਪ  ਵਿੱਚ  ਘੁੰਮ  ਰਿਹਾ  ਹੈ , ਨਸ਼ਿਆ ਨਾਲ ਨੋਜਵਾਨਾ ਦੀਆਂ ਮੋਤਾਂ, ਬਲਾਤਕਾਰ, ਹਵਾ ਪਾਣੀ ਪਰਦੂਸ਼ਤ,  ਮਿਲਾਵਟ ਖੋਰੀ, ਅੰਨੇ ਵਾਅ ਦਰੱਖਤਾ ਦੀ ਕਟਾਈ,  ਜਹਰੀਲ਼ੀਆ ਦਵਾਈਆਂ ਦਾ ਛਿੜਕਾਉ ਨਾਲ ਮਨੱਖੀ ਜੀਵ  ਨੂੰ ਕਿੰਨਾ ਨੁਕਸਾਨ ਝੱਲ਼ਣਾ ਪਿਆਂ ।ਦਰਬਾਰ ਸਾਹਿਬ ਦੀ ਬੇਅਦਬੀ , ਲੁਧਿਆਣਾ  ਬੰਬ  ਬਲਾਸਟ ਆਦਿ।ਹੁਣ ਜਦੋਂ ਵੋਟਾਂ ਨਵੇਂ ਸਾਲ ਦੀ ਆਮਦ ਨਾਲ ਪੰਜ ਰਾਜਾਂ ਦੇ ਨਾਲ ਪੰਜਾਬ ਦੀਆਂ ਚੋਣਾਂ ਹੋਣੇ ਜਾ ਰਹੀਆਂ ਹਨ।ਦਲ ਬਦਲੂ ਆਪੋ ਆਪਣੇ ਸਵਾਰਥ ਲਈ ਲੋਕਾ ਦਾ ਖੂੰਨ ਨਿਚੋੜਨ ਲਈ ਹਰ ਤਰਾਂ ਦੇ ਹੱਥ ਕੰਡੇ ਅਪਨਾ ਰਹੇ ਹਨ, ਮੁਫ਼ਤ ਸਹੂਲਤਾਂ ਦਾ ਹੜ ਆ ਰਿਹਾ ਹੈ।ਲੋਕਾ ਨੂੰ ਝੂਠੇ ਸਬਜਬਾਜ ਦਿਖਾ ਪਾਰਟੀਆਂ  ਦਲਿਤ ਪਤਾ ਖੇਡ ਲੋਕਾ ਵਿੱਚ ਵੰਡੀਆਂ ਪਾ ਰਹੀਆਂ ਹਨ, ਕੁਰਸੀ ਲਈ ਖੂੰਨ ਚਿੱਟੇ ਹੋ ਰਹੇ ਹਨ।ਭਰਾ ਭਰਾ ਕੁਰਸੀ ਲਈ ਇੱਕ ਦੂਸਰੇ ਦੇ ਖਿਲਾਫ ਚੋਣਾ ਲੜਨ ਲਈ ਪਾਰਟੀਆੰ ਬਦਲ ਰਹੇ ਹਨ।ਨਵੇਂ ਸਾਲ ਦੀ ਆਮਦ ਤੇ ਵੋਟਰਾਂ ਨੂੰ ਇਹੋ  ਜਿਹੇ ਸਵਾਰਥੀ ਨੇਤਾ ਨੂੰ ਨਕਾਰ ਦੇਣਾ ਚਾਹੀਦਾ ਹੈ।ਉਹਨਾਂ ਲੋਕਾ ਨੂੰ ਵੋਟਾ ਪਾ ਜਤਾਉ  ਜੋ ਇਮਾਨਦਾਰ ਸ਼ਵੀ ਵਾਲੇ ਪੜੇ ਲਿਖੇ ਜੋ ਪੈਸੇ ਸ਼ਰਾਬ ਨਾਂ ਵੰਡਨ ਵਾਲੇ ਹੋਣ।ਆਪਣੇ  ਅਵਾਮ  ਤੇ  ਦੇਸ਼ ਦੇਸ਼ ਤੇ ਭਲੇ  ਬਾਰੇ ਸੋਚਨ ਨਾਂ ਕੇ ਕਿਸੇ ਦਾ ਖੂੰਨ ਨਿਚੋੜ ਆਪਣੱ ਢਿੱਡ ਭਰਣ ਵਾਲੇ ਹੋੰਣ।ਪਰਮਾਤਮਾ ਹਰ ਪ੍ਰਾਣੀ ਨੂੰ ਇੰਨ੍ਹਾਂ  ਅਲਾਮਤਾਂ ਤੋ ਬਚਾਅੇ।ਹਰ ਇੱਕ ਨੂੰ ਰਹਿਣ ਲਈ ਕੁੱਲੀ,  ਗੁੱਲੀ,  ਜੁੱਲੀ ਜ਼ਰੂਰ ਨਸੀਬ ਹੋਵੇ , ਸੋਨੇ ਦੀ ਚਿੜੀ ਵਾਲੇ ਦੇਸ਼, ਪੰਜਾਬ ਵਿੱਚ ਹਰ ਪਾਸੇ ਵਿਕਾਸ ਹੋਵੇ,   ਪੰਜਾਬ ਵਿੱਚ ਫਿਰ ਨਵੀਂ ਕ੍ਰਾਂਤੀ,  ਰੋਣਕ  ਪਰਤ ਆਵੇ ।ਲੋਹੜੀ ਦਾ ਜੋ ਤਿਉਹਾਰ ਆ  ਰਿਹਾ ਹੈ ਹਰ ਪ੍ਰਾਣੀ ਕੁੜੀਆ ਦੀ ਲੋਹੜੀ ਮਨਾਵੇ।ਨਵੇਂ ਸਾਲ ਦੇ ਗੀਤ ਗਾਏ।
– ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin