New Zealand

ਨਿਊਜ਼ੀਲੈਂਡ ‘ਚ ਡੈਲਟਾ ਵੇਰੀਐਂਟ ਦੇ 56 ਨਵੇਂ ਮਾਮਲੇ

ਵੈਲਿੰਗਟਨ – ਨਿਊਜ਼ੀਲੈਂਡ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ 56 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ। ਸਿਹਤ ਮੰਤਰਾਲੇ ਮੁਤਾਬਕ ਸੰਕਰਮਣ ਦੇ ਸਭ ਤੋਂ ਵੱਧ 42 ਨਵੇਂ ਮਾਮਲੇ ਆਕਲੈਂਡ ਤੋਂ ਸਾਹਮਣੇ ਆਏ ਹਨ। ਇਸ ਤੋਂ ਬਾਅਦ ਵਾਈਕਾਟੋ ਤੋਂ ਚਾਰ, ਪਲੇਨਟੀ ਬੇਅ ਵਿੱਚ ਛੇ, ਤਰਨਾਕੀ ਵਿੱਚ ਇੱਕ, ਤਰਾਵਹੀਟੀ ਵਿੱਚ ਇੱਕ ਅਤੇ ਲੇਕਸ ਜ਼ਿਲ੍ਹੇ ਵਿੱਚ ਦੋ ਮਾਮਲੇ ਦਰਜ ਕੀਤੇ ਗਏ ਹਨ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਸਪਤਾਲਾਂ ਵਿੱਚ 48 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ ਸੱਤ ਮਰੀਜ਼ ਇੰਟੈਂਸਿਵ ਕੇਅਰ ਯੂਨਿਟ ਵਿੱਚ ਹਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੋਵਿਡ ਦੇ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ ਇਸ ਸਮੇਂ 13,278 ਹੈ। ਦੇਸ਼ ਵਿੱਚ ਲਗਭਗ 95 ਪ੍ਰਤੀਸ਼ਤ ਯੋਗ ਆਬਾਦੀ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ ਅਤੇ 91 ਪ੍ਰਤੀਸ਼ਤ ਨੂੰ ਦੋ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਓਮੀਕਰੋਨ ਵੇਰੀਐਂਟਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਸਾਵਧਾਨੀ ਦੇ ਉਪਾਵਾਂ ਦਾ ਐਲਾਨ ਕੀਤਾ, ਜਿਸ ਵਿੱਚ ਫਾਈਜ਼ਰ ਵੈਕਸੀਨ ਦੀ ਦੂਜੀ ਅਤੇ ਬੂਸਟਰ ਖੁਰਾਕਾਂ ਦੇ ਵਿਚਕਾਰ ਦੀ ਮਿਆਦ ਨੂੰ ਛੇ ਮਹੀਨਿਆਂ ਤੋਂ ਘਟਾ ਕੇ ਚਾਰ ਮਹੀਨਿਆਂ ਤੱਕ ਕੀਤਾ ਗਿਆ ਹੈ। 11 ਜਨਵਰੀ, 2022 ਤੋਂ ਪੰਜ ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ।

Related posts

ਨਿਊਜ਼ੀਲੈਂਡ ਦੀ ਆਬਾਦੀ ਸਬੰਧੀ ਚਿੰਤਾਜਨਕ ਅੰਕੜੇ

admin

ਨਿਊਜ਼ੀਲੈਂਡ ‘ਚ ਕੋਵਿਡ-19 ਦੇ 10,239 ਨਵੇਂ ਕੇਸ

admin

ਨਿਊਜ਼ੀਲੈਂਡ ‘ਤੇ ਕੋਵਿਡ-19 ਦਾ ਖਤਰਾ ਹਾਲੇ ਵੀ ਬਰਕਰਾਰ

admin