International

ਨਿਊਯਾਰਕ ਦੀ ਇਮਾਰਤ ’ਚ ਭਿਆਨਕ ਅੱਗ, ਨੌਂ ਬੱਚਿਆਂ ਸਮੇਤ 19 ਲੋਕਾਂ ਦੀ ਮੌਤ

ਨਿਊਯਾਰਕ – ਨਿਊਯਾਰਕ ਸ਼ਹਿਰ ਦੇ ਹੁਣ ਤਕ ਦੇ ਸਭ ਤੋਂ ਭਿਆਨਕ ਅਗਨੀਕਾਂਡਾਂ ’ਚੋਂ ਇਕ ’ਚ ਅਪਾਰਟਮੈਂਟ ’ਚ ਲੱਗੀ ਭਿਆਨਕ ਅੱਗ ਕਾਰਨ 19 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚੋਂ ਨੌਂ ਬੱਚੇ ਹਨ। ਇਹ ਅੱਗ ਇਕ ਇਲੈਕਟ੍ਰਿਕ ਹੀਟਰ ਦੇ ਖ਼ਰਾਬ ਹੋਣ ਕਾਰਨ ਲੱਗੀ ਹੈ। ਨਿਊਯਾਰਕ ਸ਼ਹਿਰ ਦੇ ਫਾਇਰ ਬਿ੍ਰਗੇਡ ਮੁਤਾਬਕ ਬ੍ਰਾਂਕਸ ਸਥਿਤ 19 ਮੰਜ਼ਿਲਾ ਇਮਾਰਤ ’ਚ ਅੱਗ ਲੱਗਣ ਤੋਂ ਬਾਅਦ ਉਨ੍ਹਾਂ ਦੀ ਟੀਮ ਦੇ ਦੋ ਸੌ ਲੋਕਾਂ ਨੇ ਉੱਥੇ ਪੁੱਜ ਕੇ ਅੱਗ ਬੁਝਾਉਣ ਦਾ ਕੰਮ ਕੀਤਾ। ਇਹ ਅੱਗ ਐਤਵਾਰ ਸਵੇਰੇ 11 ਵਜੇ ਲੱਗੀ ਸੀ। ਇਹ ਘਟਨਾ ਫਿਲਡੇਲਫੀਆ ਦੇ ਅਗਨੀਕਾਂਡ ਦੇ ਇਕ ਦਿਨ ਬਾਅਦ ਦੀ ਹੈ ਜਿਸ ’ਚ 12 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚ 8 ਬੱਚੇ ਸਨ। ਨਿਊਯਾਰਕ ਸ਼ਹਿਰ ਦੇ ਮੇਅਰ ਇਰਿਕ ਐਡਮਸ ਨੇ ਇਸ ਹਾਦਸੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਹੈ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਨੌਂ ਬੱਚਿਆਂ ਸਮੇਤ 19 ਲੋਕਾਂ ਨੂੰ ਅਸੀਂ ਹਮੇਸ਼ਾ ਲਈ ਗੁਆ ਦਿੱਤਾ ਹੈ। ਇਸ ਹਾਦਸੇ ’ਚ 44 ਤੋਂ ਜ਼ਿਆਦਾ ਲੋਕ ਗੰਭੀਰ ਤੌਰ ’ਤੇ ਸੜ ਗਏ। ਐਡਮਸ ਮੁਤਾਬਕ ਇਸ ਇਮਾਰਤ ’ਚ ਜ਼ਿਆਦਾਤਰ ਮੁਸਲਿਮ ਆਬਾਦੀ ਰਹਿੰਦੀ ਸੀ ਜੋ ਕਿ ਅਫਰੀਕੀ ਦੇਸ਼ ਗਾਮਬੀਆ ਤੋਂ ਇੱਥੇ ਆਏ ਸਨ। ਐਡਮਸ ਨੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਇਹ ਸ਼ਹਿਰ ਦੀ ਬੇਹੱਦ ਦੁਖਦ ਤੇ ਦਿਲ ਨੂੰ ਚੋਟ ਪਹੁੰਚਾਉਣ ਵਾਲੀ ਘਟਨਾ ਹੈ। ਇਸ ਘਟਨਾ ਨਾ ਪੂਰਾ ਨਿਊਯਾਰਕ ਸ਼ੋਕ ਤੇ ਦਰਦ ’ਚ ਹੈ। ਨਿਊਯਾਰਕ ਸੂਬੇ ਦੀ ਗਵਰਨਰ ਕੈਥੀ ਹੋਚੁਲ ਨੇ ਕਿਹਾ ਕਿ ਸ਼ਹਿਰ ਸਦਮੇ ’ਚ ਹੈ। ਮੇਅਰ ਐਡਮਸ ਨੇ ਕਿਹਾ ਕਿ ਉਹ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਲਈ ਫੰਡ ਬਣਾਏਗੀ ਤਾਂਕਿ ਨਵੇਂ ਘਰ ਬਣਾਉਣ ਤੇ ਕਬਰ ’ਚ ਦਫ਼ਨਾਉਣ ਦੇ ਖਰਚਿਆਂ ਦਾ ਪ੍ਰਬੰਧ ਕੀਤਾ ਜਾ ਸਕੇ। ਲਗਪਗ 44 ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ ਜਿਨ੍ਹਾਂ ’ਚੋਂ 13 ਬੇਹੱਦ ਗੰਭੀਰ ਹਨ। ਨਿਊਯਾਰਕ ਫਾਇਰ ਬਿ੍ਰਗੇਡ ਦੇ ਕਮਿਸ਼ਨਰ ਡੈਨੀਅਲ ਨੀਗਰੋ ਨੇ ਦੱਸਿਆ ਕਿ ਅੱਗ ਦਾ ਸ੍ਰੋਤ ਇਕ ਖ਼ਰਾਬ ਹੀਟਰ ਸੀ ਜੋ ਇਕ ਫਲੈਟ ਦੇ ਬੈੱਡਰੂਮ ’ਚ ਰੱਖਿਆ ਸੀ। ਜ਼ਿਆਦਾਤਰ ਪੀੜਤ ਇਮਾਰਤ ਦੀ ਹਰੇਕ ਮੰਜ਼ਿਲ ਦੀਆਂ ਪੌੜੀਆਂ ’ਤੇ ਮਿਲ ਗਏ ਸਨ। ਭਿਆਨਕ ਅੱਗ ਤੇ ਧੂੰਏਂ ਕਾਰਨ ਪੀੜਤਾਂ ਦੀ ਹਾਲਤ ਕਾਫੀ ਗੰਭੀਰ ਹੈ। ਇਹ ਇਮਾਰਤ ਪੰਜਾਹ ਸਾਲ ਪੁਰਾਣੀ ਹੈ ਤੇ ਇਸ ’ਚ 120 ਫਲੈਟ ਹਨ।

Related posts

ਇਟਲੀ ’ਚ ਸਿੱਖ ਭਾਈਚਾਰੇ ਨੂੰ ਮਿਲੀ ਵੱਡੀ ਰਾਹਤ ਟ੍ਰੈਵਲ ਕਰਨ ਮੌਕੇ ਕਿਰਪਾਨ ਰੱਖਣ ’ਤੇ ਹੁਣ ਨਹੀਂ ਹੋਵੇਗਾ ਪਰਚਾ

editor

ਬਰਤਾਨਵੀ ਸੰਸਦ ’ਚ ਗੁਰਬਾਣੀ ਦੀਆਂ ਧੁਨਾਂ ਗੂੰਜੀਆਂ

editor

ਉੱਤਰੀ ਕੋਰੀਆ ਦੇ ਤਾਨਾਸ਼ਾਹ ਨੂੰ ਖੁਸ਼ ਰੱਖਣ ਲਈ ਬਣਾਇਆ ਜਾਂਦੈ ‘ਪਲੈਯਰ ਸਕੁਐਡ’

editor