India

ਪੀਐੱਮ ਮੋਦੀ ਬੋਲੇ-ਹੁਣ ਸੌਂਦੇ ਹੋਏ ਸਪਨੇ ਦੇਖਣ ਦਾ ਸਮਾਂ ਨਹੀਂ

ਨਵੀਂ ਦਿੱਲੀ – ਦੇਸ਼ ‘ਚ ਅੱਜ ਤੋਂ ‘ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਨਾਲ ਸਵਰਨਿਮ ਭਾਰਤ ਕੀ ਔਰ’ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ।ਪੀਐੱਮ ਮੋਦੀ ਨੇ ਵੀਡੀਓ ਕਾਨਫਰੰਸ ਜ਼ਰੀਏ ਇਸ ਪ੍ਰੋਗਰਾਮ ‘ਚ ਹਿੱਸਾ ਲਿਆ। ਮੋਦੀ ਨੇ ਬਟਨ ਦਬਾ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਪੀਐੱਮ ਨੇ ਪ੍ਰੋਗਰਾਮ ਦਾ ਸੰਬੋਧਨ ਵੀ ਕੀਤਾ।

ਪੀਐੱਮ ਮੋਦੀ ਨੇ ਕਿਹਾ ਕਿ ਬ੍ਰਹਮਪੁੱਤਰੀ ਸੰਸਥਾ ਦੁਆਰਾ ‘ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਨਾਲ ਸਵਰਨਿਮ ਭਾਰਤ ਕੀ ਔਰ’ ਪ੍ਰੋਗਰਾਮ ਦੀ ਸ਼ੁਰੂਆਤ ਹੋ ਰਹੀ ਹੈ। ਇਸ ਪ੍ਰੋਗਰਾਮ ‘ਚ ਸਵਰਨਿਮ ਭਾਰਤ ਲਈ ਭਾਵਨਾ ਵੀ ਹੈ, ਸਾਧਨਾ ਵੀ ਹੈ। ਇਸ ‘ਚ ਦੇਸ਼ ਲਈ ਪ੍ਰੇਰਨਾ ਵੀ ਹੈ, ਬ੍ਰਹਮਪੁੱਤਰੀ ਦੇ ਯਤਨ ਵੀ ਹਨ। ਪੀਐੱਮ ਨੇ ਅੱਗੇ ਕਿਹਾ ਕਿ ਅਸੀਂ ਇਕ ਅਜਿਹੀ ਵਿਵਸਥਾ ਬਣਾ ਰਹੇ ਹਨ ਜਿਸ ‘ਚ ਕੋਈ ਭੇਦਭਾਵ ਨਾ ਹੋਵੇ। ਇਕ ਅਜਿਹਾ ਸਮਾਜ ਬਣਾ ਰਹੇ ਹਾਂ ਜੋ ਸਮਾਨਤਾ ਤੇ ਸਮਾਜਕ ਨਿਆ ਦੀ ਬੁਨਿਆਦ ‘ਤੇ ਖੜ੍ਹਾ ਹੋਵੇ। ਅਸੀਂ ਇਕ ਅਜਿਹਾ ਉਭਰਦਾ ਭਾਰਤ ਦੇਖ ਰਹੇ ਹਾਂ ਜਿਸ ਦੀ ਸੋਚ ਤੇ ਅਪ੍ਰੋਚ ਨਵੀਂ ਹੈ ਜਿਸ ਦੇ ਫ਼ੈਸਲੇ ਪ੍ਰਗਤੀਸ਼ੀਲ ਹਨ।

ਮੋਦੀ ਨੇ ਕਿਹਾ,’ ਦੁਨੀਆਂ ਜਦ ਹਨ੍ਹੇਰੇ ਦੇ ਦੌਰ ‘ਚ ਸੀ, ਔਰਤਾਂ ਨੂੰ ਲੈ ਕੇ ਪੁਰਾਣੀ ਸੋਚ ‘ਚ ਜਕੜੀ ਸੀ, ਉਦੋਂ ਭਾਰਤ ਮਾਤਸ਼ਕਤੀ ਦੀ ਪੂਜਾ, ਦੇਵੀ ਦੇ ਰੂਪ ‘ਚ ਕਰਦਾ ਸੀ। ਮੁਸ਼ਕਲਾਂ ਦੇ ਦੌਰ ‘ਚ ਵੀ ਪੰਨਾਧਾਏ ਤੇ ਮੀਰਾਬਾਈ ਵਰਗੀਆਂ ਮਹਾਨ ਨਾਰੀਆਂ ਹੋਈਆਂ। ਇਸ ਮਹਾਉਤਸਵ ‘ਚ ਦੇਸ਼ ਜਿਸ ਇਤਿਹਾਸ ਨੂੰ ਯਾਦ ਕਰ ਰਿਹਾ ਹੈ ਉਸ ‘ਚ ਕਿੰਨੀਆਂ ਹੀ ਔਰਤਾਂ ਨੇ ਆਪਣੇ ਬਲਿਦਾਨ ਦਿੱਤੇ ਹਨ।

Related posts

ਏਅਰ ਇੰਡੀਆ ਨੇ ਦਿੱਲੀ-ਦੁਬਈ ਉਡਾਣ ਨਾਲ ਕੌਮਾਂਤਰੀ ਮਾਰਗ ’ਤੇ ਏ-350 ਸੇਵਾ ਸ਼ੁਰੂ ਕੀਤੀ

editor

‘ਇੰਡੀਆ’ ਗੱਠਜੋੜ ‘ਭਿ੍ਰਸ਼ਟ’ ਲੋਕਾਂ ਦਾ ਕੁਨਬਾ : ਨੱਡਾ

editor

ਚੋਣ ਕਮਿਸ਼ਨ ਦੇ ਸੋਧੇ ਅੰਕੜਿਆਂ ’ਚ 6 ਫ਼ੀਸਦੀ ਵਧੀ ਵੋਟਿੰਗ ਪਰ 2019 ਦੇ ਮੁਕਾਬਲੇ ਘੱਟ

editor