Magazine

ਪੁੱਤ-ਪੁੱਤ ਤਾਂ ਹਰ ਕੋਈ ਮੰਗਦਾ, ਕਦੇ ਧੀ…

 

ਪੁੱਤ-ਪੁੱਤ ਤਾਂ ਹਰ ਕੋਈ ਮੰਗਦਾ, ਕਦੇ ਧੀ ਕਿਸੇ ਨੇ ਮੰਗੀ ਨਾ,
ਧੀ ਹੁੰਦੀ ਏ ਪਰਾਇਆ ਧਨ, ਏ ਸੋਚ ਲੋਕਾਂ ਦੀ ਚੰਗੀ ਨਾ।

ਕੋਈ ਮਾਰਦੇ ਕੁੱਖਾਂ ‘ਚ, ਕੋਈ ਸੁੱਟ ਦੇ ਕੁੱਖੋਂ ਜੰਮਦੇ ਹੀ,
ਕਿਉਂ ਅਜਿਹਾ ਕਰਨ ਲੱਗੇ, ਹੱਥ ਲੋਕਾਂ ਦੇ ਕੰਬਦੇ ਨੀ। 

ਮੁੰਡਿਆਂ ਨੂੰ ਵਧ ਤੋਂ ਵਧ ਪੜ੍ਹਾਉਣਾ ਚਾਹੁੰਦਾ ਨੇ ਲੋਕ,
ਧੀਆਂ ਨੂੰ ਚੂੜੀਆਂ ਪੁਆ ਘਰ ਬਿਠਾਉਣਾ ਚਾਹੁੰਦੇ ਨੇ ਲੋਕ।

ਪੁੱਤਰਾਂ ਦੀ ਖੁਸ਼ੀ ਲਈ ਮੰਨਤਾਂ ਮੰਗਦੇ ਫਿਰਦੇ ਨੇ,
ਭਾਵੇਂ ਰੋਜ਼ ਨੂੰਹ-ਧੀਆਂ ਨੂੰ ਘਰ ਰਵਾਉਂਦੇ ਨੇ ਲੋਕ।

ਕੁਝ ਕਰ ਦੇਵੇ ਏ ਜਗ ਬਦਨਾਮ, ਬਹੁਤਾ ਕਰ ਦਿੰਦੇ ਨੇ ਆਪਣੇ ਹੀ
ਪੂਰਾ ਕਰਨ ਲਈ ਜੋ ਦੇਖਦੀਆਂ ਨੇ, ਉਹ ਧੀਆਂ ਦੇ ਰਹਿ ਜਾਣ ਸੁਪਨੇ ਹੀ।

ਧੀ ਹੁੰਦੀ ਏ ਪੱਗੜੀ ਬਾਬਲ ਦੀ, ਕਿਉਂ ਸਮਝਦੇ ਹੋ ਜੁੱਤੀ ਪੈਰਾਂ ਦੀ,
ਆਪਣੀ ਧੀ-ਭੈਣ ਸਭ ਨੂੰ ਪਿਆਰੀ, ਕਿਉਂ ਲੱਗੇ ਟੋਟਾ ਧੀ-ਭੈਣ ਗੈਰਾਂ ਦੀ।

ਨਾ ਜਾਣ ਉਹ ਨਰਕਾਂ-ਸਵਰਗਾਂ ‘ਚ, ਜਿਊਂਦੇ ਜੀਅ ਏਸ ਧਰਤੀ ‘ਤੇ ਮਰਦੇ ਨੇ
ਰੱਬ ਖੈਰ ਕਰੇ ਉਨ੍ਹਾਂ ਲੋਕਾਂ ਦੀ, ਜੋ ਧੀ ਜੰਮਣ ਤੋਂ ਡਰਦੇ ਨੇ।

ਏ ਦੁਨੀਆ ਹੈ ਭੁੱਖੀ ਪੈਸੇ ਦੀ, ਨੂੰਹਾਂ ਨੂੰ ਦਾਜ ਦੀ ਬਲੀ ਚੜ੍ਹਾਉਂਦੀ ਏ,
ਨਾ ਪੈਣ ਦਿੰਦੀ ਪੈਰਾਂ ‘ਤੇ ਪਾਣੀ, ਝੂਠਾ ਸੁਸਾਈਡ ਕੇਸ ਬਣਾਉਂਦੀ ਏ।

ਨਾ ਮਾੜਾ ਸਲੂਕ ਕਰੋ ਨੂੰਹਾਂ ਨਾਲ, ਤੁਹਾਡੀ ਧੀ ਵੀ ਕਿਸੇ ਘਰ ਜਾਣੀ ਏ,
ਜੇ ਸਮਝੋਗੇ ਬਗਾਨੀ ਧੀ ਨੂੰ ਧੀ, ਤਾਂਈਓ ਤੁਹਾਡੀ ਧੀ ਕਿਸੇ ਨੇ ਅਪਣਾਉਣੀ ਏ।

ਨਿਤਿਨ ਸ਼ਰਮਾ ਫਗਵਾੜਾ

Related posts

ਕੀ ਅਜੌਕੀ ਸਿੱਖ ਲੀਡਰਸ਼ਿਪ ਮਹੱਤਵਹੀਣ ਹੋ ਚੁਕੀ ਹੈ?

admin

ਜ਼ਰਾ ਬਚਕੇ ਮੋੜ ਤੋਂ . . . ਭਾਗ – 2

admin

ਨਾਨਕ (ਨਾਦ) ਬਾਣੀ ਵਿੱਚ ਵਿਗਿਆਨਕ ਸੋਚ”   

admin