Bollywood

ਫਿਲਮ ਮੇਕਰਸ ਦੀ ਲਾਪਰਵਾਹੀ ਦੇ ਚੱਲਦਿਆਂ ਖ਼ਤਰੇ ’ਚ ਪੱਤਰਕਾਰ ਤੇ ਉਸਦੇ ਪਰਿਵਾਰ ਦੀ ਜਾਨ

ਨਵੀਂ ਦਿੱਲੀ – ਸਿਧਾਰਥ ਮਲਹੋਤਰਾ ਅਤੇ ਕਿਯਾਰਾ ਅਡਵਾਣੀ ਦੀ ਫਿਲਮ ‘ਸ਼ੇਰਸ਼ਾਹ’ 12 ਅਗਸਤ 2021 ਨੂੰ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਹੋਈ ਸੀ। ਦਰਸ਼ਕਾਂ ਨੇ ਇਸ ਫਿਲਮ ਨੂੰ ਕਾਫੀ ਸਰਾਹਿਆ ਸੀ। ਕਾਰਗਿੱਲ ਦੇ ਹੀਰੋ ਕੈਪਟਨ ਵਿਕਰਮ ਬੱਤਰਾ ਦੀ ਇਸ ਬਾਇਓਪਿਕ ’ਚ ਲੋਕਾਂ ਨੂੰ ਸਿਧਾਰਥ ਅਤੇ ਕਿਯਾਰਾ ਦੀ ਕਮਿਸਟਰੀ ਕਾਫੀ ਪਸੰਦ ਆਈ। ਪਰ ਹੁਣ ਇਸ ਫਿਲਮ ਕਾਰਨ ਕਿਸੇ ਦੀ ਜਾਨ ਖ਼ਤਰੇ ’ਚ ਪੈ ਗਈ ਹੈ।ਦਰਅਸਲ, ਇਕ ਕਸ਼ਮੀਰੀ ਰਿਪੋਰਟਰ ਫਰਾਜ਼ ਅਸ਼ਰਫ਼ ਨੇ ‘ਸ਼ੇਰਸ਼ਾਹ’ ਫਿਲਮ ਦੇ ਮੇਕਰਸ ਖ਼ਿਲਾਫ਼ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫ਼ੈਸਲਾ ਕੀਤਾ ਹੈ। ਰਿਪੋਰਟਰ ਦਾ ਕਹਿਣਾ ਹੈ ਕਿ ਇਸ ਫਿਲਮ ਕਾਰਨ ਉਸਦੀ ਤੇ ਉਸਦੇ ਪਰਿਵਾਰ ਦੀ ਜਾਨ ਸੰਕਟ ’ਚ ਹੈ। ਫਰਾਜ਼ ਨੇ ਟਵਿੱਟਰ ’ਤੇ ਇਹ ਜਾਣਕਾਰੀ ਦਿੱਤੀ ਕਿ ਫਿਲਮ ਦੇ ਇਕ ਦ੍ਰਿਸ਼ ’ਚ ਅੱਤਵਾਦੀਆਂ ਨੂੰ ਇਕ ਕਾਰ ’ਚ ਜਾਂਦੇ ਹੋਏ ਦਿਖਾਇਆ ਗਿਆ ਹੈ। ਇਸ ਕਾਰ ’ਤੇ ਜੋ ਨੰਬਰ ਹੈ ਉਹ ਫਰਾਜ਼ ਦੀ ਪਰਸਨਲ ਕਾਰ ਦਾ ਰਜਿਸਟ੍ਰੇਸ਼ਨ ਨੰਬਰ ਹੈ। ਜਿਸਤੋਂ ਬਾਅਦ ਫਰਾਜ਼ ਮੁਸ਼ਕਲ ’ਚ ਆ ਗਏ ਹਨ।ਉਨ੍ਹਾਂ ਦਾ ਕਹਿਣਾ ਸੀ ਕਿ ਧਰਮਾ ਪ੍ਰੋਡਕਸ਼ਨ ਜਾਂ ਸ਼ੇਰਸ਼ਾਹ ਦੀ ਟੀਮ ਨੇ ਆਪਣੇ ਸ਼ੂਟ ਲਈ ਇਸ ਨੰਬਰ ਨੂੰ ਇਸਤੇਮਾਲ ਕਰਨ ਦੀ ਆਗਿਆ ਉਸਤੋਂ ਨਹੀਂ ਮੰਗੀ ਸੀ। ਅਜਿਹੇ ’ਚ ਇਸ ਫਿਲਮ ਕਾਰਨ ਉਨ੍ਹਾਂ ਦਾ ਜੀਵਨ ਖ਼ਤਰੇ ’ਚ ਆ ਗਿਆ ਹੈ। ਇੰਨਾ ਹੀ ਨਹੀਂ ਸਬੂਤ ਦੇ ਤੌਰ ’ਤੇ ਫਰਾਜ਼ ਨੇ ਸੋਸ਼ਲ ਮੀਡੀਆ ’ਤੇ ਆਪਣੀ ਤੇ ਫਿਲਮ ’ਚ ਦਿਖਾਈ ਗਈ ਕਾਰ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ ਅਤੇ ਕਿਹਾ ਹੈ ਕਿ ਹੁਣ ਉਨ੍ਹਾਂ ਨੂੰ ਕਿਤੇ ਵੀ ਜਾਣ ਤੋਂ ਡਰ ਲੱਗ ਰਿਹਾ ਹੈ।

ਆਪਣੇ ਇਕ ਟਵੀਟ ’ਚ ਫਰਾਜ਼ ਨੇ ਧਰਮਾ ਪ੍ਰੋਡਕਸ਼ਨ ਖ਼ਿਲਾਫ਼ ਕੋਰਟ ’ਚ ਜਾਣ ਦੀ ਧਮਕੀ ਦਿੱਤੀ ਹੈ। ਦੱਸ ਦੇਈਏ ਕਿ ਹਾਲੇ ਤਕ ਸ਼ੇਰਸ਼ਾਹ ਦੀ ਟੀਮ ਵੱਲੋਂ ਇਸ ਮਾਮਲੇ ’ਤੇ ਕੋਈ ਸਟੇਟਮੈਂਟ ਸਾਹਮਣੇ ਨਹੀਂ ਆਈ। ਵੈਸੇ ਇਹ ਪਹਿਲੀ ਵਾਰ ਨਹੀਂ ਹੈ ਇਸਤੋਂ ਪਹਿਲਾਂ ਵੀ ਕਾਫੀ ਵਾਰ ਅਜਿਹਾ ਹੋ ਚੁੱਕਾ ਹੈ। ਆਮਿਰ ਖ਼ਾਨ ਦੀ ਫਿਲਮ ਗਜ਼ਨੀ ’ਚ ਉਨ੍ਹਾਂ ਦੀ ਬਾਡੀ ’ਤੇ ਲਿਖੇ ਹੋਏ ਫੋਨ ਨੰਬਰਾਂ ਨੂੰ ਵੀ ਲੋਕਾਂ ਨੇ ਨੋਟ ਕਰਕੇ ਕਾਲ ਕੀਤਾ। ਇਕ ਲੜਕੀ ਨੇ ਤੰਗ ਆ ਕੇ ਇਸਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ।

Related posts

‘‘ਮੈਂ ਗੱਡੀ ਭੇਜ ਰਿਹਾ ਹਾਂ, ਤੁਸੀਂ ਹੋਟਲ ਆ ਜਾਓ’’ ਕਪਿਲ ਸ਼ਰਮਾ ਦੀ ਭੂਆ’ ਨੇ ਖੋਲ੍ਹੀ ਡਾਇਰੈਕਟਰ ਦੀ ਪੋਲ

editor

ਆਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ 2’ ਦੇ ਪਹਿਲੇ ਗੀਤ ‘ਪੁਸ਼ਪਾ ਪੁਸ਼ਪਾ’ ਨੇ ਜਿੱਤਿਆ ਲੋਕਾਂ ਦਾ ਦਿਲ

editor

ਸਟ੍ਰੀਮਿੰਗ ਮਾਮਲੇ ’ਚ ਸਾਈਬਰ ਸੈੱਲ ਸਾਹਮਣੇ ਪੇਸ਼ ਨਹੀਂ ਹੋਈ ਤਮੰਨਾ ਭਾਟੀਆ

editor