Poetry Geet Gazal

ਬਲਜੀਤ ਕੌਰ ਗਿੱਲ, ਮੈਲਬੌਰਨ

 

 

 

 

 

ਕਿਵੇਂ ਬਿਆਨ ਕਰਾ ਮੈ ਮੇਰੇ ਮਨ ਦੇ ਭੁਲੇਖਿਆਂ ਦਾ ਹੱਟਣਾ
ਤੇ ਇੱਕ -ਇੱਕ ਕਰਕੇ ਮੇਰੇ ਪਰਾਂ ਦਾ ਕੱਟਣਾ

ਕੁਝ ਪਰ ਮੇਰੇ ਕੱਟੇ ਬਚਪਨ ਵਿੱਚ ,ਤੇ ਕੁਝ ਪਰ ਵਿੱਚ ਜਵਾਨੀ
ਇੱਕ ਪਲ ਲਈ ਤਾਂ ਝੜ ਗਏ ਸਭ ਪਰ ,

ਜਦ ਸਹੁਰੇ ਘਰ ਵੀ ਰਹੀ ਬੇਗਾਨੀ,ਕਿੳ ਨਹੀਂ ਜੱਚਦਾ ਤੈਨੂੰ ਮੇਰਾ ਖੁੱਲ ਕੇ ਵੀ ਹੱਸਣਾ
ਕਿਵੇਂ ਬਿਆਨ ਕਰਾ ਮੈ ਮੇਰੇ ਪਰਾਂ ਦਾ ਕੱਟਣਾ ….

ਖੋਹ ਕੇ ਜਦ ਮੇਰੇ ਤੋਂ ਵੀਰ ਨੂੰ ਖਿਡੌਣਾ ਦਿੱਤਾ ਸੀ ਮਾਂ
ਹੁੰਦਾ ਏ ਫਰਕ  ਧੀ -ਪੁੱਤਰ ਸਮਝਾ ਤੈ ਉਸੇ ਦਿਨ ਹੀ ਦਿੱਤਾ ਸੀ,

ਨਾਂ ਮਿਲੀ ਅਜ਼ਾਦੀ ਖੇਡਣ ਦੀ ਨਾਂ ਖੁੱਲ ਕੇ ਨੱਚਣਾ ਟੱਪਣਾ
ਮੇਰੇ ਪਰਾਂ ਦਾ ਕੱਟਣਾ……

ਵਿੱਚ ਜਵਾਨੀ ਦੀ ਦਹਿਲੀਜ਼ ਤੇ ਕਿੰਨੀਆਂ ਹੀ ਰੋਕਾਂ ਲਾਈਆਂ ਤੈ,

ਹਰ ਵਾਰ ਪੈਂਦੇ ਕੰਨਾ ‘ਚ’ਬੋਲ ਧੀਆ ਹੁੰਦੀਆਂ ਸਦਾ ਪਰਾਈਆ ਨੇ,

ਦੱਬ ਲਏ ਸਭ ਚਾਅ ਮੈ ਦਿਲ ਵਿੱਚ ਤੇ ਸਿੱਖ ਲਿਆ ਨੀਵੀਂ ਪਾ ਕੇ ਰੱਖਣਾ
ਮੇਰੇ ਪਰਾਂ ਦਾ ਕੱਟਣਾ…

ਕਰ ਕੇ ਵੱਡਾ ਜੇਰਾ ਦੱਸਿਆ ਆਪਣੇ ਹਮਰਾਹੀ ਨੂੰ ਕੀ ਮੇਰੇ ਵੀ ਕੁਝ ਸਪਨੇ ਆ,

ਛੱਡ ਆਪਣੇ ਬਾਰੇ ਨੂੰ ਸੋਚ ਬੱਚਿਆ ਦਾ ,ਮਾਪਿਆ ਦਾ ਜੋ ਸਾਡੇ ਆਪਣੇ ਆ,

ਇਹ ਸੁਣ ਕੇ ਮੈ ਛੱਡ ਦਿੱਤਾ ਫੇਰ ਪਿਛਾਂਹ ਨੂੰ ਤੱਕਣਾ
ਮੇਰੇ ਪਰਾਂ ਦਾ ਕੱਟਣਾ…….

ਚੁੱਪ -ਚਾਪ ਤੁਰ ਪਈ ਹਾ ,ਉਹਨਾ ਰਾਹਾਂ ਤੇ ਜੋ ਸਭਨਾਂ ਮੈਨੂੰ ਦਿਖਾਏ ਨੇ,

ਸੋਚਾਂ ਕਿੳ ਔਰਤ ਦੇ ਹਿੱਸੇ ਏਨੇ ਸਮਝੌਤੇ ਆਏ ਨੇ ?

ਪਤਾ ਏ ਮੈਨੂੰ ਨਹੀਂ ਸੁਣਨੇ ਮੇਰੇ ਗਿਲੇ ਕਿਸੇ ਤੇ ਮੈ ਵੀ ਦੁੱਖ ਭੁੱਲ ਕੇ ਵੀ ਕਿਸੇ ਨੂੰ ਨਹੀਂ ਦੱਸਣਾ
ਮੇਰੇ ਪਰਾਂ ਦਾ ਕੱਟਣਾ ………

———————00000———————

Related posts

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਡਾ. ਆਤਮਾ ਸਿੰਘ ਗਿੱਲ

admin

ਰਮਨਦੀਪ ਸੰਧੂ – ਵਿੰਟਰ ਵੈਲੀ, ਵਿਕਟੋਰੀਆ

admin