Sport

ਬੀ. ਸੀ. ਸੀ. ਆਈ. ਵੱਲੋਂ ਆਈ. ਪੀ. ਐੱਲ ਫ੍ਰੈਂਚਾਈਜ਼ੀ ਮਾਲਕਾਂ ਨੂੰ 16 ਅਪ੍ਰੈਲ ਨੂੰ ਅਹਿਮਦਾਬਾਦ ਪਹੁੰਚਣ ਦਾ ਸੱਦਾ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ 16 ਅਪ੍ਰੈਲ ਨੂੰ ਅਹਿਮਦਾਬਾਦ ਵਿਚ ਗੈਰ-ਰਸਮੀ ਮੀਟਿੰਗ ਲਈ 10 ਆਈ. ਪੀ. ਐੱਲ. ਟੀਮਾਂ ਦੇ ਮਾਲਕਾਂ ਨੂੰ ਸੱਦਾ ਦਿੱਤਾ ਹੈ। ਇਹ ਮੀਟਿੰਗ ਨਰਿੰਦਰ ਮੋਦੀ ਸਟੇਡੀਅਮ ਵਿਚ ਦਿੱਲੀ ਕੈਪੀਟਲਸ ਤੇ ਗੁਜਰਾਤ ਟਾਈਟਨਸ ਵਿਚਾਲੇ ਮੈਚ ਦੌਰਾਨ ਹੋਵੇਗੀ। ਬੀ. ਸੀ. ਸੀ. ਆਈ. ਦੇ ਅਧਿਕਾਰੀ ਨੇ ਕਿਹਾ,‘‘ਆਈ. ਪੀ. ਐੱਲ. (ਟੀਮ) ਮਾਲਕਾਂ ਨੂੰ ਗੈਰ-ਰਮਸੀ ਮੀਟਿੰਗ ਲਈ ਸੱਦਾ ਦਿੱਤਾ ਗਿਆ ਹੈ। ਇਸ ਮੀਟਿੰਗ ਦਾ ਕੋਈ ਨਿਰਧਾਰਿਤ ਏਜੰਡਾ ਨਹੀਂ ਹੈ। ਆਈ. ਪੀ. ਐੱਲ. ਆਪਣੇ ਦੂਜੇ ਮਹੀਨੇ ਵਿਚ ਹੋਵੇਗਾ, ਇਸ ਲਈ ਇਹ ਸਾਰੇ ਸ਼ੇਅਰ ਹੋਲਡਰਾਂ ਲਈ ਇਕੱਠੇ ਆਉਣ ਦਾ ਚੰਗਾ ਸਮਾਂ ਹੋਵੇਗਾਾ। ਇਸ ਦੌਰਾਨ ਇਸ ਸਾਲ ਦੇ ਅੰਤ ਵਿਚ ਹੋਣ ਵਾਲੀ ਵੱਡੀ ਨਿਲਾਮੀ ਨੂੰ ਲੈ ਕੇ ਸੰਭਾਵਿਤ ਚਰਚਾ ਹੋ ਸਕਦੀ ਹੈ। ਇਸ ਵਿਚ ਖਿਡਾਰੀਆਂ ਨੂੰ ਆਪਣੀ ਟੀਮ ਦੇ ਨਾਲ ਜੋੜੇ ਰੱਖਣ ਤੇ ਨਿਲਾਮੀ ਰਕਮ ਵਿਚ ਸੰਭਾਵਿਤ ਵਾਧੇ ਦੇ ਮੁੱਦੇ ’ਤੇ ਗੱਲਬਾਤ ਹੋ ਸਕਦੀ ਹੈ। ਫਿਲਹਾਲ ਟੀਮਾਂ ਖਿਡਾਰੀਆਂ ’ਤੇ 100 ਕਰੋੜ ਰੁਪਏ ਖਰਚ ਕਰ ਸਕਦੀਆਂ ਹਨ। ਮੀਟਿੰਗ ਵਿਚ ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ, ਮੁਖੀ ਰੋਜਰ ਬਿੰਨੀ ਤੇ ਆਈ. ਪੀ. ਐੱਲ. ਚੇਅਰਮੈਨ ਸ਼ਾਮਲ ਹੋਣਗੇ।

Related posts

ਮਹਿਲਾ ਹਾਕੀ ਟੀਮ ਦੀ ਕਪਤਾਨੀ ਸਵਿਤਾ ਦੀ ਥਾਂ ਸਲੀਮਾ ਟੇਟੇ ਨੂੰ ਮਿਲੀ

editor

ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਬਰਤਾਨੀਆ ’ਚ ਚੋਣਾਂ ਲੜਨਗੇ

editor

ਪੈਰਿਸ ਓਲੰਪਿਕ ’ਚ ਸਿੰਧੂ ਸਮੇਤ 7 ਭਾਰਤੀ ਬੈਡਮਿੰਟਨ ਖ਼ਿਡਾਰੀ ਹਿੱਸਾ ਲੈਣਗੇ

editor