India

ਮਹਾਕਾਲੇਸ਼ਵਰ ਮੰਦਰ ’ਚ ਕੇਰਲ ਹਾਈ ਕੋਰਟ ਦੇ ਚੀਫ ਜਸਟਿਸ ਦੀ ਵਿਗੜੀ ਸਿਹਤ, ਹਸਪਤਾਲ ’ਚ ਦਾਖ਼ਲ

ਉਜੈਨ – ਕੇਰਲ ਹਾਈ ਕੋਰਟ ਦੇ ਚੀਫ ਜਸਟਿਸ ਆਸ਼ੀਸ਼ ਦੇਸਾਈ ਨੂੰ ਮੰਗਲਵਾਰ ਸਵੇਰੇ ਮੱਧ ਪ੍ਰਦੇਸ਼ ਦੇ ਮਹਾਕਾਲੇਸ਼ਵਰ ਮੰਦਰ ਦੇ ਦਰਸ਼ਨਾਂ ਦੌਰਾਨ ਉਲਟੀਆਂ ਅਤੇ ਬੇਚੈਨੀ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਜੈਨ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੇਸਾਈ ਨੂੰ ਮੰਦਰ ਦੇ ਕੰਪਲੈਕਸ ਵਿਚ ਸ਼ੁਰੂਆਤੀ ਇਲਾਜ ਦਿੱਤਾ ਗਿਆ ਅਤੇ ਬਾਅਦ ’ਚ ਉਨ੍ਹਾਂ ਨੂੰ ‘ਉਜੈਨ ਹਾਰਟ ਕੇਅਰ’ ਹਸਪਤਾਲ ਲਿਜਾਇਆ ਗਿਆ। ਉਜੈਨ ਦੇ ਹਾਰਟ ਕੇਅਰ ਹਸਪਤਾਲ ਦੇ ਡਾਕਟਰ ਚਿਰਾਗ ਦੇਸਾਈ ਨੇ ਦੱਸਿਆ ਕਿ ਕੇਰਲ ਹਾਈ ਕੋਰਟ ਦੇ ਚੀਫ਼ ਜਸਟਿਸ ਆਸ਼ੀਸ਼ ਦੇਸਾਈ ਨੂੰ ਉਲਟੀਆਂ ਅਤੇ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉੱਜੈਨ ਦੇ ਜ਼ਿਲ੍ਹਾ ਅਧਿਕਾਰੀ ਨੀਰਜ ਕੁਮਾਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਕੇਰਲ ਹਾਈ ਕੋਰਟ ਦੇ ਚੀਫ਼ ਜਸਟਿਸ ਸਵੇਰੇ-ਸਵੇਰੇ ਭਗਵਾਨ ਦੇ ਦਰਸ਼ਨਾਂ ਲਈ ਉੱਜੈਨ ਦੇ ਪ੍ਰਸਿੱਧ ਮਹਾਕਾਲੇਸ਼ਵਰ ਮੰਦਰ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ ਬੈਚੇਨੀ ਦੀ ਸ਼ਿਕਾਇਤ ਮਗਰੋਂ ਚੀਫ਼ ਜਸਟਿਸ ਨੂੰ ਮੰਦਰ ਵਿਚ ਮੈਡੀਕਲ ਮਦਦ ਦਿੱਤੀ ਗਈ ਅਤੇ ਬਾਅਦ ਵਿਚ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

Related posts

ਰਾਜਧਾਨੀ ਦੀਆਂ ਸੜਕਾਂ ’ਤੇ ਨਿਹੰਗ ਸਿੰਘਾਂ ਨੇ ਖੇਡਿਆ ਗਤਕਾ

editor

ਸਮਿ੍ਰਤੀ ਇਰਾਨੀ ਨੇ ਅਮੇਠੀ ਤੋਂ ਭਰਿਆ ਨਾਮਜ਼ਦਗੀ ਪੱਤਰ

editor

ਚੋਣ ਪ੍ਰਚਾਰ ’ਚ ਪੱਖੀ ਨਹੀਂ ਝੱਲ ਸਕੀ ਅਖਿਲੇਸ਼ ਦੀ ਧੀ ਆਦਿਤੀ

editor