India

ਮਾਰਕੀਟ ’ਚ ਆਇਆ ਨਵਾਂ ਸਾਈਬਰ ਫਰਾਡ, ਕੁੜੀ ਪੁੱਛੇਗੀ ਸਵਾਲ, ਇੱਕ ਬਟਨ ਦਬਾਉਂਦੇ ਹੀ ਖਾਤਾ ਹੋ ਜਾਵੇਗਾ ਖ਼ਾਲੀ!

ਨਵੀਂ ਦਿੱਲੀ – ਸਾਈਬਰ ਕ੍ਰਾਈਮ ਦੇ ਖੇਤਰ ’ਚ ਲੋਕਾਂ ਦੀਆਂ ਜੇਬਾਂ ’ਤੇ ਡਾਕਾ ਮਾਰਨ ਲਈ ਕਈ ਠੱਗ ਤਿਆਰ ਬੈਠੇ ਰਹਿੰਦੇ ਹਨ। ਸਾਈਬਰ ਫਰਾਡ ਲਈ ਉਹ ਨਿੱਤ ਨਵੇਂ ਹੱਥਕੰਡੇ ਅਪਣਾ ਰਹੇ ਹਨ ਅਤੇ ਨਵੀਆਂ ਤਕਨੀਕਾਂ ਲੈ ਕੇ ਆ ਰਹੇ ਹਨ। ਇਸ ਵਾਰ ਵੀ ਠੱਗੀ ਦਾ ਨਵਾਂ ਤਰੀਕਾ ਮਾਰਕੀਟ ਵਿੱਚ ਆਇਆ ਹੈ। ਇਹ ਇੰਨਾ ਖਤਰਨਾਕ ਅਤੇ ਚਲਾਕੀ ਭਰਿਆ ਹੈ ਕਿ ਜਦੋਂ ਤਕ ਤੁਹਾਨੂੰ ਇਸ ਧੋਖਾਧੜੀ ਬਾਰੇ ਪਤਾ ਲੱਗੇਗਾ, ਉਦੋਂ ਤੱਕ ਤੁਹਾਡਾ ਬੈਂਕ ਖਾਤਾ ਖਾਲੀ ਹੋ ਜਾਵੇਗਾ। ਅਜਿਹੇ ਕਈ ਮਾਮਲੇ ਦਿੱਲੀ ਦੇ ਸਾਈਬਰ ਸੈੱਲ ਤਕ ਪਹੁੰਚ ਚੁੱਕੇ ਹਨ। ਆਨਲਾਈਨ ਪੇਮੈਂਟ ਤੋਂ ਲੈ ਕੇ ਕ੍ਰੈਡਿਟ ਅਤੇ ਡੈਬਿਟ ਕਾਰਡ ਭੁਗਤਾਨਾਂ ਤੱਕ, ਕੋਈ ਵੀ ਸਹੂਲਤ ਆਨਲਾਈਨ ਲੈਣ ਤੋਂ ਬਾਅਦ ਕੰਪਨੀਆਂ ਅਤੇ ਬੈਂਕ ਅਕਸਰ ਤੁਹਾਨੂੰ ਕਾਲ ਕਰਦੇ ਹਨ ਅਤੇ ਫੀਡਬੈਕ ਲੈਂਦੇ ਹਨ। ਅੱਜਕੱਲ੍ਹ ਸਾਈਬਰ ਸੁਰੱਖਿਆ ਕਾਰਨ ਕਈ ਬੈਂਕਾਂ ਨੇ ਕੋਈ ਵੀ ਪੇਮੈਂਟ ਕਰਨ ਤੋਂ ਪਹਿਲਾਂ ਰਜਿਸਟਰਡ ਮੋਬਾਈਲ ’ਤੇ ਕਾਲ ਕਰਕੇ ਗਾਹਕ ਤੋਂ ਫੀਡਬੈਕ ਲੈਣਾ ਵੀ ਲਾਜ਼ਮੀ ਕਰ ਦਿੱਤਾ ਹੈ, ਤਾਂ ਜੋ ਹੋਰ ਕੋਈ ਬੰਦਾ ਗਾਹਕ ਨਾਲ ਪੈਸੇ ਦੀ ਠੱਗੀ ਨਾ ਕਰ ਸਕੇ। ਹਾਲਾਂਕਿ, ਕਈ ਵਾਰ ਸਾਈਬਰ ਅਪਰਾਧੀ ਵੀ ਅਜਿਹੀਆਂ ਸਹੂਲਤਾਂ ਦੀ ਵਰਤੋਂ ਕਰਕੇ ਆਪਣਾ ਕੰਮ ਕਰ ਲੈਂਦੇ ਹਨ। ਤੁਹਾਨੂੰ ਯਾਦ ਹੋਵੇਗਾ ਕਿ ਕੋਰੋਨਾ ਦੇ ਆਉਣ ਤੋਂ ਬਾਅਦ ਜਦੋਂ ਟੀਕਾਕਰਨ ਹੋਇਆ ਸੀ, ਤਾਂ ਤੁਹਾਨੂੰ ਅਕਸਰ ਫੋਨ ਆਉਂਦਾ ਸੀ ਕਿ ਤੁਸੀਂ ਟੀਕਾਕਰਨ ਕਰਵਾ ਲਿਆ ਹੈ ਜਾਂ ਨਹੀਂ? ਕਿਰਪਾ ਕਰਕੇ ਜਵਾਬ ਦਿਓ ਅਤੇ ਟੀਕਾਕਰਨ ਕਰਵਾਓ। ਤੁਸੀਂ ਵੀ ਅਜਿਹਾ ਫੀਡਬੈਕ ਦਿੱਤਾ ਹੋਵੇਗਾ। ਹਾਲਾਂਕਿ, ਹੁਣ ਇੱਕ ਬਟਨ ਦਬਾਉਣ ਨਾਲ ਤੁਹਾਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਦਿੱਲੀ ਪੁਲਿਸ ਨਾਲ ਜੁੜੇ ਸਾਈਬਰ ਮਾਹਿਰ ਕਿਸਲੇ ਚੌਧਰੀ ਦਾ ਕਹਿਣਾ ਹੈ ਕਿ ਇਸ ਵਾਰ ਇੱਕ ਹੋਰ ਸਾਈਬਰ ਫਰਾਡ ਮਾਰਕੀਟ ਵਿੱਚ ਆਇਆ ਹੈ। ਇਸ ਵਿੱਚ ਕਿਸੇ ਵੀ ਨੰਬਰ ਤੋਂ ਇੱਕ ਆਮ ਕਾਲ ਆਉਂਦੀ ਹੈ। ਉਥੋਂ ਇੱਕ ਕੁੜੀ ਦੀ ਆਵਾਜ਼ ਆਉਂਦੀ ਹੈ ਅਤੇ ਤੁਹਾਨੂੰ ਪੁੱਛਦੀ ਹੈ ਕਿ ਤੁਸੀਂ ਕੋਰੋਨਾ ਦਾ ਟੀਕਾ ਲਗਾਇਆ ਹੈ ਜਾਂ ਨਹੀਂ? ਜੇਕਰ ਹਾਂ ਤਾਂ ਇੱਕ ਦਬਾਓ, ਜੇਕਰ ਨਹੀਂ ਤਾਂ ਦੋ ਦਬਾਓ। ਆਮ ਤੌਰ ’ਤੇ, ਜਦੋਂ ਲੋਕਾਂ ਨੇ ਜਦੋਂ ਵੈਕਸੀਨ ਲਗਵਾਈ ਹੁੰਦੀ ਹੈ ਤਾਂ ਉਹ ਤੁਰੰਤ ਫੀਡਬੈਕ ਲਈ ਬਟਨ ਦਬਾਉਂਦੇ ਹਨ, ਅਤੇ ਇੱਥੋਂ ਹੀ ਖੇਡ ਸ਼ੁਰੂ ਹੁੰਦੀ ਹੈ। ਕਿਸਲੇ ਦਾ ਕਹਿਣਾ ਹੈ ਕਿ ਜਿਵੇਂ ਹੀ ਤੁਸੀਂ ਇੱਕ ਜਾਂ ਦੋ ਬਟਨ ਦਬਾਉਂਦੇ ਹੋ ਤਾਂ ਤੁਹਾਡਾ ਫ਼ੋਨ ਹੈਂਗ ਹੋ ਜਾਵੇਗਾ। ਜਦੋਂ ਤੱਕ ਤੁਸੀਂ ਕੁਝ ਸਮਝੋਗੇ, ਤੁਹਾਡਾ ਫ਼ੋਨ ਸਾਈਬਰ ਹੈਕਰਾਂ ਦੇ ਹੱਥਾਂ ਵਿੱਚ ਆ ਚੁੱਕਾ ਹੋਵੇਗਾ ਅਤੇ ਤੁਹਾਡੇ ਖਾਤੇ ਵਿੱਚੋਂ ਪੈਸੇ ਉਡ ਜਾਣਗੇ। ਕੋਰੋਨਾ ਵੈਕਸੀਨ ਦੇ ਨਾਂ ’ਤੇ ਧੋਖਾਧੜੀ ਦੇ ਕਈ ਮਾਮਲੇ ਪੁਲਿਸ ਤੱਕ ਪਹੁੰਚ ਚੁੱਕੇ ਹਨ। ਇਸ ਲਈ ਪੁਲਿਸ ਵੀ ਲੋਕਾਂ ਨੂੰ ਇਸ ਬਾਰੇ ਸੁਚੇਤ ਕਰ ਰਹੀ ਹੈ ਅਤੇ ਬਿਨਾਂ ਕਿਸੇ ਕਾਰਨ ਕਿਸੇ ਵੀ ਕਾਲ ਦਾ ਜਵਾਬ ਦੇਣ ਤੋਂ ਬਚਣ ਲਈ ਕਹਿ ਰਹੀ ਹੈ। ਕਿਸਲੇ ਦਾ ਕਹਿਣਾ ਹੈ ਕਿ ਸਾਈਬਰ ਅਪਰਾਧੀ ਇੰਨੇ ਚੁਸਤ ਹੁੰਦੇ ਹਨ ਕਿ ਉਹ ਜਾਣਦੇ ਹਨ ਕਿ ਕਿਸੇ ਵਿਅਕਤੀ ਨੂੰ ਕਿਵੇਂ ਫਸਾਉਣਾ ਹੈ। ਉਹ ਅਜਿਹੀਆਂ ਗੱਲਾਂ ਲੈ ਕੇ ਆ ਰਹੇ ਹਨ ਕਿ ਕਿਸੇ ਵਿਅਕਤੀ ਨੂੰ ਇਹ ਅਹਿਸਾਸ ਵੀ ਨਹੀਂ ਹੋਵੇਗਾ ਕਿ ਇਹ ਧੋਖਾਧੜੀ ਦਾ ਤਰੀਕਾ ਵੀ ਹੋ ਸਕਦਾ ਹੈ। ਇਸ ਲਈ ਬਹੁਤ ਸੁਚੇਤ ਰਹੋ। ਕੋਈ ਵੀ ਜੰਕ ਕਾਲ ਨਾ ਚੁੱਕੋ। ਜੇ ਚੁੱਕੀ ਗਈ ਹੈ, ਤਾਂ ਕਿਸੇ ਕਿਸਮ ਦਾ ਜਵਾਬ ਨਾ ਦਿਓ।

Related posts

ਰਾਜਧਾਨੀ ਦੀਆਂ ਸੜਕਾਂ ’ਤੇ ਨਿਹੰਗ ਸਿੰਘਾਂ ਨੇ ਖੇਡਿਆ ਗਤਕਾ

editor

ਸਮਿ੍ਰਤੀ ਇਰਾਨੀ ਨੇ ਅਮੇਠੀ ਤੋਂ ਭਰਿਆ ਨਾਮਜ਼ਦਗੀ ਪੱਤਰ

editor

ਚੋਣ ਪ੍ਰਚਾਰ ’ਚ ਪੱਖੀ ਨਹੀਂ ਝੱਲ ਸਕੀ ਅਖਿਲੇਸ਼ ਦੀ ਧੀ ਆਦਿਤੀ

editor