Punjab

ਸਰਕਾਰੇ ਸਾਡੇ ਤਿੰਨ ਨੋਜਵਾਨਾਂ ਨੂੰ ਛੱਡ ਦਿਉ,ਅਸੀ ਸੰਭੂ ਰੇਲਵੇ ਟਰੈਕ ਛੱਡ ਦਿਆਂਗੇ -ਆਗੂ

ਮੋਗਾ  – ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀਕੇਯੂ ਬਹਿਰਾਮਕੇ, ਸੂਬਾ ਸਕੱਤਰ ਗੁਰਨਾਮ ਸਿੰਘ ਸਾਹਵਾਲਾ, ਐਗਜਿਕਟਿਵ ਮੇਂਬਰ ਬਾਜ ਸਿੰਘ ਸੰਗਲਾ, ਮਲੂਕ ਸਿੰਘ ਮਸਤੇਵਾਲਾ ਐਗਜਿਕਟਿਵ ਮੇਂਬਰ ਪੰਜਾਬ, ਜ਼ਿਲਾ ਪ੍ਰਧਾਨ ਸੁਖਜਿੰਦਰ ਸਿੰਘ ਸੰਧੂ ਜਲੰਧਰ, ਜਿਲਾ ਪ੍ਰਧਾਨ ਮੋਗਾ ਜਗਰੂਪ ਸਿੰਘ ਰੰਡਿਆਲਾ, ਗੁਰਮੇਲ ਸਿੰਘ ਗਿੱਲ ਸਹਿਰੀ ਪ੍ਰਧਾਨ ਧਰਮਕੋਟ, ਹਰਪ੍ਰੀਤ ਸਿੰਘ ਯੂਥ ਪ੍ਰਧਾਨ ਗੁਰਦਾਸਪੁਰ, ਗੁਰਮੀਤ ਸਿੰਘ ਕਾਛੇਵਾਲ, ਗੁਰਨਾਮ ਸਿੰਘ ਸੇਦੇਸਾਹ ਸਰਕਲ ਪ੍ਰਧਾਨ, ਤਰਸੇਮ ਸਿੰਘ ਜੰਗ ਯੂਥ ਪ੍ਰਧਾਨ, ਇਹਨਾਂ ਆਗੂਆਂ ਦੀ ਅਗਵਾਈ ਹੇਠ ਤੇ ਕੇ ਐਮ ਐਮ ਤੇ ਐਸ ਕੇ ਐਮ ਗੈਰਰਾਜਨੀਤਕ ਦੇ ਸੱਦੇ ਤੇ ਰੇਲਵੇ ਸਟੇਸ਼ਨ ਸੰਭੂ ਰੇਲਵੇ ਟਰੇਕ ਤੇ ਮਿਥੇ ਸਮੇਂ ਅਨੁਸਾਰ 12-30 ਵਜੇ ਤੇ ਦੋਂਨਾਂ ਫੋਰਮਾਂ ਵਲੋਂ ਵੱਡੀ ਗਿਣਤੀ ਵਿੱਚ ਰੇਲਵੇ ਟਰੇਕ ਤੇ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਰਹੇਗਾ ਕਿਉਕਿ ਪਿਛਲੇ ਦਿਨੀਂ ਮੁਹਾਲੀ ਏਅਰਪੋਰਟ ਤੋਂ ਨਵਦੀਪ ਸਿੰਘ ਜਲਵੇੜਾ ਸਮੇਤ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਇੰਨਟੇਰੋਗੇਸਨ ਕਰਕੇ ਜੇਹਲ ਅੰਦਰ ਭੇਜ ਦਿੱਤਾ। ਪਰ ਪ੍ਰਸਾਸਨ ਅਧਿਕਾਰੀਆਂ ਵਲੋਂ ਇਹਨਾਂ ਨੋਜਵਾਨਾਂ ਦੀ ਇਨਕੁਆਰੀ ਕਰਨ ਤੇ ਪਤਾ ਲਗਿਆ ਕਿ ਇਹ ਨੋਜ਼ਵਾਨ ਬੇਕਸੂਰ ਹਨ। ਉਹਨਾਂ ਕਿਹਾ ਕਿ ਪਿਛਲੇ ਦਿਨਾਂ ਤੋ ਅਸੀ ਸਮੂਹ ਆਗੂਆਂ ਨੇ ਉੱਚ ਅਧਿਕਾਰੀਆਂ ਨਾਲ 8 ਅਪ੍ਰੇਲ ਨੂੰ ਮੀਟਿੰਗ ਹੋਈ ਜਿਸ ਵਿੱਚ ਪ੍ਰਸ਼ਾਸਨ ਨੇ ਮੰਨਿਆ ਕਿ 16 ਅਪ੍ਰੇਲ ਨੂੰ ਨੋਜਵਾਨਾਂ ਨੂੰ ਰਿਹਾਅ ਕਰ ਦਿਆਂਗੇ ਪਰ ਸਰਕਾਰ ਨੇ ਕਿਸਾਨਾਂ ਨੂੰ ਰਿਹਾਅ ਨਹੀ ਕੀਤਾ। ਕੇ ਐਮ ਐਮ ਨੂੰ ਮਜ਼ਬੂਰ ਹੋ ਕੇ ਰੇਲਵੇ ਟਰੇਕ ਤੇ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਰਹੇਗਾ ਜਿਹਨਾ ਸਮਾਂ ਸਾਡੇ ਨੋਜਵਾਨਾਂ ਨੂੰ ਰਿਹਾਅ ਨਹੀ ਕੀਤਾ ਜਾਦਾ ਅੰਤ ਵਿੱਚ ਉਹਨਾ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਸਰਕਾਰੇ ਸਾਡੇ ਨੋਜਵਾਨ ਛੱਡ ਦਿਉ ਅਸੀ ਰੇਲਵੇ ਟਰੇਕ ਛੱਡ ਦਿਆਂਗੇ। ਇਸ ਮੌਕੇਂ ਜਗਤਾਰ ਸਿੰਘ ਔਜਲਾ, ਬਲਵੀਰ ਸਿੰਘ ਮਾਨ ਸੰਗਲਾ, ਭੁਪਿੰਦਰ ਸਿੰਘ ਤੂਰ ਇਕਾਈ ਪ੍ਰਧਾਨ, ਸੁਖਵਿੰਦਰ ਸਿੰਘ ਥਾਣੇਦਾਰ ਭਿੰਡਰ ਕਲਾਂ, ਸੁਖਦੇਵ ਸਿੰਘ ਮੇਂਬਰ ਭਿੰਡਰ ਕਲਾਂ, ਸਤਨਾਮ ਸਿੰਘ ਰੰਡਿਆਲਾ, ਨਿੰਦਰ ਸਿੰਘ ਮਸਤੇਵਾਲਾ, ਮੇਜਰ ਸਿੰਘ ਸੇਦਮਹੰਮਦ ਜਿਲਾ ਸਕੱਤਰ, ਟਹਿਲ ਸਿੰਘ ਸੇਰੇਵਾਲਾ, ਕੁਲਜਿੰਦਰ ਸਿੰਘ ਸਿੱਧੂ, ਸੁਖਵਿੰਦਰ ਸਿੰਘ ਜੰਬਰ, ਗੁਰਸਰਨ ਸਿੰਘ ਚੱਕ ਕਿਸਾਨਾਂ, ਸਰਦੂਲ ਸਿੰਘ ਭੁੱਲਰ ਮਸੀਤਾਂ ਜ਼ਿਲਾ ਸਕੱਤਰ, ਗੁਰਚਰਨ ਸਿੰਘ ਚੰਨ, ਬਲਵੀਰ ਸਿੰਘ, ਹਰਜਿੰਦਰ ਸਿੰਘ ਆਰਫਿਕੇ, ਆਦਿ ਕਿਸਾਨ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Related posts

ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਕੋਰਾ ਜਵਾਬ ਦਿੰਦਿਆਂ ਸਮਰਥਨ ਦੀ ਅਪੀਲ ਕੀਤੀ ਰੱਦ

editor

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ਼ ਦੀ ਸਹੂਲਤ ਵਾਸਤੇ ਡੀ.ਸੀਜ਼ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ

editor

ਮਾਨ ਵੱਲੋਂ ਰੋਪੜ ’ਚ ਮਾਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਚੋਣ ਪ੍ਰਚਾਰ

editor