Bollywood

ਮਿਸ ਅਤੇ ਮਿਸਜ ਬੈਲਜ਼ੀਅਮ ਚੁਣੀਆਂ ਗਈਆਂ ਹਰਪ੍ਰੀਤ ਕੌਰ ਅਤੇ ਸਰਪ੍ਰੀਤ ਕੌਰ

ਰੋਮ – ਸਿੰਘ ਡਿਜੀਟਲ ਮੀਡੀਆ ਹਾਊਸ, ਯੂਰਪ ਅਤੇ ਤੀਆਂ ਬੈਲਜੀਅਮ ਵੱਲੋਂ ਸਾਂਝੇ ਤੌਰ ‘’ਤੇ ਮਿਸ ਅਤੇ ਮਿਸਜ ਬੈਲਜੀਅਮ ਦੀ ਚੋਣ ਲਈ ਬਰੱਸਲਜ਼ ਸ਼ਹਿਰ ਵਿੱਚ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਬੈਲਜੀਅਮ ਦੀਆਂ ਪੰਜਾਬਣਾਂ ਨੇ ਵੱਧ ਚੜ ਕੇ ਭਾਗ ਲਿਆ। ਇਸ ਮੁਕਾਬਲੇ ਵਿੱਚ ਮਿਸ ਪੰਜਾਬਣ ਬੈਲਜੀਅਮ ਹਰਪ੍ਰੀਤ ਕੌਰ ਚੁਣੀ ਗਈ, ਜਦਕਿ ਮਿਸਜ ਪੰਜਾਬਣ ਬੈਲਜੀਅਮ ਸਰਪ੍ਰੀਤ ਕੌਰ ਨੂੰ ਚੁਣਿਆ ਗਿਆ। ਪ੍ਰਭਜੋਤ ਕੌਰ ਨੂੰ ਫਸਟ ਰਨਰ ਅੱਪ ਅਤੇ ਅਨਸੂਲਾ ਸ਼ਰਮਾ ਅਤੇ ਪਰਮਿੰਦਰ ਕੌਰ ਨੂੰ ਸੈਕੰਡ ਰਨਰ ਅੱਪ ਚੁਣਿਆ ਗਿਆ। ਮਿਸ ਅਤੇ ਮਿਸਜ ਪੰਜਾਬਣ , ਯੂਰਪ ਮੁਕਾਬਲੇ ਦੇ ਫਾਊਂਡਰ ਅਤੇ ਚੇਅਰਮੈਨ ਰਣਜੀਤ ਸਿੰਘ ਧਾਲੀਵਾਲ ਨੇ ਪ੍ਰੈੱਸ ਨੂੰ ਦੱਸਿਆ ਕਿ ਇਸ ਸਾਲ ਦਾ ਇਹ ਕਿਸੇ ਵੀ ਦੇਸ਼ ਦਾ ਆਖਰੀ ਮੁਕਾਬਲਾ ਸੀ, ਇਸ ਤੋਂ ਪਹਿਲਾ ਇੰਗਲੈਂਡ ਅਤੇ ਆਸਟਰੀਆ ਵਿਚ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਸਨ, ਜਿਹਨਾਂ ਦੀਆਂ ਜੇਤੂ ਪੰਜਾਬਣਾਂ 21 ਅਪ੍ਰੈਲ ਨੂੰ ਇਟਲੀ ਦੇ ਕਿੰਗ ਪੈਲੇਸ ਕਰੇਮੋਨਾ ਵਿਖੇ ਕਰਵਾਏ ਜਾ ਰਹੇ ਗਰੈਂਡ ਫਿਨਾਲੇ ਮੁਕਾਬਲੇ ਵਿਚ ਭਾਗ ਲੈਣਗੀਆਂ। ਉਹਨਾਂ ਦੱਸਿਆ ਕਿ ਪੂਰੇ ਯੂਰਪ ਦੇ 20 ਵੱਖ-ਵੱਖ ਦੇਸ਼ਾਂ ਵਿੱਚੋਂ 26 ਪੰਜਾਬਣਾਂ ਮਿਸ ਅਤੇ ਮਿਸਜ ਪੰਜਾਬਣ, ਯੂਰਪ ਦੇ ਮਹਾਂ ਮੁਕਾਬਲੇ ਵਿੱਚ ਭਾਗ ਲੈਣਗੀਆਂ।ਇੰਗਲੈਂਡ ਦੇ ਉਘੇ ਟੀ.ਵੀ. ਐਂਕਰ ਸਰਬਜੀਤ ਸਿੰਘ ਢੱਕ ਵੱਲੋਂ ਇਸ ਮੁਕਾਬਲੇ ਨੂੰ ਹੋਸਟ ਕੀਤਾ ਗਿਆ। ਮਸ਼ਹੂਰ ਭੰਗੜਾ ਕੋਚ ਹਾਰਦੀ ਸਿੰਘ ਦੁਬਈ ਨੇ ਆਪਣੇ ਭੰਗੜੇ ਨਾਲ ਸਭ ਦਾ ਮਨ ਮੋਹ ਲਿਆ। ਇਸ ਮੁਕਾਬਲੇ ਦੌਰਾਨ ਯੂਰਪ ਪ੍ਰਧਾਨ ਸਿਮਰਨ ਕੌਰ ਗਰੇਵਾਲ, ਪਿ੍ਰਤਪਾਲ ਕੌਰ ਨੂਰ (ਨੈਸ਼ਨਲ ਡਾਇਰੈਕਟਰ ਬੈਲਜੀਅਮ) ਅਤੇ ਅੰਜੂ ਪ੍ਰੋਬਸਟ (ਨੈਸ਼ਨਲ ਡਾਇਰੈਕਟਰ ਫਰਾਂਸ) ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਪੰਜਾਬੀ ਸੱਭਿਆਚਾਰ ਨੂੰ ਹੋਰ ਪ੍ਰਫੁਲਿਤ ਕਰਨ ‘’ਤੇ ਜ਼ੋਰ ਦਿੱਤਾ ਅਤੇ ਯੂਰਪ ਭਰ ਦੇ ਪੰਜਾਬੀਆਂ ਨੂੰ 21 ਅਪ੍ਰੈਲ ਨੂੰ ਇਟਲੀ ਵਿਖੇ ਕਰਵਾਏ ਜਾ ਰਹੇ ਗਰੈਂਡ ਫਿਨਾਲੇ ਮੁਕਾਬਲੇ ਵਿੱਚ ਵੱਧ ਚੜ ਕੇ ਭਾਗ ਲੈਣ ਦੀ ਅਪੀਲ ਕੀਤੀ।

Related posts

ਆਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ 2’ ਦੇ ਪਹਿਲੇ ਗੀਤ ‘ਪੁਸ਼ਪਾ ਪੁਸ਼ਪਾ’ ਨੇ ਜਿੱਤਿਆ ਲੋਕਾਂ ਦਾ ਦਿਲ

editor

ਸਟ੍ਰੀਮਿੰਗ ਮਾਮਲੇ ’ਚ ਸਾਈਬਰ ਸੈੱਲ ਸਾਹਮਣੇ ਪੇਸ਼ ਨਹੀਂ ਹੋਈ ਤਮੰਨਾ ਭਾਟੀਆ

editor

ਚਮਕੀਲਾ’ ਤੋਂ ਬਾਅਦ ਪਰਿਣੀਤੀ ਕਿਸੇ ਚੰਗੇ ਪ੍ਰੋਜੈਕਟ ਦਾ ਕਰ ਰਹੀ ਹੈ ਇੰਤਜ਼ਾਰ

editor