Bollywood

ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਧਮਕੀ ਭਰੀ ਚਿੱਠੀ ਭੇਜਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ – ਹਾਲ ਹੀ ‘ਚ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ। ਜਿਸ ਵਿੱਚ ਦੋਵਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਚਿੱਠੀ ‘ਚ ਹਿੰਦੀ ‘ਚ ਲਿਖਿਆ ਗਿਆ ਸੀ ਕਿ ਜਲਦ ਹੀ ਤੁਸੀਂ ਦੋਵੇਂ ਸਿੱਧੂ ਮੂਸੇਵਾਲਾ ਦੀ ਹਾਲਤ ‘ਚ ਵੀ ਹੋਵੋਗੇ। ਇਸ ਦੇ ਨਾਲ ਹੀ LB ਅਤੇ GB ਦਾ ਚਿੰਨ੍ਹ ਸੀ। ਉਦੋਂ ਤੋਂ ਇਸ ਨੂੰ ਬਦਨਾਮ ਅਪਰਾਧੀਆਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨਾਲ ਜੋੜਿਆ ਜਾ ਰਿਹਾ ਹੈ। ਇਹ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰ ਰਹੀ ਸੀ। ਇਸ ਪੁੱਛਗਿੱਛ ਦੌਰਾਨ ਉਸ ਨੇ ਘਟਨਾ ਤੋਂ ਦੂਰੀ ਬਣਾ ਲਈ।

ਮੰਗਲਵਾਰ ਸਵੇਰੇ ਸਮਾਚਾਰ ਏਜੰਸੀ ਏਐੱਨਆਈ ਨੇ ਟਵੀਟ ਕਰਕੇ ਸਲਮਾਨ ਖਾਨ ਨੂੰ ਮਿਲੇ ਪੱਤਰ ਵਿੱਚ ਲਾਰੈਂਸ ਬਿਸ਼ਨੋਈ ਦੀ ਗੈਰਹਾਜ਼ਰੀ ਦੀ ਜਾਣਕਾਰੀ ਦਿੱਤੀ। ਦਿੱਲੀ ਪੁਲਿਸ ਦਾ ਬਿਆਨ ਟਵੀਟ ਵਿੱਚ ਸਾਂਝਾ ਕੀਤਾ ਗਿਆ। ਜਿਸ ਦੇ ਮੁਤਾਬਕ, “ਦਿੱਲੀ ਪੁਲਿਸ ਨੇ ਅਭਿਨੇਤਾ ਸਲਮਾਨ ਖਾਨ ਨੂੰ ਮਿਲੀ ਧਮਕੀ ਪੱਤਰ ਦੇ ਸਬੰਧ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ। ਉਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਸਦਾ ਕੋਈ ਹੱਥ ਨਹੀਂ ਹੈ ਅਤੇ ਇਹ ਨਹੀਂ ਪਤਾ ਕਿ ਇਹ ਚਿੱਠੀ ਕਿਸ ਨੇ ਜਾਰੀ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਇਸ ਤੋਂ ਪਹਿਲਾਂ ਵੀ ਇੱਕ ਵਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਚੁੱਕੇ ਹਨ। ਸਾਲ 2018 ‘ਚ ਜੋਧਪੁਰ ‘ਚ ਕਾਲੇ ਹਿਰਨ ਦੇ ਸ਼ਿਕਾਰ ਦੇ ਮਾਮਲੇ ‘ਚ ਲਾਰੇਂਸ ਨੇ ਉੱਥੇ ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਲਈ ਇਸ ਵਾਰ ਦੀ ਘਟਨਾ ਨੂੰ ਵੀ ਇਸੇ ਨਾਲ ਜੋੜਿਆ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕੁਝ ਘੰਟਿਆਂ ਬਾਅਦ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਫੇਸਬੁੱਕ ਪੋਸਟ ਰਾਹੀਂ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਇਸੇ ਲਈ ਚਿੱਠੀ ਵਿੱਚ ਲਿਖੇ ਜੀਬੀ ਨੂੰ ਗੋਲਡੀ ਬਾਰੜ ਨਾਲ ਜੋੜਿਆ ਜਾ ਰਿਹਾ ਹੈ।

5 ਜੂਨ ਨੂੰ ਸਲੀਮ ਖਾਨ ਆਪਣੇ ਮੁੰਬਈ ਸਥਿਤ ਬਾਂਦਰਾ ਬੈਂਡਸਟੈਂਡ ਨੇੜੇ ਘਰ ਦੇ ਬਾਹਰ ਰੋਜ਼ਾਨਾ ਸੈਰ ਕਰਨ ਗਏ ਸਨ। ਇਸ ਦੌਰਾਨ ਉਨ੍ਹਾਂ ਨੂੰ ਇਹ ਚਿੱਠੀ ਇਕ ਬੈਂਚ ‘ਤੇ ਮਿਲੀ, ਜਿੱਥੇ ਉਹ ਰੋਜ਼ ਸਵੇਰੇ ਜਾਗਿੰਗ ਕਰਨ ਤੋਂ ਬਾਅਦ ਬੈਠਦੇ ਹਨ। ਜਿਸ ਤੋਂ ਬਾਅਦ ਮਹਾਰਾਸ਼ਟਰ ਦੇ ਗ੍ਰਹਿ ਵਿਭਾਗ ਨੇ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਸੀ। ਇਸ ਦੇ ਨਾਲ ਹੀ ਹੁਣ ਮੁੰਬਈ ਪੁਲਿਸ ਨੇ ਵੀ ਇੱਕ ਅਣਪਛਾਤੇ ਖ਼ਿਲਾਫ਼ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Related posts

ਮੇਟ ਗਾਲਾ ’ਚ ਆਲੀਆ ਭੱਟ ਦਾ ਚੱਲਿਆ ਜਾਦੂ, ਭਾਰਤ ਦਾ ਵਧਾਇਆ ਮਾਣ

editor

ਅਦਾਕਾਰਾ ਕਰੀਨਾ ਕਪੂਰ ਬਣੀ ‘ਯੂਨੀਸੇਫ ਦੀ ਰਾਸ਼ਟਰੀ ਰਾਜਦੂਤ’, ਕਿਹਾ- ਹਰ ਬੱਚੇ ਨੂੰ ਮਿਲੇਗਾ ਉਸ ਦਾ ਹੱਕ

editor

‘‘ਮੈਂ ਗੱਡੀ ਭੇਜ ਰਿਹਾ ਹਾਂ, ਤੁਸੀਂ ਹੋਟਲ ਆ ਜਾਓ’’ ਕਪਿਲ ਸ਼ਰਮਾ ਦੀ ਭੂਆ’ ਨੇ ਖੋਲ੍ਹੀ ਡਾਇਰੈਕਟਰ ਦੀ ਪੋਲ

editor