Bollywood

ਲੌਕਡਾਊਨ ਤੋਂ ਬਾਅਦ ਫਿਰ ਸ਼ੁਰੂ ‘ਦਿ ਕਪਿਲ ਸ਼ਰਮਾ’ ਸ਼ੋਅ, ਸੋਨੂੰ ਸੂਦ ਹੋ ਸਕਦੇ ਪਹਿਲੇ ਮਹਿਮਾਨ

ਮੁਬੰਈ: ਮਹਾਰਾਸ਼ਟਰ ਸਰਕਾਰ ਨੇ 20 ਜੂਨ ਤੋਂ ਫਿਲਮ ਸਿਟੀ ਵਿਖੇ ਸ਼ੂਟਿੰਗ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਫਿਲਮ ਸਿਟੀ ਵਿੱਚ ‘ਦਿ ਕਪਿਲ ਸ਼ਰਮਾ’ ਸ਼ੋਅ ਦੀ ਸ਼ੂਟਿੰਗ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਅਰਚਨਾ ਪੂਰਨ ਸਿੰਘ ਨੇ ਦੱਸਿਆ ਹੈ ਕਿ ਫਿਲਮ ਨੂੰ ਪ੍ਰਮੋਟ ਕਰਨ ਵਾਲੇ ਅਦਾਕਾਰਾਂ ਤੋਂ ਇਲਾਵਾ ਇਸ ਵਾਰ ਕੋਰੋਨਾ ਵਾਰੀਅਰਜ਼ ਵੀ ਸ਼ੋਅ ਵਿੱਚ ਨਜ਼ਰ ਆਉਣਗੇ।

ਇਸ ਗੱਲ ਦੀ ਵੀ ਚਰਚਾ ਹੈ ਕਿ ਸੋਨੂੰ ਸੂਦ ਇਸ ਸ਼ੋਅ ਦੇ ਪਹਿਲੇ ਮਹਿਮਾਨ ਹੋਣਗੇ। ਰਿਪਬਲਿਕ ਵਰਲਡ ਦੇ ਅਨੁਸਾਰ, ਕਪਿਲ 24 ਜੂਨ ਤੋਂ ਸ਼ੋਅ ਦੀ ਸ਼ੂਟਿੰਗ ਸ਼ੁਰੂ ਕਰਨਗੇ। ਥੀਏਟਰ ਬੰਦ ਹੋਣ ਕਾਰਨ ਕਾਲਕਰ ਆਪਣੀ ਫਿਲਮ ਦਾ ਪ੍ਰਚਾਰ ਕਰਨ ਨਹੀਂ ਆ ਰਹੇ, ਇਸ ਲਈ ਕੋਰੋਨਾ ਵਾਰੀਅਰਜ਼ ਨੂੰ ਸ਼ੋਅ ਵਿੱਚ ਬੁਲਾਇਆ ਜਾਵੇਗਾ।

ਅਰਚਨਾ ਪੂਰਨ ਸਿੰਘ ਨੇ ਕਿਹਾ, “ਸਾਡੇ ਸ਼ੋਅ ‘ਤੇ ਇਨ੍ਹਾਂ ਲੋਕਾਂ ਨੂੰ ਬੁਲਾ ਕੇ ਅਸੀਂ ਉਨ੍ਹਾਂ ਦੀ ਸ਼ਲਾਘਾ ਕਰ ਸਕਦੇ ਹਾਂ। ਸਿਰਫ ਬਾਲੀਵੁੱਡ ਮਹਿਮਾਨ ਹੀ ਨਹੀਂ ਬਲਕਿ ਕਈ ਹੋਰ ਕਿਸਮਾਂ ਦੇ ਮਹਿਮਾਨ ਵੀ ਦੇਖੇ ਜਾ ਸਕਦੇ ਹਨ।”

Related posts

ਆਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ 2’ ਦੇ ਪਹਿਲੇ ਗੀਤ ‘ਪੁਸ਼ਪਾ ਪੁਸ਼ਪਾ’ ਨੇ ਜਿੱਤਿਆ ਲੋਕਾਂ ਦਾ ਦਿਲ

editor

ਸਟ੍ਰੀਮਿੰਗ ਮਾਮਲੇ ’ਚ ਸਾਈਬਰ ਸੈੱਲ ਸਾਹਮਣੇ ਪੇਸ਼ ਨਹੀਂ ਹੋਈ ਤਮੰਨਾ ਭਾਟੀਆ

editor

ਚਮਕੀਲਾ’ ਤੋਂ ਬਾਅਦ ਪਰਿਣੀਤੀ ਕਿਸੇ ਚੰਗੇ ਪ੍ਰੋਜੈਕਟ ਦਾ ਕਰ ਰਹੀ ਹੈ ਇੰਤਜ਼ਾਰ

editor