India

ਵਕੀਲ ਦਾ ਦਾਅਵਾ, ਸ਼ੂਗਰ ਫਰੀ ਮਠਿਆਈ ਖਾ ਰਹੇ ਕੇਜਰੀਵਾਲ

ਨਵੀਂ ਦਿੱਲੀ – ਤਿਹਾੜ ਜੇਲ੍ਹ ਵਿਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਡਾਈਟ ਨੂੰ ਲੈ ਕੇ ਸਿਆਸੀ ਫਾਈਟ ਤੇਜ਼ ਹੋ ਗਈ ਹੈ। ਰਾਊਜ਼ ਐਵੇਨਿਊ ਅਦਾਲਤ ਵਿਚ ਅੱਜ ਮੁੜ ਸੁਣਵਾਈ ਹੋਈ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਇਨਫੋਰਸਮੈਂਟ ਡਾਇਰੈਕਟੋਰੇਟ ’ਤੇ ‘ਤੰਗ-ਦਿਲੀ’ ਸੋਚ ਰੱਖਣ ਅਤੇ ਰਾਜਨੀਤੀ ਕਰਨ ਦਾ ਦੋਸ਼ ਲਗਾਉਾਂਦੇਹੋਏ ਸ਼ੁੱਕਰਵਾਰ ਨੂੰ ਇਕ ਅਦਾਲਤ ਦੇ ਸਾਹਮਣੇ ਕਿਹਾ ਕਿ ਉਨ੍ਹਾਂ ਨੇ ਜੋ ਖਾਣਾ ਖਾਧਾ ਉਹ ਉਨ੍ਹਾਂ ਦੇ ਡਾਕਟਰ ਵੱਲੋਂ ਤਿਆਰ ਕੀਤੇ ਗਏ ਡਾਈਟ ਚਾਰਟ ਦੇ ਮੁਤਾਬਕ ਸੀ।
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀਰਵਾਰ ਨੂੰ ਅਦਾਲਤ ਦੇ ਸਾਹਮਣੇ ਦਾਅਵਾ ਕੀਤਾ ਸੀ ਕਿ ਕੇਜਰੀਵਾਲ ਟਾਈਪ-2 ਡਾਇਬਟੀਜ਼ ਤੋਂ ਪੀੜਤ ਹੋਣ ਦੇ ਬਾਵਜੂਦ ਮੈਡੀਕਲ ਆਧਾਰ ’ਤੇ ਜ਼ਮਾਨਤ ਲੈਣ ਲਈ ਜੇਲ੍ਹ ’ਚ ਰੋਜ਼ਾਨਾ ਅੰਬ ਅਤੇ ਮਠਿਆਈਆਂ ਵਰਗਾ ਜ਼ਿਆਦਾ ਸ਼ੂਗਰ ਵਾਲਾ ਭੋਜਨ ਖਾ ਰਹੇ ਹਨ। ਏਜੰਸੀ ਨੇ ਦਾਅਵਾ ਕੀਤਾ ਸੀ ਕਿ ’ਆਪ’ ਦੇ ਰਾਸ਼ਟਰੀ ਕੋਆਰਡੀਨੇਟਰ ਜ਼ਿਆਦਾ ਸ਼ੂਗਰ ਵਾਲਾ ਭੋਜਨ ਖਾ ਰਹੇ ਹਨ ਤਾਂ ਕਿ ਉਹ ਬੀਮਾਰ ਹੋ ਜਾਣ ਅਤੇ ਮੈਡੀਕਲ ਆਧਾਰ ’ਤੇ ਜ਼ਮਾਨਤ ਦੀ ਮੰਗ ਸਕਣ।
ਕੇਜਰੀਵਾਲ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਅਦਾਲਤ ਨੂੰ ਦੱਸਿਆ ਕਿ ਈ. ਡੀ. ਨੇ ਦਾਅਵਾ ਕੀਤਾ ਕਿ ਮੈਂ ਜ਼ਮਾਨਤ ਲੈਣ ਲਈ ਆਪਣਾ ਬਲੱਡ ਸ਼ੂਗਰ ਲੈਵਲ ਵਧਾਉਣਾ ਚਾਹੁੰਦਾ ਹਾਂ। ਕੀ ਮੈਂ ਜ਼ਮਾਨਤ ਲੈਣ ਲਈ ਅਧਰੰਗ ਹੋਣ ਦਾ ਖ਼ਤਰਾ ਉਠਾਵਾਂਗਾ? ਮੈਂ ਜੋ ਵੀ ਖਾਣਾ ਖਾਂਦਾ ਹਾਂ, ਉਹ ਗ੍ਰਿਫਤਾਰੀ ਤੋਂ ਪਹਿਲਾਂ ਮੇਰੇ ਡਾਕਟਰ ਵੱਲੋਂ ਤਿਆਰ ਕੀਤੇ ਗਏ ਡਾਈਟ ਚਾਰਟ ਅਨੁਸਾਰ ਹੁੰਦਾ ਹੈ। ਸਿੰਘਵੀ ਨੇ ਅਦਾਲਤ ਨੂੰ ਦੱਸਿਆ ਕਿ ਕੇਜਰੀਵਾਲ ਸ਼ੂਗਰ ਫਰੀ ਮਿਠਾਈਆਂ ਖਾ ਰਹੇ ਹਨ। ਘਰ ਤੋਂ 48 ਵਾਰ ਖਾਣਾ ਭੇਜਿਆ ਗਿਆ ਜਿਸ ਵਿਚ ਸਿਰਫ 3 ਵਾਰ ਅੰਬ ਭੇਜੇ ਗਏ। 8 ਅਪ੍ਰੈਲ ਤੋਂ ਬਾਅਦ ਕੋਈ ਅੰਬ ਨਹੀਂ ਭੇਜਿਆ ਗਿਆ। ਅੰਬ ਨੂੰ ਤਾਂ ਇੰਝ ਦਰਸ਼ਾਇਆ ਗਿਆ ਹੈ ਕਿ ਜਿਵੇਂ ਉਸ ਵਿਚ ਸ਼ੂਗਰ ਭਰੀ ਪਈ ਹੈ। ਇਨ੍ਹਾਂ ’ਚ ਸ਼ੂਗਰ ਦਾ ਪੱਧਰ ‘ਬ੍ਰਾਊਨ ਰਾਈਸ’ ਜਾਂ ਵ੍ਹਾਈਟ ਰਾਈਸ ਨਾਲੋਂ ਕਾਫੀ ਘੱਟ ਹੁੰਦਾ ਹੈ। ਕੇਜਰੀਵਾਲ ਨੂੰ ਜੇਲ ’ਚ ਘਰ ਦਾ ਖਾਣਾ ਖਾਣ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਨੇ ਅਦਾਲਤ ਨੂੰ ਕਿਹਾ ਕਿ ਮੈਂ ਆਪਣੀ ਚਾਹ ਵੀ ‘ਸ਼ੂਗਰ ਫਰੀ’ ਪੀਂਦਾ ਹਾਂ।

Related posts

ਏਅਰ ਇੰਡੀਆ ਨੇ ਦਿੱਲੀ-ਦੁਬਈ ਉਡਾਣ ਨਾਲ ਕੌਮਾਂਤਰੀ ਮਾਰਗ ’ਤੇ ਏ-350 ਸੇਵਾ ਸ਼ੁਰੂ ਕੀਤੀ

editor

‘ਇੰਡੀਆ’ ਗੱਠਜੋੜ ‘ਭਿ੍ਰਸ਼ਟ’ ਲੋਕਾਂ ਦਾ ਕੁਨਬਾ : ਨੱਡਾ

editor

ਚੋਣ ਕਮਿਸ਼ਨ ਦੇ ਸੋਧੇ ਅੰਕੜਿਆਂ ’ਚ 6 ਫ਼ੀਸਦੀ ਵਧੀ ਵੋਟਿੰਗ ਪਰ 2019 ਦੇ ਮੁਕਾਬਲੇ ਘੱਟ

editor