India

ਵਿਕਾਊ ਨੇਤਾ ਲੋਕ ਸੇਵਕ ਨਹੀਂ ਹੋ ਸਕਦੇ, ਜਨਤਾ ਚੋਣਾਂ ’ਚ ਸਿਖਾਏਗੀ ਸਬਕ : ਸੁੱਖੂ

ਸ਼ਿਮਲਾ – ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਾਂਗਰਸ ਤੋਂ ਬਾਗੀ ਹੋਏ ਆਗੂਆਂ ’ਤੇ ਇਕ ਵਾਰ ਫਿਰ ਵੱਡਾ ਸਿਆਸੀ ਹਮਲਾ ਕੀਤਾ ਹੈ। ਸੁੱਖੂ ਨੇ ਕਿਹਾ ਕਿ ਵਿਕਾਊ ਨੇਤਾ ਲੋਕ ਸੇਵਕ ਨਹੀਂ ਹੋ ਸਕਦਾ। ਜਨਤਾ ਵਿਕਾਊ ਲੋਕਾਂ ਨੂੰ ਚੋਣਾਂ ’ਚ ਸਬਕ ਸਿਖਾਏਗੀ। ਭਾਜਪਾ ਨੇ ਲੋਕਤੰਤਰ ਦਾ ਅਪਮਾਨ ਕਰ ਕੇ ਪਿਛਲੇ ਦਰਵਾਜ਼ੇ ਰਾਹੀਂ ਸਰਕਾਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ’ਚ ਉਸ ਨੂੰ ਸਫਲਤਾ ਨਹੀਂ ਮਿਲੀ। ਦੇਵਭੂਮੀ ਦੇ ਲੋਕ ਇਸ ਨੂੰ ਸਵੀਕਾਰ ਨਹੀਂ ਕਰਦੇ। ਮੁੱਖ ਮੰਤਰੀ ਸੁੱਖੂ ਨੇ ਆਪਣੇ 15 ਮਹੀਨਿਆਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਨੂੰ ਗਿਣਾਉਂਦੇ ਹੋਏ ਕਿਹਾ ਕਿ ਹਿਮਾਚਲ ਦੀ ਆਰਥਿਕਤਾ ਨੂੰ ਭਾਜਪਾ ਨੇ ਵਿਗਾੜਿਆ, ਜਿਸ ਵਿਚ ਕਾਂਗਰਸ ਸਰਕਾਰ ਨੇ ਸੁਧਾਰ ਕੀਤਾ। ਸਰਕਾਰ ਦੇ ਸਾਹਮਣੇ ਤਿੰਨ ਵੱਡੀਆਂ ਚੁਣੌਤੀਆਂ 15 ਮਹੀਨਿਆਂ ਵਿਚ ਆਈਆਂ, ਜਿਨ੍ਹਾਂ ਦਾ ਮੁਕਾਬਲਾ ਸਰਕਾਰ ਨੇ ਕੀਤਾ ਅਤੇ ਜਿੱਤ ਵੀ ਗਈ। ਆਰਥਿਕ ਸੰਕਟ, ਕੁਦਰਤੀ ਆਫ਼ਤ ਅਤੇ ਭਾਜਪਾ ਵੱਲੋਂ ਪੈਦਾ ਕੀਤੇ ਸਿਆਸੀ ਸੰਕਟ, ਜਿਸ ਦਾ ਉਸ ਨੇ ਬੜੀ ਚੰਗੀ ਤਰ੍ਹਾਂ ਸਾਹਮਣਾ ਕੀਤਾ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਾਜਪਾ ਨੇ ਸਿਰਫ ਰੁਕਾਵਟਾਂ ਖੜ੍ਹੀਆਂ ਕਰਨ ਦਾ ਕੰਮ ਕੀਤਾ ਅਤੇ ਔਰਤਾਂ ਦੇ 1500 ਰੁਪਏ ਵੀ ਰੁਕਵਾਏ। ਭਾਜਪਾ ਨੇ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਅਤੇ ਇਕ ਰਾਜ ਸਭਾ ਸੀਟ ਕਾਂਗਰਸ ਤੋਂ ਖੋਹ ਲਈ। ਉਨ੍ਹਾਂ ਕਿਹਾ ਕਿ ਚਾਰ ਲੋਕ ਸਭਾ ਸੀਟਾਂ ਦੇ ਨਾਲ-ਨਾਲ ਕਾਂਗਰਸ 6 ਵਿਧਾਨ ਸਭਾ ਜ਼ਿਮਨੀ ਚੋਣਾਂ ਵੀ ਜਿੱਤੇਗੀ। 4 ਜੂਨ ਨੂੰ ਨਤੀਜੇ ਕਾਂਗਰਸ ਦੇ ਹੱਕ ਵਿਚ ਆਉਣਗੇ। ਕਾਂਗਰਸ ਨੇ ਪੜਿ੍ਹਆ ਲਿਖਿਆ ਉਮੀਦਵਾਰ ਦਿੱਤਾ ਹੈ, ਜੋ ਮੁੱਦਿਆਂ ’ਤੇ ਗੱਲ ਕਰੇਗਾ, ਇਸ ਤਾਨਾਸ਼ਾਹੀ ਤਾਕਤ ਨੂੰ ਹਰਾਉਣ ਦੀ ਸ਼ੁਰੂਆਤ ਹਿਮਾਚਲ ਤੋਂ ਹੋਵੇਗੀ।
ਇਸ ਦੌਰਾਨ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਭਾਜਪਾ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਹਿਮਾਚਲ ’ਚ ਭਾਜਪਾ ਦਾ ਮਿਸ਼ਨ ’ਲੋਟਸ ਫੇਲ੍ਹ’ ਹੋ ਗਿਆ ਹੈ ਅਤੇ ਭਾਜਪਾ ਆਪਣੇ ਹੀ ਚੱਕਰਵਿਊ ’ਚ ਫਸ ਗਈ ਹੈ। ਕਾਂਗਰਸੀ ਉਮੀਦਵਾਰਾਂ ਨੂੰ ਦੇਖ ਕੇ ਭਾਜਪਾ ਹੁਣ ਉਮੀਦਵਾਰ ਬਦਲਣ ’ਤੇ ਵਿਚਾਰ ਕਰ ਰਹੀ ਹੈ। ਹਿਮਾਚਲ ਵਿਚ ਸਰਕਾਰ ਨੂੰ ਹੁਣ ਕੋਈ ਖਤਰਾ ਨਹੀਂ ਹੈ। ਲੋਕ ਸਭਾ ਚੋਣਾਂ ਵਿਚ ਜਿੱਤ ਦਾ ਚੌਕਾ ਅਤੇ ਵਿਧਾਨ ਸਭਾ ਉਪ ਚੋਣਾਂ ਵਿਚ ਛੱਕਾ ਲੱਗੇਗਾ। ਸਰਕਾਰ ਪਹਿਲਾਂ ਤੋਂ ਵੀ ਜ਼ਿਆਦਾ ਮਜ਼ਬੂਤ ਹੋਵੇਗੀ। ਜ਼ਿਕਰਯੋਗ ਹੈ ਕਿ ਸੂਬੇ ’ਚ 6 ਵਿਧਾਇਕਾਂ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਲੋਕ ਸਭਾ ਚੋਣਾਂ ਦੇ ਨਾਲ ਹੀ ਵਿਧਾਨ ਸਭਾ ਜ਼ਿਮਨੀ ਚੋਣਾਂ ਵੀ ਹੋਣ ਜਾ ਰਹੀਆਂ ਹਨ। ਭਾਜਪਾ ਨੇ ਸਿਰਫ਼ ਕਾਂਗਰਸੀ ਬਾਗ਼ੀਆਂ ਨੂੰ ਹੀ ਮੈਦਾਨ ਵਿਚ ਉਤਾਰਿਆ ਹੈ ਜਦਕਿ ਕਾਂਗਰਸ ਹਾਲੇ ਵੀ ਉਮੀਦਵਾਰਾਂ ਬਾਰੇ ਵਿਚਾਰ ਕਰ ਰਹੀ ਹੈ।

Related posts

ਏਅਰ ਇੰਡੀਆ ਨੇ ਦਿੱਲੀ-ਦੁਬਈ ਉਡਾਣ ਨਾਲ ਕੌਮਾਂਤਰੀ ਮਾਰਗ ’ਤੇ ਏ-350 ਸੇਵਾ ਸ਼ੁਰੂ ਕੀਤੀ

editor

‘ਇੰਡੀਆ’ ਗੱਠਜੋੜ ‘ਭਿ੍ਰਸ਼ਟ’ ਲੋਕਾਂ ਦਾ ਕੁਨਬਾ : ਨੱਡਾ

editor

ਚੋਣ ਕਮਿਸ਼ਨ ਦੇ ਸੋਧੇ ਅੰਕੜਿਆਂ ’ਚ 6 ਫ਼ੀਸਦੀ ਵਧੀ ਵੋਟਿੰਗ ਪਰ 2019 ਦੇ ਮੁਕਾਬਲੇ ਘੱਟ

editor