Articles Health & Fitness

ਸਰਦੀ ਦੇ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ

ਲੇਖਕ: ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ

ਲਾਈਫ ਸਟਾਈਲ ਨਾਲ ਜੁੜੀ ਆਮ ਸਮੱਸਿਆ ਜੌੜਾਂ ਦਾ ਦਰਦ ਵਿਸ਼ਵ ਭਰ ਵਿੱਚ ਤੇਜੀ ਨਾਲ ਵੱਧ ਰਹੀ ਹੈ। ਠੰਡ ਦੇ ਮੌਸਮ ਵਿਚ ਦਰਦਾਂ ਦਾ ਅਸਰ ਬੱਚੇ, ਨੌਜਵਾਨ, ਔਰਤਾਂ ਅਤੇ ਸੀਨੀਅਰਜ਼ ਵਿਚ ਆਮ ਦੇਖਿਆ ਜਾ ਰਿਹਾ ਹੈ।ਬਰਫਵਾਰੀ ਵਾਲੇ ਦੇਸ਼ਾਂ ਵਿਚ ਸਨੋ-ਟਾਈਮ ਦੌਰਾਣ ਸੜਕ ਹਾਦਸੇ, ਸਲਿੱਪ ਹੋਣ ਨਾਲ ਸੱਟਾਂ, ਵਰਕ ਪਲੇਸ ‘ਤੇ ਲਗਾਤਾਰ ਉਠਕ-ਬੈਠਕ ਕਰਕੇ ਰੀੜ (ਪਿੱਠ) ਦਰਦ ਲੰਬੇ ਸਮੇਂ ਤੱਕ ਵਿਅਕਤੀ ਨੂੰ ਪ੍ਰੇਸ਼ਾਨ ਕਰਦਾ ਹੈ।

ਕਨੇਡਿਅਨ ਸਰਵੇ ਦੇ ਮੁਤਾਬਿਕ 60% ਯਾਨਿ ਕੁਲ 6 ਮਿਲਿਅਨ ਕੇਵਲ ਔਰਤਾਂ ਦਰਦਾਂ ਦੇ ਘੇਰੇ ਵਿੱਚ ਹਨ। ਅਮਰੀਕਾ ਵਿਚ ਗਠੀਏ ਦਾ ਦਰਦ 4 ਵਿੱਚੋਂ ਇੱਕ ਵਿਅਸਕ, 60% ਤੋਂ ਵੱਧ, 65 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ। ਵੱਧ ਉਮਰ ਵਿਚ ਹਰ 2 ਵਿੱਚੋਂ 1 ਨੂੰ ਗਠੀਏ ਦਾ ਦਰਦ ਸ਼ੁਰੂ ਹੋ ਜਾਂਦਾ ਹੈ।ਸਰੀਰ ਅੰਦਰ ਜੌੜਾਂ ‘ਤੇ ਮਾਂਸਪੇਸ਼ੀਆਂ ਸੰਬੰਧੀ ਦੀ 150 ਤੋਂ ਵੱਧ ਬਿਮਾਰੀਆਂ ਦੇ ਸਿੰਡਰੋਮ ਪ੍ਰਗਤੀਸ਼ੀਲ਼ ਹੋਣ ਕਰਕੇ ਅਤੇ ਸੰਯੁਕਤ ਰੋਗ ਸਰੀਰਕ ਅਪਾਹਜਤਾ, ਜੋੜ ‘ਤੇ ਮਸਕੁਲਰ ਰੋਗ ਦੇ ਨਤੀਜੇ ਵੱਜੋਂ ਵਿਅਕਤੀ ਦਰਦਾਂ ਮਹਿਸੂਸ ਕਰਦਾ ਹੈ।

ਦਰਦਾਂ ਗਰਦਨ, ਮੌਢੇ, ਬਾਹਾਂ-ਹੱਥ, ਪਿੱਠ, ਗੋਡੇ, ਲੱਤਾਂ, ਤੇ ਪੈਰਾਂ ਦੇ ਜੌੜਾਂ ਅੰਦਰ ਕਿਤੇ ਵੀ ਹੋਣ ਆਮ ਆਦਮੀ ਦਾ ਰੁਝੇਵਾਂ ਖੜਨ ਵਰਗਾ ਹੋ ਜਾਂਦਾ ਹੈ।ਦਰਦਾਂ ਦੀ ਹਾਲਤ ਵਿੱਚ ਆਦਮੀ ਦਾ ਓਠਣਾ- ਬੈਠਣਾ, ਖੜੇ ਹੌਣਾ, ਚਲਣਾ-ਫਿਰਨਾ ਤੇ ਕਰਵਟ ਲੈਣਾ ਔਖਾ ਹੋ ਜਾਂਦਾ ਹੈ।ਕੰਮ ਤੇ ਅਤੇ ਘਰ ਵਿੱਚ ਗਲਤ ਤਰੀਕੇ ਨਾਲ ਵਸਤਾਂ ਚੱਕਣ ਤੇ ਰੱਖਣ ਨਾਲ ਵੀ ਅਚਾਨਕ ਦਰਦ ਸ਼ੁਰੂ ਹੋ ਜਾਂਦੀ ਹੈ।ਘੱਟ ਅਤੇ ਤੇਜ ਦਰਦ ਵਿੱਚ ਜੌੜਾਂ ਅੰਦਰ ਅਕੜਾਹਟ, ਸੋਜਸ਼ ਤੇ ਲਾਲੀ ਦਿਸਦੀ ਹੈ।ਆਦਮੀ ਨੂੰ ਮਾਨਸਿਕ-ਸ਼ਰੀਰਕ ਕਮਜੋਰੀ, ਥਕਾਵਟ, ਖਾਣ-ਪੀਣ ਨੂੰ ਦਿਲ ਨਾ ਕਰਨਾ, ਕਦੇ-ਕਦੇ ਬੁਖਾਰ ਵੀ ਹੋ ਜਾਂਦਾ ਹੈ।ਵੱਧ ਰਿਹਾ ਮੋਟਾਪਾ ਵੀ ਜੌੜਾਂ ਅੰਦਰ ਦਰਦ ਵਧਾ ਦਿੰਦਾ ਹੈ।ਦਰਦਾਂ ਦੀ ਆਮ ਹਾਲਤ ਵਿੱਚ ਵਿਅਕਤੀ ਰੌਜਾਨਾ ਸੈਰ ਦੇ ਨਾਲ-ਨਾਲ ਅੱਗੇ ਲਿਖੇ ਉਪਾਅ ਕਰ ਸਕਦਾ ਹੈ:

 

 

 

 

 

  • ਡਾਈਟੀਸ਼ਿਅਨ ਦੀ ਸਲਾਹ ਨਾਲ ਘੱਟ ਕੈਲੋਰੀ ਵਾਲੀ ਖੁਰਾਕ ਸ਼ਾਮਿਲ ਕਰਕੇ ਸੱਭ ਤੌਂ ਪਹਿਲਾਂ ਆਪਣਾ ਵਜਨ ਘਟਾਓ। ਆਪਣਾ ਵਰਕ ਆਓਟ ਫੀਜੀਓ ਮਾਹਿਰ ਦੀ ਸਲਾਹ ਨਾਲ ਕਰੋ।ਹੌਲੀ-ਹੌਲੀ ਹਰਬਲ ਪੇਨ-ਕੇਅਰ ਜਾਂ ਸੈਸਮੇ ਆਇਲ ਨਾਲ ਮਾਲਿਸ਼ ਕਰਕੇ ਮਿੱਠਾ-ਮਿੱਠਾ ਸੇਕ ਵੀ ਦੇ ਸਕਦੇ ਹੋ। ਕੋਲਡ ‘ਤੇ ਹੀਟ –ਪੈਡ ਦੀ ਵਰਤੋਂ ਵੀ ਕਰ ਸਕਦੇ ਹੋ।
  • ਠੰਡੇ ਮੌਸਮ ਵਿਚ ਔਰਤਾਂ ਨੂੰ ਰੌਜਾਨਾਂ ਸੌਣ ਵੇਲੇ 1 ਚਮਚ ਸ਼ੁੱਧ ਅੇਲਮੰਡ (ਬਦਾਮ) ਤੇਲ, ਗਰਮ ਦੁੱਧ ਦੇ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ।
  • ਕਿਸੇ ਵੀ ਸ਼ਕਲ ਵਿਚ ਤੰਬਾਕੂ ਦੇ ਇਸਤੇਮਾਲ ਤੋਂ ਬਚੋ। ਤੰਬਾਕੂ ਜੁੜੇ ਟਿਸ਼ੂਆਂ ਵਿਚ ਤਨਾਅ ਪੈਦਾ ਕਰਕੇ ਦਰਦਾਂ ਵਧਾ ਦਿੰਦਾ ਹੈ।
  • ਖੁਰਾਕ ਵਿੱਚ ਮਸਾਲੇਦਾਰ, ਤਲੀਆਂ, ਖੱਟੀਆਂ, ਕੋਲਡ ਡ੍ਰਿੰਕਸ ਤੇ ਆਈਸਕ੍ਰੀਮ ਦੀ ਵਰਤੌਂ ਘੱਟ ਕਰੋ। ਘੱਟ ਕੈਲੋਰੀ ਵਾਲੀ ਪੌਸ਼ਟਿਕ ਖੁਰਾਕ ਸ਼ਾਮਿਲ ਕਰੋ।ਗਰਮ ਅਜਵਾਇਨ ਵਾਲਾ ਪਾਣੀ, ਮਿਕਸ ਵੈਜਿਟੇਬਲ ਤੇ ਚਿਕਨ ਸੂਪ ਪੀਓ। ਰਸੋਈ ਵਿੱਚ ਆਲਿਵ ਆਇਲ, ਸਰਸੌਂ ਤੇ ਤਿਲਾਂ ਦਾ ਤੇਲ ਸਲਾਦ ਵਿੱਚ ਤਾਜੇ ਅਦਰਦਕ ਦਾ ਇਸਤੇਮਾਲ ਕਰੋ।
  • ਠੰਡੇ ਮੌਸਮ ਵਿੱਚ ਮਿੱਠਾ ਸੰਤਰਾ, ਕੇਲਾ, ਪਪੀਤਾ, ਪਰੂਨ, ਫਿਗਸ, ਸ਼ਹਿਦ, ਅਦਰਕ, ਲਸਨ, ਤਾਜੀ ਹਲਦੀ ਦਾ ਸੇਵਨ ਜਿਆਦਾ ਕਰਨਾ ਚਾਹੀਦਾ ਹੈ।
  • ਅਜਵਾਇਣ, ਜਿੰਜਰ, ਹਲਦੀ ਪਾਓੁਡਰ ਬਰਾਬਰ ਮਿਕਸ ਕਰਕੇ 1-2 ਗ੍ਰਾਮ ਸ਼ਹਿਦ ਮਿਲਾ ਕੇ ਸਵਰੇ, ਦੁਪਹਿਰ, ਸ਼ਾਮ ਲਗਾਤਾਰ ਇਸਤੇਮਾਲ ਕਰਨ ਨਾਲ ਆਰਾਮ ਮਿਲਦਾ ਹੈ।
  • ਤਾਜੇ-ਮਿੱਠੇ ਅਨਾਨਾਸ ਦਾ ਜੂਸ, ਕਾਲੀ-ਮਿਰਚ ਪਾਓਡਰ ਮਿਕਸ ਕਰਕੇ ਬਿਨਾ ਆਇਸ ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨ ਨਾਲ ਆਰਾਮ ਮਹਿਸੂਸ ਕਰੋ।
  • ਆਯੁਰਵੈਦਿਕ ਸਪਲੀਮੈਂਟ ਮਹਾਯੋਗਰਾਜ ਗੁਗਲ ਟੇਬਲੇਟਸ, ਅਸ਼ਵਗੰਧਾ ਕੈਪਸੂਲ, ਤੇ ਲਸ਼ੁਨ ਦੇ ਕੈਪਸੁਲ ਦਾ ਰੂਟੀਨ ਵਿਚ ਲੈ ਸਕਦੇ ਹੋ।
  • ਲੰਬੇ ਸਾਹ ਲੈਣ ਦੀ ਕ੍ਰਿਆ ਬਾਰ-ਬਾਰ ਦੁਹਰਾਓ। ਲੰਬਾ ਸਾਹ ਕੁੱਝ ਸੈਕੰਡ ਰੋਕੋ ‘ਤੇ ਹੋਲੀ-ਹੋਲੀ ਛੱਡਣ ਨਾਲ ਤਣਾਅ ਦੇ ਸੰਵੇਦਕਾਂ ਨੂੰ ਬੰਦ ਕਰ ਸਕਦਾ ਹੈ ਜੋ ਸਰੀਰ ਅੰਦਰ ਮਾਸਪੇਸ਼ੀਆਂ ਨੂੰ ਕੱਸਦੇ ਹਨ ਅਤੇ ਦਰਦ ਨੂੰ ਹੋਰ ਬਦਤਰ ਬਣਾਉਂਦੇ ਹਨ। ਮੇਡੀਟੇਸ਼ਨ ਜਾਂ ਲੰਬੇ ਸਾਹ ਦੀ ਕ੍ਰਿਆ ਦੁਆਰਾ ਰੋਗੀ ਨੂੰ ਆਰਾਮ ਮਿਲਦਾ ਹੈ।
  • ਵਰਕ-ਪਲੇਸ ‘ਤੇ ਭਾਰੀ ਚੁੱਕ-ਥਲ ਪ੍ਰਾਪਰ ਤਰੀਕੇ ਨਾਲ ਕਰੌ। ਲੋੜ ਤੋਂ ਵੱਧ ਸਰੀਰ ਨੂੰ ਥਕਾ ਦੇਣ ਨਾਲ ਵੀ ਦਰਦਾਂ ਸ਼ੁਰੂ ਹੋ ਜਾਂਦੀਆਂ ਹਨ। ਠੰਢੇ ਮੁਲਕਾਂ ਵਿਚ ਰਹਿਣ ਵਾਲੇ ਰੋਗੀ ਖਾਸ ਧਿਆਣ ਰੱਖਣ। ਸਰੀਰ ਦਾ ਸਹੀ ਪਾਸਚਰ ਜੌੜਾਂ ਨੂੰ ਠੀਕ ਰੱਖਦਾ ਹੈ।

ਨੋਟ: ਜ਼ਿਆਦਾ ਦਰਦਾਂ ਦੀ ਹਾਲਤ ਵਿਚ ਸਰੀਰਕ ਗਤੀਵਿਧੀ, ਕੋਈ ਵੀ ਵਰਕ-ਆਉਟ, ਯੋਗਾਸਨ, ਸਟ੍ਰੈਚਿੰਗ, ਕਰਨ ਅਤੇ ਸਪਲੀਮੈਂਟ ਸ਼ੁਰੂ ਕਰਨ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin