India

ਸੁਪਰੀਮ ਕੋਰਟ ਨੇ ਕਿਹਾ- ਚੋਣ ਕਮਿਸ਼ਨ ਈਵੀਐੱਮ-ਵੀਵੀਪੀਏਟੀ ਸਬੰਧੀ ਖ਼ਦਸ਼ਿਆਂ ਨੂੰ ਕਰੇ ਦੂਰ

ਨਵੀਂ ਦਿੱਲੀ  – ਸੁਪਰੀਮ ਕੋਰਟ ਨੇ ਚੋਣਾਂ ਵਿਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਨਾਲ ਪਈਆਂ ਵੋਟਾਂ ਨਾਲ ਵੋਟਰ ਵੈਰੀਫੀਏਬਲ ਪੇਪਰ ਆਡਿਟ ਟਰੇਲ (ੜੜ੍ਵ1‘‘) ਦੀਆਂ ਪਰਚੀਆਂ ਦੇ 100 ਫ਼ੀਸਦੀ ਮਿਲਾਨ (ਗਿਣਤੀ) ਜਾਂ ਫਿਰ ਮਤ ਪੇਟੀਆਂ ਤੋਂ ਚੋਣਾਂ ਕਰਾਉਣ ਦੀ ਪੁਰਾਣੀ ਵਿਵਸਥਾ ਲਾਗੂ ਕਰਨ ਦੀ ਮੰਗ ਵਾਲੀ ਪਟੀਸ਼ਨ ’ਤੇ ਵੀਰਵਾਰ ਨੂੰ ਸੁਣਵਾਈ ਕੀਤੀ। ਚੋਣ ਕਮਿਸ਼ਨ ਨੂੰ ਮੌਜੂਦਾ ਸਥਿਤੀ ’ਚ ਉਮੀਦਵਾਰਾਂ ਦੇ ਪ੍ਰਤੀਨਿਧੀ ਦੇ ਸ਼ਾਮਲ ਹੋਣ, ਛੇੜਛਾੜ ਰੋਕਣ ਸਮੇਤ ਤਮਾਮ ਚੋਣਾਵੀ ਪ੍ਰਕਿਰਿਆਵਾਂ ਅਤੇ ਕਾਰਜਪ੍ਰਣਾਲੀਆਂ ਨਾਲ ਸਬੰਧੀ ਤਮਾਮ ਖ਼ਦਸ਼ਿਆਂ ਨੂੰ ਦੂਰ ਕਰਨ ਨੂੰ ਕਿਹਾ। ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਨੇ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਉਪ ਚੋਣ ਕਮਿਸ਼ਨਰ ਨਿਤੇਸ਼ ਵਿਆਸ ਤੋਂ ਪੁੱਛਿਆ ਕਿ ਤੁਸੀਂ ਸਾਨੂੰ ਪੂਰੀ ਪ੍ਰਕਿਰਿਆ ਦੱਸੋ ਕਿ ਉਮੀਦਵਾਰਾਂ ਦੇ ਪ੍ਰਤੀਨਿਧੀ ਕਿਵੇਂ ਸ਼ਾਮਲ ਹੁੰਦੇ ਹਨ ਅਤੇ ਛੇੜਛਾੜ ਕਿਵੇਂ ਰੋਕੀ ਜਾਂਦੀ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ ਚੋਣਾਵੀ ਪ੍ਰਕਿਰਿਆ ਅਤੇ ਕਾਰਜਪ੍ਰਣਾਲੀ ਨਾਲ ਸਬੰਧਤ ਕੋਈ ਵੀ ਖ਼ਦਸ਼ਾ ਨਹੀਂ ਰਹਿਣਾ ਚਾਹੀਦਾ। ਇਹ ਇਕ ਚੋਣਾਵੀ ਪ੍ਰਕਿਰਿਆ ਹੈ। ਇਸ ਵਿਚ ਪਵਿੱਤਰਤਾ ਹੋਣੀ ਚਾਹੀਦੀ ਹੈ। ਕਿਸੇ ਨੂੰ ਵੀ ਇਹ ਖਦਸ਼ਾ ਨਹੀਂ ਹੋਣਾ ਚਾਹੀਦਾ ਹੈ ਕਿ ਕੁਝ ਅਜਿਹਾ ਕੀਤਾ ਜਾ ਰਿਹਾ ਹੈ, ਜਿਸ ਦੀ ਉਮੀਦ ਨਹੀਂ ਕੀਤੀ ਜਾਂਦੀ ਹੈ। ਸੁਪਰੀਮ ਕੋਰਟ ਦੇ ਸਾਹਮਣੇ ਚੋਣ ਅਧਿਕਾਰੀ ਨੇ ਇਸਦੀ ਕੰਟਰੋਲ ਯੂਨਿਟ, ਬੈਲਟ ਯੂਨਿਟ ਦੇ ਕੰਮਕਾਜ ਦੀ ਵਿਆਖਿਆ ਕੀਤੀ ਸੀ। ਬੈਂਚ ਨੇ ਪੁੱਛਿਆ ਕਿ ਜੇ ਕਿਸੇ ਵੋਟਰ ਨੂੰ ਇਹ ਪਰਚੀ ਦਿੱਤੀ ਜਾਂਦੀ ਹੈ ਕਿ ਉਸ ਨੇ ਆਪਣੀ ਵੋਟ ਪਾਈ ਹੈ ਤਾਂ ਇਸ ਦਾ ਕੀ ਨੁਕਸਾਨ ਹੈ? ਇਸ ’ਤੇ ਚੋਣ ਅਧਿਕਾਰੀ ਨੇ ਕਿਹਾ ਕਿ ਵੋਟਾਂ ਦੀ ਗੁਪਤਤਾ ਨੂੰ ਪ੍ਰਭਾਵਿਤ ਕਰਨ ਤੋਂ ਇਲਾਵਾ ਜਾਣਬੁੱਝ ਕੇ ਗੜਬੜੀ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ ਵੱਲੋਂ ਪੇਸ਼ ਹੋਏ ਵਕੀਲ ਪ੍ਰਸ਼ਾਂਤ ਭੂਸ਼ਣ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਬੈਂਚ ਨੇ ਚੋਣ ਕਮਿਸ਼ਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮਨਿੰਦਰ ਸਿੰਘ ਨੂੰ ਇਸ ਦੋਸ਼ ਦੀ ਜਾਂਚ ਕਰਨ ਲਈ ਕਿਹਾ ਕਿ ਕੇਰਲ ਦੇ ਕਾਸਰਗੋਡ ਜ਼ਿਲ੍ਹੇ ’ਚ ਮੌਕ ਪੋਲ ਦੌਰਾਨ ਭਾਜਪਾ ਉਮੀਦਵਾਰ ਨੂੰ ਵਾਧੂ ਵੋਟਾਂ ਮਿਲੀਆਂ ਸਨ। ਭੂਸ਼ਣ ਨੇ ਇਕ ਸਮਾਚਾਰ ਰਿਪੋਰਟ ਦੇ ਹਵਾਲੇ ਤੋਂ ਕਿਹਾ ਸੀ ਕਿ ਕੇਰਲ ਵਿਚ ਇਕ ਮੌਕ ਪੋਲ ਦੌਰਾਨ ਈਵੀਐੱਮ-ਵੀਵੀਪੀਏਟੀ ਵਿਚ ਭਾਜਪਾ ਦੇ ਪੱਖ ’ਚ ਵਾਧੂ ਵੋਟਾਂ ਦਰਜ ਕੀਤੀਆਂ ਗਈਆਂ।
ਬੈਂਚ ਨੇ ਸਿੰਘ ਤੋਂ ਇਸ ਮਾਮਲੇ ਦੀ ਫਿਰ ਤੋਂ ਜਾਂਚ ਕਰਨ ਦਾ ਨਿਰਦੇਸ਼ ਦਿੱਤਾ। ਜ਼ਿਕਰਯੋਗ ਹੈ ਕਿ ਲੋਕ ਸਭਾ 2024 ਚੋਣਾਂ ਦੇ ਪਹਿਲੇ ਪੜਾਅ ਵਿਚ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ’ਤੇ 19 ਅਪ੍ਰੈਲ ਨੂੰ ਵੋਟਾਂ ਪੈਣਗੀਆਂ।

Related posts

ਏਅਰ ਇੰਡੀਆ ਨੇ ਦਿੱਲੀ-ਦੁਬਈ ਉਡਾਣ ਨਾਲ ਕੌਮਾਂਤਰੀ ਮਾਰਗ ’ਤੇ ਏ-350 ਸੇਵਾ ਸ਼ੁਰੂ ਕੀਤੀ

editor

‘ਇੰਡੀਆ’ ਗੱਠਜੋੜ ‘ਭਿ੍ਰਸ਼ਟ’ ਲੋਕਾਂ ਦਾ ਕੁਨਬਾ : ਨੱਡਾ

editor

ਚੋਣ ਕਮਿਸ਼ਨ ਦੇ ਸੋਧੇ ਅੰਕੜਿਆਂ ’ਚ 6 ਫ਼ੀਸਦੀ ਵਧੀ ਵੋਟਿੰਗ ਪਰ 2019 ਦੇ ਮੁਕਾਬਲੇ ਘੱਟ

editor