International

ਹੈਲੀਕਾਪਟਰ ਹਾਦਸੇ ਵਿਚ ਕੀਨੀਆ ਦੇ ਫ਼ੌਜ ਮੁਖੀ ਸਣੇ 10 ਲੋਕਾਂ ਦੀ ਮੌਤ, ਰਾਸ਼ਟਰੀ ਸੋਗ ਦਾ ਐਲਾਨ

ਨੈਰੋਬੀ – ਕੀਨੀਆ ਦੇ ਫ਼ੌਜ ਮੁਖੀ ਫਰਾਂਸਿਸ ਓਮੋਂਡੀ ਓਗੋਲਾ ਦੀ ਦੇਰ ਰਾਤ ਨੂੰ ਹੈਲੀਕਾਪਟਰ ਹਾਦਸੇ ‘’ਚ ਮੌਤ ਹੋ ਗਈ। ਉਨ੍ਹਾਂ ਨਾਲ ਹੈਲੀਕਾਪਟਰ ‘’ਚ ਸਵਾਰ 9 ਹੋਰ ਲੋਕਾਂ ਦੀ ਵੀ ਮੌਤ ਹੋ ਗਈ। ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਇਕ ਟੈਲੀਵਿਜ਼ਨ ਸੰਬੋਧਨ ਵਿਚ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸ਼ੁੱਕਰਵਾਰ ਤੋਂ ਅਗਲੇ ਤਿੰਨ ਦਿਨਾਂ ਲਈ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਰਿਪੋਰਟ ਮੁਤਾਬਕ ਅਪਣੇ ਸੰਬੋਧਨ ਵਿਚ, ਰੂਟੋ ਨੇ ਕਿਹਾ ਕਿ ਜਨਰਲ ਫ੍ਰਾਂਸਿਸ ਓਗੋਲਾ ਅਤੇ ਫੌਜ ਦੇ ਨੌਂ ਹੋਰ ਮੈਂਬਰ ਇਕ ਹੈਲੀਕਾਪਟਰ ਹਾਦਸੇ ਵਿਚ ਮਾਰੇ ਗਏ। ਹਾਦਸੇ ‘’ਚ ਦੋ ਵਿਅਕਤੀ ਵਾਲ-ਵਾਲ ਬਚ ਗਏ। ਇਹ ਹਾਦਸਾ ਦੁਪਹਿਰ ਨੂੰ ਵਾਪਰਿਆ। ਰਾਸ਼ਟਰਪਤੀ ਰੂਟੋ ਨੇ ਅੱਗੇ ਕਿਹਾ – ਕਮਾਂਡਰ-ਇਨ-ਚੀਫ਼ ਦੇ ਤੌਰ ‘’ਤੇ ਮੇਰੇ ਅਤੇ ਪੂਰੇ ਕੀਨੀਆ ਰੱਖਿਆ ਬਲਾਂ ਲਈ ਇਹ ਦੁਖਦਾਈ ਸਮਾਂ ਹੈ। ਅੱਜ ਦੇਸ਼ ਲਈ ਸਭ ਤੋਂ ਮੰਦਭਾਗਾ ਦਿਨ ਹੈ। ਅਸੀਂ ਅਪਣੇ ਇਕ ਬਹਾਦਰ ਜਨਰਲ ਨੂੰ ਗੁਆ ਦਿੱਤਾ ਹੈ।ਰੂਟੋ ਅਨੁਸਾਰ, ਮਿਲਟਰੀ ਚੀਫ ਓਗੋਲਾ ਦੇਸ਼ ਦੇ ਉੱਤਰੀ ਰਿਫਟ ਖੇਤਰ ਵਿਚ ਸੈਨਿਕਾਂ ਨੂੰ ਮਿਲਣ ਅਤੇ ਸਕੂਲ ਦੇ ਮੁਰੰਮਤ ਦੇ ਕੰਮ ਦਾ ਨਿਰੀਖਣ ਕਰਨ ਲਈ ਦੁਪਹਿਰ ਨੂੰ ਨੈਰੋਬੀ ਤੋਂ ਰਵਾਨਾ ਹੋਏ। ਹਾਲਾਂਕਿ, ਹੈਲੀਕਾਪਟਰ ਉਡਾਣ ਭਰਨ ਤੋਂ ਕੁੱਝ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਅਧਿਕਾਰੀਆਂ ਦੀ ਟੀਮ ਨੂੰ ਮੌਕੇ ‘’ਤੇ ਭੇਜਿਆ ਗਿਆ ਹੈ। ਵੀਰਵਾਰ ਦੇਰ ਰਾਤ ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਵੀ ਨੈਰੋਬੀ ਲਿਆਂਦਾ ਗਿਆ।

Related posts

ਇਟਲੀ ’ਚ ਸਿੱਖ ਭਾਈਚਾਰੇ ਨੂੰ ਮਿਲੀ ਵੱਡੀ ਰਾਹਤ ਟ੍ਰੈਵਲ ਕਰਨ ਮੌਕੇ ਕਿਰਪਾਨ ਰੱਖਣ ’ਤੇ ਹੁਣ ਨਹੀਂ ਹੋਵੇਗਾ ਪਰਚਾ

editor

ਬਰਤਾਨਵੀ ਸੰਸਦ ’ਚ ਗੁਰਬਾਣੀ ਦੀਆਂ ਧੁਨਾਂ ਗੂੰਜੀਆਂ

editor

ਉੱਤਰੀ ਕੋਰੀਆ ਦੇ ਤਾਨਾਸ਼ਾਹ ਨੂੰ ਖੁਸ਼ ਰੱਖਣ ਲਈ ਬਣਾਇਆ ਜਾਂਦੈ ‘ਪਲੈਯਰ ਸਕੁਐਡ’

editor