International

15 ਮਹੀਨਿਆਂ ਦੇ ਮਾਸੂਮ ਨੂੰ 2 ਪਿਟਬੁੱਲ ਕੁੱਤਿਆਂ ਨੇ ਨੋਚ ਖਾਧਾ

ਰੋਮ – ਇਟਲੀ ਦੇ ਕੰਪਾਨੀਆ ਸੂਬੇ ਦੇ ਸ਼ਹਿਰ ਇਬੋਲੀ (ਸਲੇਰਨੋ) ਤੋਂ 2 ਪਾਲਤੂ ਪਿਟਬੁੱਲ ਕੁੱਤਿਆਂ ਵੱਲੋਂ ਇੱਕ 15 ਮਹੀਨਿਆਂ ਦੇ ਬੱਚੇ ‘’ਤੇ ਹਮਲਾ ਕਰਕੇ ਉਸ ਨੂੰ ਮਾਰ ਦੇਣ ਦਾ ਦੁੱਖਦਾਇਕ ਸਮਾਚਾਰ ਸਾਹਮਣੇ ਆਇਆ ਹੈ। ਮਿਲੀ ਜਾਾਣਕਾਰੀ ਅਨੁਸਾਰ ਇਬੋਲੀ ਵਿਖੇ ਘਰ ਵਿੱਚ ਪਾਲੇ 2 ਪਿਟਬੁੱਲ ਕੁੱਤਿਆਂ ਨੇ ਆਪਣੀ ਮਾਲਕਣ ਦੇ ਦੋਸਤ ਦੇ ਮੁੰਡੇ ‘ਤੇ (ਜੋ ਕਿ ਮਹਿਜ਼ 15 ਮਹੀਨਿਆਂ ਦਾ ਸੀ) ਹਮਲਾ ਕਰਕੇ ਮਾਰ ਮੁਕਾਇਆ ਹੈ। ਇਸ ਹਮਲੇ ਵਿੱਚ ਮਰਹੂਮ ਦੀ ਮਾਂ ਨੇ ਬਹੁਤ ਜ਼ੋਰ ਲਗਾਇਆ ਕਿ ਉਹ ਆਪਣੇ ਲਾਡਲੇ ਨੂੰ ਇਹਨਾਂ ਹੈਵਾਨ ਬਣੇ ਕੁੱਤਿਆਂ ਤੋਂ ਕਿਸੇ ਢੰਗ ਨਾਲ ਬਚਾ ਲਵੇ ਪਰ ਅਫ਼ਸੋਸ ਕੁੱਤਿਆਂ ਦੇ ਤਿੱਖੇ ਦੰਦਾਂ ਨੇ ਬੱਚੇ ਦੇ ਸਰੀਰ ‘’ਤੇ ਅਜਿਹੇ ਜ਼ਖ਼ਮ ਕਰ ਦਿੱਤੇ ਜਿਹੜੇ ਉਸ ਦੀ ਮੌਤ ਦਾ ਕਾਰਨ ਬਣ ਗਏ। ਕੁੱਤਿਆਂ ਨੇ ਇਸ ਹਮਲੇ ਨੇ ਬੱਚੇ ਦੀ ਮਾਂ ਨੂੰ ਵੀ ਜ਼ਖ਼ਮੀ ਕਰ ਦਿੱਤਾ।ਘਟਨਾ ਵਾਪਰਦੇ ਹੀ ਅੰਬੂਲੈਂਸ ਨੂੰ ਕਾਲ ਕਰ ਦਿੱਤੀ ਗਈ ਜੋ ਕਿ ਚੰਦ ਮਿੰਟਾਂ ਵਿੱਚ ਹੀ ਘਟਨਾ ਸਥਲ ‘’ਤੇ ਪਹੁੰਚ ਗਈ। ਅੰਬੂਲੈਂਸ ਦੇ ਡਾਕਟਰਾਂ ਨੇ ਕੁੱਤਿਆਂ ਵੱਲੋਂ ਨੋਚ ਖਾਧੇ ਬੱਚੇ ਜਿਹੜਾ ਕਿ ਖੂਨ ਨਾਲ ਲੱਥਪੱਥ ਸੀ, ਦੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਮਿ੍ਰਤਕ ਘੋਸ਼ਿਤ ਕਰ ਦਿੱਤਾ। ਕਾਰਾਬਿਨੇਰੀ ਪੁਲਸ ਇਸ ਕੇਸ ਦੀ ਜਾਂਚ ਕਰ ਰਹੀ ਹੈ ਪਰ ਵਾਪਰੀ ਇਸ ਘਟਨਾ ਨਾਲ ਛੋਟੇ ਬੱਚਿਆਂ ਦੇ ਮਾਪੇ ਕਾਫ਼ੀ ਪ੍ਰੇਸ਼ਾਨ ਦੇਖੇ ਗਏ।

Related posts

ਇਟਲੀ ’ਚ ਸਿੱਖ ਭਾਈਚਾਰੇ ਨੂੰ ਮਿਲੀ ਵੱਡੀ ਰਾਹਤ ਟ੍ਰੈਵਲ ਕਰਨ ਮੌਕੇ ਕਿਰਪਾਨ ਰੱਖਣ ’ਤੇ ਹੁਣ ਨਹੀਂ ਹੋਵੇਗਾ ਪਰਚਾ

editor

ਬਰਤਾਨਵੀ ਸੰਸਦ ’ਚ ਗੁਰਬਾਣੀ ਦੀਆਂ ਧੁਨਾਂ ਗੂੰਜੀਆਂ

editor

ਉੱਤਰੀ ਕੋਰੀਆ ਦੇ ਤਾਨਾਸ਼ਾਹ ਨੂੰ ਖੁਸ਼ ਰੱਖਣ ਲਈ ਬਣਾਇਆ ਜਾਂਦੈ ‘ਪਲੈਯਰ ਸਕੁਐਡ’

editor