Breaking News Latest News News Sport

ਧੋਨੀ ਨੂੰ ਮੇਂਟਰ ਬਣਾਉਣ ‘ਤੇ ਹਿੱਤਾਂ ਦੇ ਟਕਰਾਅ ਦੀ ਕੀਤੀ ਸ਼ਿਕਾਇਤ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਉੱਚ ਕੌਂਸਲ ਨੂੰ ਵੀਰਵਾਰ ਨੂੰ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦੇ ਮੇਂਟਰ ਵਜੋਂ ਨਿਯੁਕਤੀ ਖ਼ਿਲਾਫ਼ ਇਕ ਸ਼ਿਕਾਇਤ ਮਿਲੀ ਹੈ ਜਿਸ ਵਿਚ ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਹਿੱਤਾਂ ਦੇ ਟਕਰਾਅ ਦੇ ਨਿਯਮਾਂ ਦਾ ਹਵਾਲਾ ਦਿੱਤਾ ਗਿਆ ਹੈ। ਮੱਧ ਪ੍ਰਦੇਸ਼ ਕ੍ਰਿਕਟ ਸੰਘ ਦੇ ਸਾਬਕਾ ਉਮਰ ਭਰ ਦੇ ਮੈਂਬਰ ਸੰਜੀਵ ਗੁਪਤਾ ਨੇ ਉੱਚ ਕੌਂਸਲ ਦੇ ਮੈਂਬਰਾਂ ਨੂੰ ਇਕ ਪੱਤਰ ਭੇਜਿਆ ਹੈ ਕਿ ਧੋਨੀ ਦੀ ਨਿਯੁਕਤੀ ਹਿੱਤਾਂ ਦੇ ਟਕਰਾਅ ਦੇ ਨਿਯਮਾਂ ਦਾ ਉਲੰਘਣ ਹੈ ਜਿਸ ਵਿਚ ਇਕ ਵਿਅਕਤੀ ਦੋ ਅਹੁਦਿਆਂ ‘ਤੇ ਕਾਬਜ ਨਹੀਂ ਹੋ ਸਕਦਾ। ਗੁਪਤਾ ਪਹਿਲਾਂ ਵੀ ਖਿਡਾਰੀਆਂ ਤੇ ਪ੍ਰਸ਼ਾਸਕਾਂ ਦੇ ਖ਼ਿਲਾਫ਼ ਹਿੱਤਾਂ ਦੇ ਟਕਰਾਅ ਦੀਆਂ ਕਈ ਸ਼ਿਕਾਇਤਾਂ ਦਰਜ ਕਰਵਾ ਚੁੱਕੇ ਹਨ। ਧੋਨੀ ਆਈਪੀਐੱਲ ਫਰੈਂਚਾਈਜ਼ੀ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਵੀ ਹਨ। ਬੀਸੀਸੀਆਈ ਦੇ ਇਕ ਸੂਤਰ ਨੇ ਕਿਹਾ ਕਿ ਗੁਪਤਾ ਨੇ ਉੱਚ ਕੌਂਸਲ ਦੇ ਮੈਂਬਰਾਂ ਨੂੰ ਇਕ ਪੱਤਰ ਭੇਜਿਆ ਹੈ ਜਿਸ ਵਿਚ ਸੌਰਵ ਗਾਂਗੁਲੀ ਤੇ ਜੈ ਸ਼ਾਹ ਸ਼ਾਮਲ ਹਨ। ਉਨ੍ਹਾਂ ਨੇ ਬੀਸੀਸੀਆਈ ਦੇ ਸੰਵਿਧਾਨ ਦੇ ਆਰਟੀਕਲ 38 (4) ਦਾ ਹਵਾਲਾ ਦਿੱਤਾ ਹੈ ਜਿਸ ਮੁਤਾਬਕ ਇਕ ਵਿਅਕਤੀ ਦੋ ਵੱਖ-ਵੱਖ ਅਹੁਦਿਆਂ ‘ਤੇ ਕੰਮ ਨਹੀਂ ਕਰ ਸਕਦਾ। ਉੱਚ ਕੌਂਸਲ ਨੂੰ ਇਸ ਦੇ ਅਸਰ ਦੀ ਜਾਂਚ ਲਈ ਆਪਣੀ ਕਾਨੂੰਨੀ ਟੀਮ ਤੋਂ ਸਲਾਹ ਲੈਣ ਦੀ ਲੋੜ ਪਵੇਗੀ। ਧੋਨੀ ਇਕ ਪਾਸੇ ਟੀਮ ਦੇ ਖਿਡਾਰੀ ਹਨ ਤੇ ਦੂਜੇ ਪਾਸੇ ਰਾਸ਼ਟਰੀ ਟੀਮ ਦੇ ਮੇਂਟਰ ਵੀ ਹੋਣਗੇ ਜਿਸ ਨਾਲ ਸਵਾਲ ਉੱਠਦੇ ਹਨ ਤੇ ਇਸ ਲਈ ਸਪੱਸ਼ਟਤਾ ਦੀ ਲੋੜ ਹੈ।

Related posts

ਮਹਿਲਾ ਹਾਕੀ ਟੀਮ ਦੀ ਕਪਤਾਨੀ ਸਵਿਤਾ ਦੀ ਥਾਂ ਸਲੀਮਾ ਟੇਟੇ ਨੂੰ ਮਿਲੀ

editor

ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਬਰਤਾਨੀਆ ’ਚ ਚੋਣਾਂ ਲੜਨਗੇ

editor

ਪੈਰਿਸ ਓਲੰਪਿਕ ’ਚ ਸਿੰਧੂ ਸਮੇਤ 7 ਭਾਰਤੀ ਬੈਡਮਿੰਟਨ ਖ਼ਿਡਾਰੀ ਹਿੱਸਾ ਲੈਣਗੇ

editor