Punjab

ਪੰਜਾਬੀ ਔਰਤ ਨੇ ਵਿਦੇਸ਼ ਬੁਲਾਉਣ ਬਹਾਨੇ ਪਤੀ ਤੋਂ ਠੱਗੇ 45 ਲੱਖ

ਬਠਿੰਡਾ – ਪਿਆਰ ਵਿਚ ਅਜਿਹਾ ਵੀ ਕੁੱਝ ਹੋ ਸਕਦਾ ਹੈ, ਜੋ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ। ਬਠਿੰਡਾ ਦੀ ਰਹਿਣ ਵਾਲੀ ਇਕ ਔਰਤ ਨੇ ਆਪਣੇ ਪਤੀ ਨੂੰ ਵਿਦੇਸ਼ ਬਲਾਉਣ ਦਾ ਝਾਂਸਾ ਦੇ ਕੇ 45 ਲੱਖ ਰੁਪਏ ਦੀ ਠੱਗੀ ਕੀਤੀ। ਔਰਤ ਪਹਿਲਾ ਪੜ੍ਹਾਈ ਲਈ ਨਿਊਜ਼ੀਲੈਂਡ ਚੱਲੀ ਗਈ। ਉੱਥੇ ਜਾ ਕੇ ਆਪਣੇ ਪੁਰਾਣੇ ਦੋਸਤ ਨਾਲ ਵ੍ਹਟਸਐਪ ‘ਤੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਸਹੁਰਿਆਂ ਸਾਹਮਣੇ ਉਸ ਦੀ ਸਚਾਈ ਆਈ ਤਾਂ ਉਸ ਨੇ ਉਨ੍ਹਾਂ ਤੋਂ ਮਾਫ਼ੀ ਮੰਗ ਲਈ ਪਰ ਕੁਝ ਸਮੇਂ ਬਾਅਦ ਆਪਣੇ ਉਸੇ ਦੋਸਤ ਨਾਲ ਵਿਆਹ ਕਰਵਾ ਲਿਆ।

ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਭੁਪਿੰਦਰਜੀਤ ਸਿੰਘ ਵਾਸੀ ਪਾਵਰ ਹਾਊਸ ਰੋਡ ਬਠਿੰਡਾ ਨੇ ਦੱਸਿਆ ਕਿ ਉਸ ਦਾ ਵਿਆਹ 17 ਫਰਵਰੀ 2016 ਨੂੰ ਜਸਦੀਪ ਕੌਰ ਪੁੱਤਰੀ ਮਨਮੋਹਨ ਸਿੰਘ ਵਾਸੀ ਪਿੰਡ ਦੁਵਾਲਾ ਨਾਲ ਹੋਇਆ ਸੀ। ਉਸ ਦੀ ਇਕ ਪੰਜ ਸਾਲ ਦੀ ਬੇਟੀ ਵੀ ਹੈ। ਵਿਆਹ ਦੇ ਕਰੀਬ ਇਕ ਸਾਲ ਬਾਅਦ ਉਸ ਦੀ ਪਤਨੀ ਤੇ ਸਹੁਰੇ ਪਰਿਵਾਰ ਨੇ ਜਸਦੀਪ ਕੌਰ ਨੂੰ ਸਟੱਡੀ ਵੀਜ਼ਾ ‘ਤੇ ਨਿਊਜ਼ੀਲੈਂਡ ਭੇਜਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਜਸਦੀਪ ਨੂੰ ਵਿਦੇਸ਼ ਭੇਜਣ ਲਈ 15 ਲੱਖ ਰੁਪਏ ਖ਼ਰਚ ਕੀਤੇ ਗਏ। ਜਸਦੀਪ ਕੌਰ ਨੂੰ ਨਿਊਜ਼ੀਲੈਂਡ ਭੇਜਣ ਲਈ ਉਸ ਦੇ ਪਿਤਾ ਲਾਭ ਸਿੰਘ ਨੇ 27 ਲੱਖ ਰੁਪਏ ਦਾ ਕਰਜ਼ਾ ਲਿਆ ਸੀ। 26 ਫਰਵਰੀ 2017 ਨੂੰ ਉਸ ਨੇ ਜਸਦੀਪ ਕੌਰ ਨੂੰ ਨਿਊਜ਼ੀਲੈਂਡ ਭੇਜ ਦਿੱਤਾ, ਜਦੋਂਕਿ ਉਸਦੀ ਧੀ ਅਜੇ ਬਠਿੰਡਾ ‘ਚ ਸੀ। ਉਸ ਨੇ ਦੱਸਿਆ ਕਿ ਜਸਦੀਪ ਕੌਰ ਦੇ ਨਿਊਜ਼ੀਲੈਂਡ ਪਹੁੰਚਣ ਤੋਂ ਬਾਅਦ ਉਸ ਦੇ ਰਹਿਣ ਤੇ ਕਾਲਜ ਦੀ ਫੀਸ ਆਦਿ ਉਸ ਦੀ ਭੈਣ ਵੱਲੋਂ ਅਦਾ ਕੀਤੀ ਗਈ। ਇਸ ਵਿਚ 10,87,204 ਰੁਪਏ ਅਤੇ 7,34,216 ਰੁਪਏ ਸ਼ਾਮਲ ਹਨ।

ਪੀੜਤ ਨੇ ਦੱਸਿਆ ਕਿ ਜੁਲਾਈ 2017 ‘ਚ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਜਸਦੀਪ ਸਿੰਘ ਨਿਊਜ਼ੀਲੈਂਡ ਰਹਿੰਦਿਆਂ ਆਪਣੇ ਪੁਰਾਣੇ ਦੋਸਤ ਨਾਲ ਗੱਲਬਾਤ ਕਰਨ ਲੱਗ ਪਈ ਸੀ। ਇਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਪੰਜਾਬ ਵਾਪਸ ਬੁਲਾ ਲਿਆ। ਪੰਜਾਬ ਆ ਕੇ ਜਸਦੀਪ ਨੇ ਆਪਣੇ ਮਾਤਾ-ਪਿਤਾ ਸਾਹਮਣੇ ਲਿਖਤੀ ਰੂਪ ਵਿਚ ਉਸ ਤੋਂ ਮਾਫ਼ੀ ਮੰਗੀ ਤੇ ਇਕਬਾਲ ਕੀਤਾ ਕਿ ਉਹ ਵਿਆਹ ਤੋਂ ਬਾਅਦ ਵੀ ਆਪਣੇ ਪੁਰਾਣੇ ਦੋਸਤ ਨਾਲ ਗੱਲ ਕਰਦੀ ਸੀ। ਇੰਨਾ ਹੀ ਨਹੀਂ, ਉਸ ਨੇ ਇਹ ਵੀ ਮੰਨਿਆ ਕਿ ਉਸਦੇ ਪਤੀ ਨੇ ਉਸਨੂੰ ਨਿਊਜ਼ੀਲੈਂਡ ਭੇਜਣ ‘ਤੇ 21 ਲੱਖ ਰੁਪਏ ਖਰਚ ਕੀਤੇ ਹਨ। ਇਸ ਤੋਂ ਬਾਅਦ 12 ਫਰਵਰੀ 2018 ਨੂੰ ਮੁਲਜ਼ਮ ਜਸਦੀਪ ਕੌਰ ਵਾਪਸ ਨਿਊਜ਼ੀਲੈਂਡ ਚਲੀ ਗਈ। ਪੀੜਤ ਨੌਜਵਾਨ ਨੇ ਉਸ ਦੇ ਆਉਣ-ਜਾਣ ‘ਤੇ ਵੀ ਖਰਚ ਕੀਤਾ ਸੀ। ਪੀੜਤ ਨੇ ਦੱਸਿਆ ਕਿ ਜਸਦੀਪ ਕਰ ਦੀ ਪੜ੍ਹਾਈ ਦੋ ਸਾਲ ਪਹਿਲਾਂ ਹੋਈ ਸੀ ਪਰ ਉਹ ਦੋ ਸਾਲਾਂ ‘ਚ ਵੀ ਪੜ੍ਹਾਈ ਪੂਰੀ ਨਹੀਂ ਕਰ ਸਕੀ ਅਤੇ ਪੇਪਰਾਂ ‘ਚ ਫੇਲ੍ਹ ਹੋ ਗਈ। ਇਸ ਤੋਂ ਬਾਅਦ ਪੀੜਤ ਨੌਜਵਾਨ ਦੀ ਭੈਣ ਸ਼ਰਨਜੀਤ ਕੌਰ ਨੇ ਉਸ ਦੇ ਕਾਲਜ ਲਈ 11 ਲੱਖ ਰੁਪਏ ਦੀ ਫੀਸ ਦੁਬਾਰਾ ਅਦਾ ਕੀਤੀ।

ਪੀੜਤ ਨੇ ਦੱਸਿਆ ਕਿ ਇਸ ਤੋਂ ਬਾਅਦ ਉਸਨੂੰ ਆਪਣੀ ਪਤਨੀ ‘ਤੇ ਸ਼ਕ ਹੋਇਆ ਤੇ ਉਸਨੇ ਆਪਣੇ ਮਾਤਾ-ਪਿਤਾ ਤੇ ਧੀ ਨੂੰ ਨਿਊਜ਼ੀਲੈਂਡ ਭੇਜਿਆ। ਜਿਨ੍ਹਾਂ ਦਾ ਨਵੰਬਰ 201 ਵਿਚ ਵੀਜ਼ਾ ਖਤਮ ਹੋ ਗਿਆ ਤੇ ਉਹ ਵਾਪਸ ਪੰਜਾਬ ਆ ਆਏ। ਉਸਦੇ ਮਾਤਾ ਪਿਤਾ ਦੇ ਵਾਪਸ ਆਉਣ ਦੇ ਬਾਅਦ ਉਸਦੀ ਪਤਨੀ ਨੇ ਵ੍ਹਟਸਐਪ ‘ਤੇ ਮੈਸੇਜ ਕੀਤਾ ਕਿ ਉਹ ਘਰ ਸ਼ਿਫਟ ਕਰ ਰਹੀ ਹੈ ਅਤੇ ਉਸ ਨੂੰ ਤਲਾਕ ਦੇਣਾ ਚਾਹੁੰਦੀ ਹੈ। ਇਸ ਤੋਂ ਬਾਅਦ ਉਸ ਨੇ ਨਿਊਜ਼ੀਲੈਂਡ ਪੁਲਿਸ ਨੂੰ ਸ਼ਿਕਾਇਤ ਕੀਤੀ। ਪੀੜਤ ਨੇ ਦੱਸਿਆ ਕਿ 1 ਫਰਵਰੀ 2019 ਨੂੰ ਉਸ ਦੀ ਪਤਨੀ ਜਸਦੀਪ ਕੌਰ ਉਸ ਨੂੰ ਬਿਨਾਂ ਦੱਸੇ ਪੰਜਾਬ ਆਈ ਤੇ ਰਾਮਪਾਲ ਸਿੰਘ ਵਾਸੀ ਬਰਨਾਲਾ ਕੋਲ ਰਹਿ ਕੇ ਵਾਪਸ ਨਿਊਜ਼ੀਲੈਂਡ ਚਲੀ ਗਈ। ਇਸ ਸਬੰਧੀ ਪਤਾ ਲੱਗਣ ’ਤੇ ਥਾਣਾ ਸਦਰ ਮਾਨਸਾ ‘ਚ 5 ਫਰਵਰੀ 2019 ਨੂੰ ਰਾਮਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲੋਕ ਸਭਾ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ

editor

ਵਿਰੋਧੀ ਪਾਰਟੀਆਂ ਦੇ ਕਈ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਨਾਲ ‘ਆਪ’ ਦੀ ਤਾਕਤ ਕਈ ਗੁਣਾ ਵਧੀ : ਭਗਵੰਤ ਮਾਨ

editor

ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨਾਮ ‘ਚ ਮੀਤ ਹੇਅਰ ਲਈ ਕੀਤਾ ਚੋਣ ਪ੍ਰਚਾਰ, ਭਾਰੀ ਵੋਟਾਂ ਨਾਲ ਜਿਤਾਉਣ ਲਈ ਲੋਕਾਂ ਨੂੰ ਕੀਤੀ ਅਪੀਲ

editor