India

ਮਨਸੁਖ ਮਾਂਡਵੀਆ ਨੇ CGHS ਦੀ ਨਵੀਂ ਵੈੱਬਸਾਈਟ ਤੇ MyCGHS ਐਪ ਕੀਤਾ ਲਾਂਚ

ਨਵੀਂ ਦਿੱਲੀ – ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ CGHS ਤੇ MyCGHS ਐਪ ਦੀ ਅਪਗ੍ਰੇਡ ਵੈੱਬਸਾਈਟ ਲਾਂਚ ਕੀਤੀ। ਸਰਕਾਰ ਦੀ ਇਸ ਪਹਿਲ ਨਾਲ CGHS ਨਾਲ ਜੁੜੇ 40 ਲੱਖ ਲੋਕਾਂ ਨੂੰ ਨਵੀਆਂ ਸਹੂਲਤਾਂ ਤੇ ਬਿਹਤਰ ਅਨੁਭਵ ਦੇ ਨਾਲ ਸੀਜੀਐੱਚਐੱਸ ਨਾਲ ਜੁੜੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਦੱਸ ਦੇਈਏ ਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ CGHS ਤੋਂ ਲਾਭ ਮਿਲਦਾ ਹੈ। ਮਾਂਡਵੀਆ ਨੇ ਕਿਹਾ ਕਿ ਇਸ ਵਾਰ ਟੈਲੀ-ਕੰਸਲਟੇਸ਼ਨ ਦੀ ਨਵੀਂ ਸਹੂਲਤ ਦਿੱਤੀ ਗਈ ਹੈ ਤਾਂ ਜੋ ਲਾਭਪਾਤਰੀ ਸਿੱਧੇ ਤੌਰ ‘ਤੇ ਮਾਹਿਰਾਂ ਦੀ ਸਲਾਹ ਲੈ ਸਕਣ। ਇਸ ਨਾਲ ਹੁਣ ਲਾਭਪਾਤਰੀਆਂ ਨੂੰ ਸਿਹਤ ਸੇਵਾਵਾਂ ਤਕ ਆਸਾਨ ਪਹੁੰਚ ਮਿਲੇਗੀ।

ਮਾਂਡਵੀਆ ਨੇ ਕਿਹਾ ਕਿ ਮੋਬਾਈਲ ਐਪ ਨਾਲ ਜੁੜੀ CGHS ਵੈੱਬਸਾਈਟ ਦੀ ਸ਼ੁਰੂਆਤ ਭਾਰਤ ਦੀ ਵਧ ਰਹੀ ਡਿਜੀਟਲ ਪੈਂਠ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਹੈ। ਮੰਤਰੀ ਨੇ ਕਿਹਾ ਕਿ ਵੈੱਬਸਾਈਟ ‘ਚ ਕਈ ਅੱਪਡੇਟ ਕੀਤੇ ਗਏ ਫੀਚਰ ਹਨ ਜੋ 40 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰ ਤਕ ਪਹੁੰਚ ਕਰਨ ਦੀ ਰੀਅਲ ਟਾਈਮ ਜਾਣਕਾਰੀ ਦੇ ਨਾਲ ਬਹੁਤ ਜ਼ਿਆਦਾ ਲਾਭ ਪਹੁੰਚਾਉਣਗੇ।

ਮਾਂਡਵੀਆ ਅਨੁਸਾਰ ਇਸ ਵਿਚ ਨੇਤਰਹੀਣ ਲੋਕਾਂ ਲਈ ਯੂਜ਼ਰ ਫਰੈਂਡਲੀ ਫੀਚਰ ਜੋੜੇ ਗਏ ਹਨ ਜਿਵੇਂ ਕਿ ਟੈਕਸਟ ਦਾ ਆਡੀਓ ਪਲੇਅ ਤੇ ਫੌਂਟ ਦਾ ਅਕਾਰ ਵਧਾਉਣ ਦਾ ਵਿਕਲਪ। ਵੈੱਬਸਾਈਟ CGHS ਲਾਭਪਾਤਰੀਆਂ ਲਈ ਵਿਕਸਤ ਆਨਲਾਈਨ ਸ਼ਿਕਾਇਤ ਪੋਰਟਲ ਦਾ ਇਕ ਲਿੰਕ ਪ੍ਰਦਾਨ ਕਰਦਾ ਹੈ ਜਿਸ ਵਿਚ ਸ਼ਿਕਾਇਤਾਂ ਦੇ ਸਮੇਂ ਸਿਰ ਨਿਪਟਾਰੇ ਲਈ ਐਸਐਮਐਸ ਤੇ ਈਮੇਲ ਚਿਤਾਵਨੀਆਂ ਨਾਲ ਸਬੰਧਤ ਅਧਿਕਾਰੀ ਨੂੰ ਸਿੱਧੇ ਤੌਰ ‘ਤੇ ਸ਼ਿਕਾਇਤਾਂ ਭੇਜਣ ਦੀ ਵਿਵਸਥਾ ਹੈ।

ਸੈਂਟਰਲ ਗਵਰਨਮੈਂਟ ਹੈਲਥ ਸਕੀਮ (CGHS) ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਪ੍ਰਦਾਨ ਕੀਤੀ ਗਈ ਇਕ ਸਿਹਤ ਸੇਵਾ ਹੈ। ਇਸ ਸਕੀਮ ਤਹਿਤ ਰਜਿਸਟਰਡ ਮੈਂਬਰਾਂ ਨੂੰ ਕੈਸ਼ਲੈੱਸ ਤੇ ਰੀਇੰਬਰਸਮੈਂਟ ਕਲੇਮ ਕਰਨ ਦੀ ਸਹੂਲਤ ਦਿੱਤੀ ਜਾਂਦੀ ਹੈ। ਸਰਕਾਰ ਦੀ ਇਸ ਸਕੀਮ ‘ਚ ਡਾਕਟਰੀ ਵਿਗਿਆਨ ਦੇ ਵੱਖ-ਵੱਖ ਤਰੀਕਿਆਂ ਜਿਵੇਂ ਐਲੋਪੈਥੀ, ਆਯੂਸ਼ ਇਲਾਜ, ਹੋਮਿਓਪੈਥੀ, ਆਯੁਰਵੇਦ, ਯੂਨਾਨੀ ਅਤੇ ਯੋਗਾ ਰਾਹੀਂ ਸਿਹਤ ਸੰਭਾਲ ਦੀ ਸਹੂਲਤ ਦਿੱਤੀ ਜਾਂਦੀ ਹੈ। ਦੱਸ ਦੇਈਏ ਕਿ CGHS ਦੀ ਇਹ ਸਹੂਲਤ ਇਸ ਸਮੇਂ ਦੇਸ਼ ਦੇ 70 ਤੋਂ ਵੱਧ ਸ਼ਹਿਰਾਂ ਵਿੱਚ 40 ਲੱਖ ਲੋਕਾਂ ਲਈ ਉਪਲਬਧ ਹੈ।

Related posts

ਏਅਰ ਇੰਡੀਆ ਨੇ ਦਿੱਲੀ-ਦੁਬਈ ਉਡਾਣ ਨਾਲ ਕੌਮਾਂਤਰੀ ਮਾਰਗ ’ਤੇ ਏ-350 ਸੇਵਾ ਸ਼ੁਰੂ ਕੀਤੀ

editor

‘ਇੰਡੀਆ’ ਗੱਠਜੋੜ ‘ਭਿ੍ਰਸ਼ਟ’ ਲੋਕਾਂ ਦਾ ਕੁਨਬਾ : ਨੱਡਾ

editor

ਚੋਣ ਕਮਿਸ਼ਨ ਦੇ ਸੋਧੇ ਅੰਕੜਿਆਂ ’ਚ 6 ਫ਼ੀਸਦੀ ਵਧੀ ਵੋਟਿੰਗ ਪਰ 2019 ਦੇ ਮੁਕਾਬਲੇ ਘੱਟ

editor