Australia

ਸੱਤਾ ਵਿਚ ਆਏ ਤਾਂ ਬਜ਼ੁਰਗਾਂ ਦੀ ਸੰਭਾਲ ‘ਤੇ ਦਿਆਂਗੇ ਵਿਸ਼ੇਸ਼ ਧਿਆਨ – ਐਂਥਨੀ ਐਲਬਨੀਜ਼

ਕੈਨਬਰਾ – ਫੈਡਰਲ ਚੋਣਾਂ ਵਿਚ ਜੇਕਰ ਲੇਬਰ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਬਜ਼ੁਰਗਾਂ ਦੀ ਸੰਭਾਲ ਦੀਆਂ ਸਕੀਮਾਂ ‘ਤੇ ਅਗਲੇ ਚਾਰ ਸਾਲਾਂ ਵਿਚ 2.5 ਬਿਲੀਅਨ ਡਾਲਰ ਹੋਰ ਖਰਚ ਕੀਤੇ ਜਾਣਗੇ। ਇਹ ਪ੍ਰਗਟਾਵਾ ਵਿਰੋਧੀ ਧਿਰ ਦੇ ਲੀਡਰ ਐਂਥਨੀ ਐਲਬਨੀਜ਼ ਨੇ ਹਾਲ ਹੀ ਵਿਚ ਆਏ ਬਜਟ ‘ਤੇ ਆਪਣਾ ਜਵਾਬ ਦਿੰਦਿਆਂ ਕਿਹਾ ਹੈ। ਉਹਨਾਂ ਕਿਹਾ ਕਿ ਸਾਡੀ ਸਰਕਾਰ ਦਾ ਮਕਸਦ ਸੁਰੱਖਿਆ, ਸਨਮਾਨ, ਕੁਆਲਟੀ ਅਤੇ ਮਨੁੱਖਤਾ ਦੇ ਯਤਨਾਂ ਵਿਚ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਬੁਢਾਪਾ ਘਰਾਂ ਵਿਚ ਅਸੀਂ ਚੌਵੀ ਘੰਟੇ ਵਿਸ਼ੇਸ਼ ਨਰਸ ਦੀ ਤਾਇਨਾਤੀ ਕਰਾਂਗੇ ਅਤੇ ਇਹ ਵੀ ਯਕੀਨੀ ਬਣਾਵਾਂਗੇ ਕਿ ਬੁਢਾਪਾ ਘਰ ਵਿਚ ਰਹਿਣ ਵਾਲੇ ਹਰੇਕ ਵਿਅਕਤੀ ਨੂੰ ਹਰ ਦਿਨ 215 ਮਿੰਟ ਦਾ ਸਮਾਂ ਸੰਭਾਲ ਲਈ ਮਿਲੇ ਅਤੇ ਰਾਇਲ ਕਮਿਸ਼ਨ ਦੀਆਂ ਸਿਫਾਰਸ਼ਾਂ ਵਿਚ ਵੀ ਇਹੀ ਸਿਫਾਰਸ਼ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਾਡੇ ਬਜ਼ੁਰਗ ਸਾਡੇ ਮੁਲਕ ‘ਤੇ ਕੋਈ ਭਾਰ ਨਹੀਂ ਹਨ, ਉਹਨਾਂ ਨੂੰ ਸਨਮਾਨ ਚਾਹੀਦਾ ਹੈ, ਸੰਭਾਲ ਚਾਹੀਦੀ ਹੈ ਅਤੇ ਉਹਨਾਂ ਦੀ ਸਹੀ ਦੇਖਭਾਲ ਹੋਣੀ ਚਾਹੀਦੀ ਹੈ। ਐਂਥਨੀ ਐਲਬਨੀਜ਼ ਨੇ ਪਾਰਲੀਮੈਂਟ ਵਿਚ ਇਹ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਲੇਬਰ ਸਰਕਾਰ ਬੁਢਾਪਾ ਘਰਾਂ ਵਿਚ ਕੰਮ ਕਰਦੇ ਵਰਕਰਾਂ ਦੀਆਂ ਉਜ਼ਰਤਾਂ ਵਧਾਵੇਗੀ ਅਤੇ ਬਜ਼ੁਰਗਾਂ ਨੂੰ ਲੋੜੀਂਦੀ ਖੁਰਾਕ ਮਿਲਣੀ ਯਕੀਨੀ ਬਣਾਈ ਜਾਵੇਗੀ।

ਵਰਣਨਯੋਗ ਹੈ ਕਿ ਹਾਲ ਹੀ ਵਿਚ ਖਜ਼ਾਨਾ ਮੰਤਰੀ ਜੋਸ਼ ਫ੍ਰਾਈਡੇਨਬਰਗ ਵਲੋਂ ਸਾਲ 2022-23 ਦੇ ਪੇਸ਼ ਕੀਤੇ ਫੈਡਰਲ ਬਜਟ ਵਿਚ ਰੁਜ਼ਗਾਰ, ਬੁਨਿਆਦੀ ਢਾਂਚੇ ਵਿਚ ਨਿਵੇਸ਼, ਰੱਖਿਆ ਅਤੇ ਆਮ ਲੋਕਾਂ ਦਾ ਰਹਿਣ ਸਹਿਣ ਦਾ ਤਰੀਕਾ ਬਿਹਤਰ ਕਰਨ ਦੇ ਯਤਨ ਕਰਨਾ ਸ਼ਾਮਲ ਹੈ। ਪੇਸ਼ ਕੀਤੇ ਬਜਟ ਵਿਚ ਵਿੱਤ ਮੰਤਰੀ ਨੇ ਅਗਲੇ ਵਿੱਤੀ ਸਾਲ ਵਿਚ ਸਰਕਾਰ ਤੇਲ ਦੀਆਂ ਕੀਮਤਾਂ ਕੰਟਰੋਲ ਕਰੇਗੀ ਅਤੇ ਟੈਕਸਾਂ ਵਿਚ ਕਟੌਤੀ ਕਰਨ ਦਾ ਐਲਾਨ ਕੀਤਾਸੀ। ਹਾਲਾਂਕਿ ਪਿਛਲੇ ਬਜਟ ਵਿਚ ਕੁਲੀਸ਼ਨ ਸਰਕਾਰ ਨੇ ਵੀ ਬੁਢਾਪਾ ਘਰ, ਮਾਨਸਿਕ ਸਿਹਤ ਅਤੇ ਕੌਮੀ ਅੰਗਹੀਣ ਬੀਮਾ ਸਕੀਮ ਦਾ ਵੀ ਐਲਾਨ ਕੀਤਾ ਸੀ।

Related posts

ਆਸਟ੍ਰੇਲੀਆ ਸਰਕਾਰ ਵੱਲੋਂ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ’ਚ ਮਦਦ ਲਈ ਨਵੇਂ ਫੰਡ ਦਾ ਐਲਾਨ

editor

ਆਸਟ੍ਰੇਲੀਆਈ ਨੇ ਚਾਕੂ ਹਮਲੇ ’ਚ ਮਾਰੇ ਗਏ ਪਾਕਿ ਸੁਰੱਖ਼ਿਆ ਗਾਰਡ ਨੂੰ ਦੱਸਿਆ ਰਾਸ਼ਟਰੀ ਹੀਰੋ

editor

ਐਨਜ਼ੈਕ ਡੇਅ ਮੌਕੇ ਆਸਟਰੇਲੀਆਈ ਨਾਗਰਿਕਾਂ ਵੱਲੋਂ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ

editor