Australia

ਵੇਜ਼ ਤਨਖਾਹਾਂ ‘ਚ ਵਾਧਾ ਮਹਿੰਗਾਈ ਦੀ ਦਰ ਦੇ ਮੁਤਾਬਕ ਨਹੀਂ ਹੋ ਰਿਹਾ !

ਕੈਨਬਰਾ – ਹਾਲ ਹੀ ਵਿਚ ਆਸਟ੍ਰੇਲੀਅਨ ਬਿਊਰੋ ਆਫ ਸਟੈਟੇਸਟਿਕ (ਏ. ਬੀ. ਐਸ.) ਵੇਜ਼ ਪ੍ਰਾਈਸ ਅੰਕੜਿਆਂ ਵਿਚ ਇਹ ਕਿਹਾ ਗਿਆ ਹੈ ਕਿ ਪਿਛਲੇ ਸਾਲ ਆਮ ਲੋਕਾਂ ਦੀਆਂ ਉਜ਼ਰਤਾਂ ਵਿਚ 2.3 ਫੀਸਦੀ ਵਾਧਾ ਦਰਜ ਕੀਤਾ ਗਿਆ। ਇਸ ਵਿਚ ਸਭ ਤੋਂ ਵੱਧ ਯੋਗਦਾਨ ਰਿਹਾਇਸ਼ ਅਤੇ ਭੋਜਨ ਸੇਵਾਵਾਂ ਨਾਲ ਜੁੜੇ ਉਦਯੋਗਾਂ ਦਾ ਰਿਹਾ ਹੈ, ਜਿਹਨਾਂ ਵਿਚ ਲੱਗੇ ਲੋਕਾਂ ਦੀਆਂ ਉਜ਼ਰਤਾਂ 3.5 ਫੀਸਦੀ ਵਧੀਆਂ, ਹਾਲਾਂਕਿ 2020 ਵਿਚ ਇਹ ਵਾਧੇ ਦਾ ਅੰਕੜਾ 1.4 ਫੀਸਦੀ ਦੱਸਿਆ ਗਿਆ ਸੀ। ਆਸਟ੍ਰੇਲੀਆ ਵਿਚ ਆਮ ਵਰਕਰ ਦੀ ਉਜ਼ਰਤ ਪ੍ਰਤੀ ਸਾਲ 68,000 ਮਾਪੀ ਗਈ ਹੈ। ਪਰ ਆਸਟ੍ਰੇਲੀਆ ਕੌਂਸਲ ਆਫ ਟਰੇਡ ਯੂਨੀਅਨਜ਼ ਦੇ ਸਕੱਤਰ ਸੈਲੀ ਮੈਕਮੰਸ ਦਾ ਕਹਿਣਾ ਹੈ ਕਿ ਪਿਛਲੇ ਸਾਲ ਉਜ਼ਰਤਾਂ ਵਿਚ 800 ਡਾਲਰ ਦੀ ਕਟੌਤੀ ਦੇਖੀ ਗਈ। ਦੂਜੇ ਪਾਸੇ ਏ. ਐਮ. ਪੀ. ਕੈਪੀਟਲ ਦੇ ਸੀਨੀਅਰ ਅਰਥਸ਼ਾਸਤਰੀ ਡਿਆਨਾ ਮੌਸਿਨਾ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿਚ ਉਜ਼ਰਤਾਂ ਪਿਛਲੇ ਕੁੱਝ ਸਾਲਾਂ ਤੋਂ ਘਟਦੀਆਂ ਜਾ ਰਹੀਆਂ ਹਨ। ਉਹ ਕਹਿੰਦੇ ਹਨ ਕਿ ਸਾਡੇ ਕੋਲ ਇਤਿਹਾਸਕ ਤੌਰ ‘ਤੇ ਉਜ਼ਰਤਾਂ ‘ਚ ਵਾਧਾ ਪ੍ਰਤੀ ਸਾਲ 3 ਫੀਸਦੀ ਰਹਿਣਾ ਚਾਹੀਦਾ ਹੈ, ਜਦਕਿ ਸਾਡੇ ਇੱਥੇ ਉਜ਼ਰਤਾਂ 2 ਫੀਸਦੀ ਦੀ ਰਫਤਾਰ ਨਾਲ ਵਧੀਆਂ ਹਨ। ਸਮੱਸਿਆ ਉਦੋਂ ਹੋਰ ਵਧਦੀ ਹੈ, ਜਦੋਂ ਮਹਿੰਗਾਈ ਦੀ ਦਰ ਵੱਲ ਨਜ਼ਰ ਮਾਰਦੇ ਹਾਂ। ਕੰਜ਼ਿਊਮਰ ਪ੍ਰਾਈਸ ਇੰਡੈਕਸ ਮੁਤਾਬਕ ਆਸਟ੍ਰੇਲੀਆ ਵਿਚ ਮਹਿੰਗਾਈ ਦੀ ਦਰ 3.5 ਫੀਸਦੀ ਵਧੀ ਪਾਈ ਗਈ। ਇਹ ਅੰਕੜਾ ਪਿਛਲੇ ਸਾਲ ਦਾ ਹੈ, ਹਾਲਾਂਕਿ ਨਵੇਂ ਅੰਕੜੇ ਫਿਲਹਾਲ ਉਪਲਬਧ ਨਹੀਂ ਹੋਏ। ਅਰਥ ਸ਼ਾਸਤਰੀਆਂ ਦੀ ਰਾਏ ਮੁਤਾਬਕ ਉਜ਼ਰਤਾਂ ਵਿਚ ਵਾਧਾ ਮਹਿੰਗਾਈ ਦੀ ਦਰ ਦੇ ਮੁਤਾਬਕ ਨਹੀਂ ਹੋ ਰਿਹਾ।

Related posts

ਆਸਟ੍ਰੇਲੀਆ ਸਰਕਾਰ ਵੱਲੋਂ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ’ਚ ਮਦਦ ਲਈ ਨਵੇਂ ਫੰਡ ਦਾ ਐਲਾਨ

editor

ਆਸਟ੍ਰੇਲੀਆਈ ਨੇ ਚਾਕੂ ਹਮਲੇ ’ਚ ਮਾਰੇ ਗਏ ਪਾਕਿ ਸੁਰੱਖ਼ਿਆ ਗਾਰਡ ਨੂੰ ਦੱਸਿਆ ਰਾਸ਼ਟਰੀ ਹੀਰੋ

editor

ਐਨਜ਼ੈਕ ਡੇਅ ਮੌਕੇ ਆਸਟਰੇਲੀਆਈ ਨਾਗਰਿਕਾਂ ਵੱਲੋਂ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ

editor