Australia

ਪਿਛਲੀ ਵਾਰ ਨਾਲੋਂ ਮਹਿੰਗੀਆਂ ਹੋਣਗੀਆਂ ਇਸ ਵਾਰ ਦੀਆਂ ਚੋਣਾਂ

ਕੈਨਬਰਾ – ਆਸਟ੍ਰੇਲੀਆ ਵਿਚ ਲੋਕਰਾਜੀ ਪ੍ਰਕਿਰਿਆ ਨੂੰ ਕਾਇਮ ਰੱਖਣ ਲਈ ਦੇਸ਼ ਵਾਸੀਆਂ ਨੂੰ ਕਾਫੀ ਕੀਮਤ ਉਤਾਰਨੀ ਪੈਂਦੀ ਹੈ, ਕੀ ਇਸ ਵਾਰ ਇਹ ਕੀਮਤ ਹੋਰ ਜ਼ਿਆਦਾ ਵਧੇਗੀ? ਇਸ ਬਾਰੇ ਮੁਲਕ ਵਿਚ ਹਰੇਕ ਚੋਣ ਵੇਲੇ ਚਰਚਾ ਹੁੰਦੀ ਰਹਿੰਦੀ ਹੈ। ਮੁਲਕ ਵਿਚ ਇਸ ਵਕਤ 17 ਮਿਲੀਅਨ ਵੋਟਰ ਹਨ, ਜਿਹੜੇ 21 ਮਈ ਨੂੰ ਵੋਟ ਦੇਣ ਦੇ ਯੋਗ ਹਨ। ਆਸਟ੍ਰੇਲੀਅਨ ਚੋਣ ਕਮਿਸ਼ਨ ਵੋਟ ਦੇਣ ਲਈ ਸਾਰਿਆਂ ਨੂੰ ਮੌਕਾ ਦਿੰਦਾ ਹੈ ਅਤੇ ਇਹ ਅਭਿਆਸ ਕੋਈ ਸਸਤੇ ਵਿਚ ਨਹੀਂ ਪੈਂਦਾ।

ਆਸਟ੍ਰੇਲੀਅਨ ਚੋਣ ਕਮਿਸ਼ਨ ਦੇ ਬੁਲਾਰੇ ੲੈਵਨ ਐਕਿਨ ਸਮਿੱਥ ਦਾ ਕਹਿਣਾ ਹੈ ਕਿ 2022 ਦੀਆਂ ਚੋਣਾਂ ਪਿਛਲੀਆਂ ਚੋਣਾਂ ਦੇ ਮੁਕਾਬਲੇ ਵਧੇਗਾ, ਇਸ ਦੇ ਉਹਨਾਂ ਕਈ ਕਾਰਨ ਵੀ ਦੱਸੇ ਹਨ। ਉਹਨਾਂ ਦਾ ਕਹਿਣਾ ਹੈ ਕਿ ਚੋਣਾਂ ਕਰਵਾਉਣ ਦੇ ਲਈ 73 ਹਜ਼ਾਰ ਲੀਟਰ ਹੱਥਾਂ ‘ਤੇ ਲਾਉਣ ਵਾਲਾ ਸੈਨੇਟਾਈਜ਼ਰ ਚਾਹੀਦਾ ਹੈ, 1 ਲੱਖ 50 ਹਜ਼ਾਰ ਵੋਟਿੰਗ ਸਕਰੀਨਾਂ ਲੱਗਣਗੀਆਂ ਅਤੇ 10 ਹਜ਼ਾਰ ਰੀਸਾਈਕਲਿਨ ਬਿਨ ਚਾਹੀਦੇ ਹਨ। ਉਹ ਇਸ ਵਿਚ ਚੋਣ ਮਸ਼ੀਨਰੀ ਦਾ ਖਰਚ ਵੀ ਜੋੜਦੇ ਹਨ, ਹਾਲਾਂਕਿ ਇਹ ਖਰਚ ਹਰ ਵਾਰ ਹੁੰਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਹਰੇਕ ਫੈਡਰਲ ਚੋਣ ਅਤੇ ਉਪ ਚੋਣ ਵੇਲੇ ਚੋਣ ਕਮਿਸ਼ਨ ਯੋਗ ਸਿਆਸੀ ਪਾਰਟੀਆਂ, ਉਮੀਦਵਾਰਾਂ ਅਤੇ ਸੈਨੇਟ ਗਰੁੱਪਾਂ ਨੂੰ ਚੋਣ ਖਰਚ ਲਈ ਰਾਸ਼ੀ ਵੀ ਵੰਡਦਾ ਹੈ। ੲੈਵਨ ਸਮਿੱਥ ਦਾ ਕਹਿਣਾ ਹੈ ਕਿ ਉਮੀਦਵਾਰ ਨੂੰ ਚਾਰ ਫੀਸਦੀ ਫਸਟ ਪ੍ਰੈਫਰੈਂਸ ਵੋਟ ਵੀ ਹਾਸਲ ਕਰਨੇ ਹੁੰਦੇ ਹਨ, ਇਸ ਕਰਕੇ ਉਹਨਾਂ ਲਈ ਵੀ ਫੰਡ ਚਾਹੀਦੇ ਹਨ। ਅਜਿਹੇ ਕੁਝ ਹੋਰ ਵੀ ਖਰਚੇ ਹਨ, ਜਿਹਨਾਂ ਕਾਰਨ ਹਰ ਵਾਰ ਚੋਣਾਂ ਦਾ ਖਰਚਾ ਵੱਧ ਜਾਂਦਾ ਹੈ। ਇਸ ਵਕਤ ਯੋਗ ਸਿਆਸੀ ਪਾਰਟੀਆਂ ਅਤੇ ਉਮੀਦਵਾਰ ਹਰੇਕ ਪ੍ਰਾਇਮਰੀ ਵੋਟ ‘ਤੇ 2.91 ਡਾਲਰ ਪ੍ਰਾਪਤ ਕਰਨ ਯੋਗ ਹੁੰਦੇ ਹਨ, ਇਸ ਦੇ ਨਾਲ ਆਟੋਮੈਟਿਕ ਪੇਮੈਂਟ 10,656 ਡਾਲਰ ਦਿੱਤੀ ਜਾਂਦੀ ਹੈ।

Related posts

ਆਸਟ੍ਰੇਲੀਆ ਸਰਕਾਰ ਵੱਲੋਂ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ’ਚ ਮਦਦ ਲਈ ਨਵੇਂ ਫੰਡ ਦਾ ਐਲਾਨ

editor

ਆਸਟ੍ਰੇਲੀਆਈ ਨੇ ਚਾਕੂ ਹਮਲੇ ’ਚ ਮਾਰੇ ਗਏ ਪਾਕਿ ਸੁਰੱਖ਼ਿਆ ਗਾਰਡ ਨੂੰ ਦੱਸਿਆ ਰਾਸ਼ਟਰੀ ਹੀਰੋ

editor

ਐਨਜ਼ੈਕ ਡੇਅ ਮੌਕੇ ਆਸਟਰੇਲੀਆਈ ਨਾਗਰਿਕਾਂ ਵੱਲੋਂ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ

editor