Sport

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਰਾਤ ਅੱਠ ਵਜੇ ਸ਼ੁਰੂ ਹੋਵੇਗਾ ਆਈਪੀਐੱਲ ਦਾ ਫਾਈਨਲ

ਮੁੰਬਈ – ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਹੋਣ ਵਾਲਾ ਆਈਪੀਐੱਲ ਦੇ ਮੌਜੂਦਾ ਸੈਸ਼ਨ ਦਾ ਫਾਈਨਲ 29 ਮਈ ਨੂੰ ਸ਼ਾਮ ਸਾਢੇ ਸੱਤ ਵਜੇ ਦੀ ਥਾਂ ਰਾਤ ਅੱਠ ਵਜੇ ਸ਼ੁਰੂ ਹੋਵੇਗਾ ਕਿਉਂਕਿ ਫਾਈਨਲ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਸਮਾਪਤੀ ਸਮਾਗਮ ਕਰਵਾਇਆ ਜਾਵੇਗਾ ਤੇ ਉਸ ਦੀਆਂ ਵਾਧੂ ਸਰਗਰਮੀਆਂ ਕਾਰਨ ਮੈਚ ਦੇ ਸਮੇਂ ਨੂੰ 30 ਮਿੰਟ ਅੱਗੇ ਵਦਾਇਆ ਗਿਆ ਹੈ। ਅਜਿਹਾ ਪਤਾ ਲੱਗਾ ਹੈ ਕਿ ਬਾਲੀਵੁਡ ਹਸਤੀਆਂ ਦੀ ਹਿੱਸੇਦਾਰੀ ਵਾਲਾ ਸੱਭਿਆਚਾਰਕ ਸਮਾਗਮ ਸ਼ਾਮ ਸਾਢੇ ਛੇ ਵਜੇ ਸ਼ੁਰੂ ਹੋਵੇਗਾ ਤੇ 50 ਮਿੰਟ ਤਕ ਚੱਲੇਗਾ। ਟਾਸ ਸਾਢੇ ਸੱਤ ਵਜੇ ਹੋਵੇਗਾ ਤੇ ਉਸ ਤੋਂ 30 ਮਿੰਟ ਬਾਅਦ ਮੈਚ ਸ਼ੁਰੂ ਹੋਵੇਗਾ। ਉਦਘਾਟਨੀ ਤੇ ਸਮਾਪਤੀ ਸਮਾਗਮ ਆਈਪੀਐੱਲ ਦੇ ਪਹਿਲੇ ਦਹਾਕੇ ਵਿਚ ਉਸ ਦੀ ਵਿਸ਼ੇਸ਼ਤਾ ਸੀ ਪਰ ਇਸ ਨੂੰ ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਦੇ ਸਮੇਂ ਤਿੰਨ ਸਾਲ ਲਈ ਬੰਦ ਕਰ ਦਿੱਤਾ ਗਿਆ ਸੀ।
ਬੀਸੀਸੀਆਈ ਨੇ ਉਸ ਤੋਂ ਦੋ ਸਾਲ ਬਾਅਦ ਵੀ ਇਸ ਦਾ ਪਾਲਣ ਕੀਤਾ। ਇਸੇ ਤਰ੍ਹਾਂ ਦੀ ਪ੍ਰਕਿਰਿਆ ਨੂੰ ਜਾਰੀ ਰੱਖਦੇ ਹੋਏ ਇਸ ਸਾਲ ਵੀ 26 ਮਾਰਚ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਕੋਈ ਉਦਘਾਟਨੀ ਸਮਾਗਮ ਨਹੀਂ ਹੋਇਆ ਹਾਲਾਂਕਿ ਬਾਅਦ ਵਿਚ ਸਿਖਰਲੀ ਕੌਂਸਲ ਦੀ ਮੀਟਿੰਗ ਵਿਚ ਸਮਾਪਤੀ ਸਮਾਗਮ ਕਰਵਾਉਣ ਦਾ ਫ਼ੈਸਲਾ ਲਿਆ ਗਿਆ। ਬੀਸੀਸੀਆਈ ਨੇ ਟੈਂਡਰ ਪ੍ਰਕਿਰਿਆ ਰਾਹੀਂ ਮੌਜੂਦਾ ਆਈਪੀਐੱਲ ਦੇ ਸਮਾਪਤੀ ਸਮਾਗਮ ਲਈ ਵੱਕਾਰੀ ਸੰਸਥਾਵਾਂ ਤੋਂ ਬੋਲੀਆਂ ਵੀ ਮੰਗੀਆਂ ਸਨ।
ਮੌਜੂਦਾ ਆਈਪੀਐੱਲ ਸੈਸ਼ਨ ਦਾ ਲੀਗ ਗੇੜ ਇਸ ਐਤਵਾਰ (22 ਮਈ) ਨੂੰ ਸਮਾਪਤ ਹੋ ਜਾਵੇਗਾ। ਇਸ ਤੋਂ ਬਾਅਦ ਪਲੇਆਫ ਦੇ ਚਾਰ ਮੈਚ ਕੋਲਕਾਤਾ ਤੇ ਅਹਿਮਦਾਬਾਦ ਵਿਚ ਹੋਣਗੇ। ਕੋਲਕਾਤਾ ਵਿਚ 24 ਮਈ ਨੂੰ ਕੁਆਲੀਫਾਇਰ-1 ਤੇ 25 ਮਈ ਨੂੰ ਏਲਿਮਿਨੇਟਰ ਖੇਡਿਆ ਜਾਵੇਗਾ ਜਦਕਿ ਅਹਿਮਦਾਬਾਦ ਵਿਚ ਫਾਈਨਲ ਤੋਂ ਪਹਿਲਾਂ 27 ਮਈ ਨੂੰ ਕੁਆਲੀਫਾਇਰ-2 ਵੀ ਖੇਡਿਆ ਜਾਵੇਗਾ।

Related posts

RCB ਨੇ GT ਨੂੰ 4 ਵਿਕਟਾਂ ਨਾਲ ਹਰਾਇਆ

editor

ਭਾਰਤ ਨੇ ਸਫੈਦ ਗੇਂਦ ਦੇ ਫ਼ਾਰਮੈਟ ’ਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ

editor

ਮਹਿਲਾ ਹਾਕੀ ਟੀਮ ਦੀ ਕਪਤਾਨੀ ਸਵਿਤਾ ਦੀ ਥਾਂ ਸਲੀਮਾ ਟੇਟੇ ਨੂੰ ਮਿਲੀ

editor