India

ਸੀਬੀਆਈ ਕੋਰਟ ਨੇ ਯਾਸੀਨ ਮਲਿਕ ਮਾਮਲੇ ‘ਚ ਰੁਬਈਆ ਸਈਦ ਨੂੰ ਜਾਰੀ ਕੀਤੇ ਸੰਮਨ

ਨਵੀਂ ਦਿੱਲੀ – ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮੁਫ਼ਤੀ ਸਈਦ ਦੀ ਧੀ ਰੁਬਈਆ ਸਈਦ ਨੂੰ ਸੀਬੀਆਈ ਅਦਾਲਤ ਨੇ ਸੰਮਨ ਜਾਰੀ ਕੀਤਾ ਹੈ। ਉਸ ਨੂੰ 1989 ਵਿਚ ਅਗਵਾ ਕਰਨ ਦੇ ਮਾਮਲੇ ਵਿਚ 15 ਜੁਲਾਈ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਰੁਬਈਆ ਸਈਦ ਨੂੰ ਇਸ ਕੇਸ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਯਾਸੀਨ ਮਲਿਕ ਰੁਬਈਆ ਸਈਦ ਅਗਵਾ ਕਾਂਡ ਦਾ ਦੋਸ਼ੀ ਹੈ। ਯਾਸੀਨ ਮਲਿਕ ਨੂੰ ਹਾਲ ਹੀ ‘ਚ ਸੁਪਰੀਮ ਕੋਰਟ ਨੇ ਟੈਰਰ ਫੰਡਿੰਗ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਰੂਬਈਆ ਸਈਦ, ਜੋ ਵਰਤਮਾਨ ਵਿੱਚ ਤਾਮਿਲਨਾਡੂ ਵਿੱਚ ਰਹਿ ਰਹੀ ਹੈ, ਨੂੰ ਸੀਬੀਆਈ ਦੁਆਰਾ ਇੱਕ ਸਰਕਾਰੀ ਗਵਾਹ ਵਜੋਂ ਸੂਚੀਬੱਧ ਕੀਤਾ ਗਿਆ ਹੈ। ਸੀਬੀਆਈ ਨੇ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਸੀ।

Related posts

ਨੋਟਾ ਨੂੰ ਜ਼ਿਆਦਾ ਵੋਟਾਂ ਪੈਣ ’ਤੇ ਰੱਦ ਹੋਣ ਚੋਣਾਂ, ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਭੇਜਿਆ ਨੋਟਿਸ

editor

ਸੁਪਰੀਮ ਕੋਰਟ ’ਚ ਗੂੰਜਿਆ ਕਿਸਾਨਾਂ ਦਾ ਐਮ.ਐਸ.ਪੀ. ਦਾ ਮੁੱਦਾ, ਅਦਾਲਤ ਨੇ ਸਰਕਾਰਾਂ ਤੋਂ ਮੰਗਿਆ ਜਵਾਬ

editor

ਭਾਜਪਾ ਨੂੰ ਅਗਲੇ ਪੜ੍ਹਾਅ ’ਚ ‘ਬੂਥ ਏਜੰਟ’ ਵੀ ਨਹੀਂ ਮਿਲਣਗੇ: ਅਖਿਲੇਸ਼ ਯਾਦਵ

editor