Australia

ਵਿਆਜ ਦਰਾਂ ਵਧਣ ਨਾਲ ਘਰਾਂ ਦੀਆਂ ਕੀਮਤਾਂ ਡਿੱਗੀਆਂ

ਮੈਲਬੌਰਨ – ਪਿਛਲੇ ਕਰੀਬ 20 ਮਹੀਨਿਆਂ ਬਾਅਦ ਆਸਟ੍ਰੇਲੀਆ ਵਿਚ ਕੌਮੀ ਪੱਧਰ ‘ਤੇ ਹਾਊਸਿੰਗ ਦੀਆਂ ਕੀਮਤਾਂ ਵਿਚ ਕਮੀ ਦਰਜ ਕੀਤੀ ਗਈ ਹੈ। ਹਾਲ ਹੀ ਵਿਚ ਆਏ ਦੋ ਅੰਕੜਿਆਂ ਮੁਤਾਬਕ ਮੁਲਕ ਵਿਚ ਕਰੀਬ 0.1 ਫੀਸਦੀ ਤੱਕ ਘਰਾਂ ਦੀਆਂ ਕੀਮਤਾਂ ਵਿਚ ਕਮੀ ਦੇਖੀ ਗਈ ਹੈ। ਇਸ ਸਬੰਧੀ ਦੋ ਸੰਸਥਾਵਾਂ ਦੇ ਸੰਕੇਤ ਸਾਹਮਣੇ ਆਏ ਸਨ। ਦੋਵੇਂ ਸਰਵੇਖਣਾਂ ਮੁਤਾਬਕ ਮੈਲਬੌਰਨ, ਸਿਡਨੀ ਅਤੇ ਕੈਨਬਰਾ ਵਰਗੇ ਵੱਡੇ ਸ਼ਹਿਰਾਂ ਵਿਚ ਕਮੀ ਦਰਜ ਕੀਤੀ ਗਈ ਹੈ। ਐਡੀਲੇਡ, ਬ੍ਰਿਸਬੇਨ ਅਤੇ ਕੁੱਝ ਰੀਜ਼ਨਲ ਖੇਤਰਾਂ ‘ਚ ਵੀ ਕੀਮਤਾਂ ਵਿੱਚ ਕਮੀ ਦਰਜ ਕੀਤੀ ਗਈ ਹੈ। ਕੋਰਲਾਜਿਕ ਅਤੇ ਰੀਅਜ਼ ਪ੍ਰੋਪਟਰੈਕ ਮੁਤਾਬਕ ਕੌਮੀ ਪੱਧਰ ‘ਤੇ ਘਰਾਂ ਦੀਆਂ ਕੀਮਤਾਂ ਵਿਚ 0.1 ਫੀਸਦੀ ਕਟੌਤੀ ਦੇਖੀ ਗਈ ਹੈ। ਕੋਰਲਾਜਿਕ ਦੇ ਰਿਕਾਰਡ ਮੁਤਾਬਕ ਸਤੰਬਰ 2020 ਤੋਂ ਬਾਅਦ ਪਹਿਲੀ ਵਾਰ ਕਮੀ ਦੇਖੀ ਗਈ, ਜਦਕਿ ਪ੍ਰੋਪਟਰੈਕ ਦੇ ਅੰਕੜਿਆਂ ਮੁਤਾਬਕ ਕੋਵਿਡ-19 ਦੀ ਮਹਾਂਮਾਰੀ ਦਰਮਿਆਨ ਪਹਿਲੀ ਵਾਰ ਹਾਊਸਿੰਗ ਦੀਆਂ ਕੀਮਤਾਂ ਵਿਚ ਕਮੀ ਦਰਜ ਕੀਤੀ ਗਈ ਹੈ। ਕੋਰਲਾਜਿਕ ਦੇ ਅੰਕੜਿਆਂ ਮੁਤਾਬਕ ਸਿਡਨੀ ਵਿਚ -1 ਫੀਸਦੀ ਅਤੇ ਮੈਲਬੌਰਨ ਵਿਚ -0.7 ਫੀਸਦੀ ਕਮੀ ਦੇਖੀ ਗਈ, ਜਦਕਿ ਪ੍ਰੋਪਟਰੈਕ ਦਾ ਅੰਦਾਜ਼ਾ ਹੈ ਕਿ ਕੀਮਤਾਂ ਵਿਚ 0.3 ਫੀਸਦੀ ਕਮੀ ਆਈ ਹੈ।

Related posts

ਆਸਟ੍ਰੇਲੀਆ ਸਰਕਾਰ ਵੱਲੋਂ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ’ਚ ਮਦਦ ਲਈ ਨਵੇਂ ਫੰਡ ਦਾ ਐਲਾਨ

editor

ਆਸਟ੍ਰੇਲੀਆਈ ਨੇ ਚਾਕੂ ਹਮਲੇ ’ਚ ਮਾਰੇ ਗਏ ਪਾਕਿ ਸੁਰੱਖ਼ਿਆ ਗਾਰਡ ਨੂੰ ਦੱਸਿਆ ਰਾਸ਼ਟਰੀ ਹੀਰੋ

editor

ਐਨਜ਼ੈਕ ਡੇਅ ਮੌਕੇ ਆਸਟਰੇਲੀਆਈ ਨਾਗਰਿਕਾਂ ਵੱਲੋਂ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ

editor