India

ਨਿਤਿਨ ਗਡਕਰੀ ਦਾ ਐਲਾਨ – ਸੜਕ ‘ਤੇ ਖੜ੍ਹੀ ਗੱਡੀ ਦੀ ਫੋਟੋ ਭੇਜਣ ਵਾਲੇ ਨੂੰ ਮਿਲੇਗਾ ਇਨਾਮ, ਮਾਲਕ ਨੂੰ ਲੱਗੇਗਾ ਜੁਰਮਾਨਾ

ਨਵੀਂ ਦਿੱਲੀ – ਜੇਕਰ ਕੋਈ ਵਿਅਕਤੀ ਸੜਕ ‘ਤੇ ਗਲਤ ਤਰੀਕੇ ਨਾਲ ਪਾਰਕ ਕੀਤੇ ਵਾਹਨ ਦੀ ਫੋਟੋ ਭੇਜਦਾ ਹੈ ਤਾਂ ਉਸ ਨੂੰ 500 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਸਰਕਾਰ ਜਲਦ ਹੀ ਅਜਿਹਾ ਕਾਨੂੰਨ ਲਿਆਉਣ ਜਾ ਰਹੀ ਹੈ। ਜਿਸ ਵਿੱਚ ਗਲਤ ਪਾਰਕਿੰਗ ਕਰਨ ਵਾਲੇ ਵਾਹਨ ਮਾਲਕ ਨੂੰ 1000 ਰੁਪਏ ਜੁਰਮਾਨਾ ਭਰਨਾ ਪਵੇਗਾ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ ‘ਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਉਹ ਸੜਕ ‘ਤੇ ਗਲਤ ਢੰਗ ਨਾਲ ਪਾਰਕ ਕੀਤੇ ਵਾਹਨਾਂ ਦੇ ਰੁਝਾਨ ਨੂੰ ਰੋਕਣ ਲਈ ਕਾਨੂੰਨ ਲਿਆਉਣ ‘ਤੇ ਵਿਚਾਰ ਕਰ ਰਹੇ ਹਨ।

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ‘ਮੈਂ ਅਜਿਹਾ ਕਾਨੂੰਨ ਲਿਆਉਣ ਜਾ ਰਿਹਾ ਹਾਂ, ਜਿਸ ‘ਚ ਸੜਕ ‘ਤੇ ਗਲਤ ਤਰੀਕੇ ਨਾਲ ਪਾਰਕ ਕਰਨ ਵਾਲੇ ਕਿਸੇ ਵੀ ਵਾਹਨ ‘ਤੇ 1000 ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਗਲਤ ਪਾਰਕ ਕੀਤੇ ਵਾਹਨ ਦੀ ਤਸਵੀਰ ਲੈ ਕੇ ਭੇਜਣ ਵਾਲੇ ਨੂੰ 500 ਰੁਪਏ ਦਿੱਤੇ ਜਾਣਗੇ। ਕੇਂਦਰ ਸਰਕਾਰ ਵੱਲੋਂ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਸੜਕ ‘ਤੇ ਟ੍ਰੈਫਿਕ ਜਾਮ ਅਤੇ ਹਾਦਸਿਆਂ ‘ਚ ਕਮੀ ਆਵੇਗੀ। ਇਸ ਦੇ ਨਾਲ ਹੀ ਹਰ ਕੋਈ ਨਿਤਿਨ ਗਡਕਰੀ ਦੇ ਕੰਮ ਕਰਨ ਦੀ ਸ਼ੈਲੀ ਦੀ ਤਾਰੀਫ਼ ਕਰਦਾ ਹੈ। ਉਨ੍ਹਾਂ ਦੇ ਮੰਤਰਾਲੇ ਦੁਆਰਾ ਸੜਕਾਂ, ਐਕਸਪ੍ਰੈਸਵੇਅ ਅਤੇ ਫਲਾਈਓਵਰਾਂ ਨੇ ਆਵਾਜਾਈ ਨੂੰ ਬਹੁਤ ਸੌਖਾ ਬਣਾ ਦਿੱਤਾ ਹੈ।

ਕੇਂਦਰੀ ਮੰਤਰੀ ਨੇ ਇਸ ਗੱਲ ‘ਤੇ ਦੁੱਖ ਪ੍ਰਗਟ ਕੀਤਾ ਕਿ ਲੋਕ ਆਪਣੇ ਵਾਹਨਾਂ ਲਈ ਪਾਰਕਿੰਗ ਥਾਂ ਨਹੀਂ ਬਣਾਉਂਦੇ। ਇਸ ਦੀ ਬਜਾਏ ਉਹ ਆਪਣੇ ਵਾਹਨ ਸੜਕ ‘ਤੇ ਹੀ ਖੜ੍ਹੇ ਕਰ ਦਿੰਦੇ ਹਨ। ਦੂਜੇ ਪਾਸੇ ਨਿਤਿਨ ਗਡਕਰੀ ਨੇ ਨਰਮ ਲਹਿਜੇ ਵਿੱਚ ਕਿਹਾ ਕਿ ‘ਨਾਗਪੁਰ ਵਿੱਚ ਮੇਰੇ ਰਸੋਈਏ ਕੋਲ ਵੀ ਦੋ ਸੈਕਿੰਡ ਹੈਂਡ ਗੱਡੀਆਂ ਹਨ। ਅੱਜ ਚਾਰ ਜੀਆਂ ਦੇ ਪਰਿਵਾਰ ਕੋਲ ਛੇ ਕਾਰਾਂ ਹਨ। ਲਗਦਾ ਹੈ ਦਿੱਲੀ ਦੇ ਲੋਕ ਖੁਸ਼ਕਿਸਮਤ ਹਨ। ਅਸੀਂ ਉਨ੍ਹਾਂ ਦੇ ਵਾਹਨ ਪਾਰਕ ਕਰਨ ਲਈ ਸੜਕ ਬਣਾ ਦਿੱਤੀ ਹੈ।

Related posts

ਭਾਜਪਾ ਤੇ ‘ਇੰਡੀਆ’ ਗੱਠਜੋੜ ’ਚ 300 ਸੀਟਾਂ ’ਤੇ ਸਿੱਧੀ ਟੱਕਰ

editor

ਸੁਨੀਤਾ ਕੇਜਰੀਵਾਲ ਵੱਲੋਂ ‘ਆਪ’ ਦੇ ਹੱਕ ’ਚ ਪੂਰਬੀ ਦਿੱਲੀ ਵਿਖੇ ਰੋਡ ਸ਼ੋਅ ਅੱਜ

editor

ਚਿੱਟੇ ਪਿਆਜ਼ ਦੇ ਨਿਰਯਾਤ ’ਤੇ ਸਰਕਾਰ ਨੇ ਦਿੱਤੀ ਢਿੱਲ, ਤਿੰਨ ਬੰਦਰਗਾਹਾਂ ਤੋਂ ਤੈਅ ਮਾਤਰਾ ’ਚ ਹੋਵੇਗੀ ਸ਼ਿਪਮੈਂਟ

editor