International

ਪਾਕਿਸਤਾਨ ’ਚ ਪੋਲੀਓ ਦੇ ਮਾਮਲੇ ਵਧਣ ’ਤੇ ਚੱਲੀ ਟੀਕਾਕਰਨ ਮੁਹਿੰਮ, 1.26 ਕਰੋੜ ਬੱਚਿਆਂ ਨੂੰ ਪੋਲੀਓ ਰੋਕੂ ਵੈਕਸੀਨ ਲਾਉਣ ਦਾ ਟੀਚਾ

ਇਸਲਾਮਾਬਾਦ – ਪਾਕਿਸਤਾਨ ’ਚ ਸੋਮਵਾਰ ਨੂੰ ਵੱਡੇ ਪੱਧਰ ’ਤੇ ਪੋਲੀਓ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦੇ ਤਹਿਤ ਪੰਜ ਸਾਲ ਤਕ ਦੇ ਅੰਦਾਜ਼ਨ 1.26 ਕਰੋੜ ਬੱਚਿਆਂ ਨੂੰ ਪੋਲੀਓ ਰੋਕੂ ਵੈਕਸੀਨ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਹ ਮੁਹਿੰਮ ਦੇਸ਼ ’ਚ ਪੋਲੀਓ ਦੇ ਨਵੇਂ ਮਾਮਲਿਆਂ ਵਧਣ ਤੋਂ ਬਾਅਦ ਸ਼ੁਰੂ ਕੀਤੀ ਗਈ ਹੈ। ਪਾਕਿਸਤਾਨ ’ਚ ਇਸ ਸਾਲ ਪੋਲੀਓ ਦੇ 11 ਨਵੇਂ ਮਾਮਲੇ ਮਿਲ ਚੁੱਕੇ ਹਨ।

ਟੀਕਾਕਰਨ ਮੁਹਿੰਮ ਦੇਸ਼ ਦੇ ਚਾਰ ਸੂਬਿਆਂ ਦੇ 25 ਜ਼ਿਲ੍ਹਿਆਂ ’ਚ ਚਲਾਈ ਜਾਵੇਗੀ। ਇਹ ਜ਼ਿਲ੍ਹੇ ਪੋਲੀਓ ਦੇ ਲਿਹਾਜ਼ ਨਾਲ ਅਤਿ ਸੰਵੇਦਨਸ਼ੀਲ ਹਨ। ਇਸ ਮੁਹਿੰਮ ਨਾਲ ਇਕ ਲੱਖ ਤੋਂ ਵੱਧ ਸਿਹਤ ਕਾਮੇ ਜੁੜਨਗੇ। ਪੋਲੀਓ ਖਾਤਮਾ ਪ੍ਰੋਗਰਾਮ ਦੇ ਰਾਸ਼ਟਰੀ ਕੋਆਰਡੀਨੇਟਰ ਸ਼ਹਿਜ਼ਾਦ ਬੇਗ ਨੇ ਕਿਹਾ, ‘‘ਮੁਹਿੰਮ ਦਾ ਮੰਤਵ ਬੱਚਿਆਂ ਦਾ ਸਮੇਂ ’ਤੇ ਟੀਕਾਕਰਨ ਕਰਨਾ ਹੈ। ਵਧ ਜੋਖਮ ਵਾਲੇ ਜ਼ਿਲ੍ਹੇ ਸਾਡੀ ਪਹਿਲ ਹਨ।’’ ਬੇਗ ਨੇ ਮਾਪਿਆਂ ਨੂੰ ਬੱਚਿਆਂ ਨੂੰ ਲੁਕਾਉਣ ਦੀ ਬਜਾਏ ਟੀਕਾਕਰਨ ’ਚ ਸਾਥ ਦੇਣ ਦੀ ਵੀ ਅਪੀਲ ਕੀਤੀ।

Related posts

ਐਨ.ਵਾਈ.ਪੀ.ਡੀ. ਨੇ ਪ੍ਰਦਰਸ਼ਨਕਾਰੀਆਂ ਤੋਂ ਕੋਲੰਬੀਆ ਯੂਨੀਵਰਸਿਟੀ ਖ਼ਾਲੀ ਕਰਵਾਈ

editor

ਸਤਿਅਮ ਗੌਤਮ ਪੰਜਾਬੀ ਨੌਜਵਾਨ ਨਿਊਜ਼ੀਲੈਂਡ ਪੁਲਿਸ ’ਚ ਬਣਿਆ ਕਰੈਕਸ਼ਨ ਅਫ਼ਸਰ

editor

ਪੰਨੂ ਹੱਤਿਆ ਸਾਜਿਸ਼ ਮਾਮਲੇ ’ਚ ਭਾਰਤ ਨਾਲ ਲਗਾਤਾਰ ਕੰਮ ਰਹੇ ਹਾਂ: ਅਮਰੀਕਾ

editor