Poetry Geet Gazal

ਗੂੰਗੀ ਚੀਖ

ਗੂੰਗੀ ਚੀਖ

ਸੁਣੀ ਏ ਕਿਸੇ ਪਹਿਲੀ ਵਾਰੀ!

ਜਦ ਪੇਟ ਤੋਂ ਹੋਵੇ ਔਰਤ

ਧੀ ਦਾ ਨਾਂ ਸੁਣ ਕੇ ਸਾਰਾ ਟੱਬਰ ਆਖੇ

ਲੈ ਜੋ ਜਾ ਕੇ ਵੱਢ ਦੇਵੋ ਇਹਨੂੰ ਅੰਦਰ ਸਾਰੀ ਦੀ ਸਾਰੀ

ਗੂੰਗੀ ਚੀਖ

ਸੁਣੀ ਕਿਸੇ ਦੂਜੀ ਵਾਰੀ

ਪੜਨਾ ਚਾਹਿਆਂ

ਪਰ ਅਨਪੜ੍ਹ ਟੋਲੇ

ਘਰ ਵਿੱਚ ਸ਼ਰਮ ਖ਼ਾਤਿਰ ਧੀ ਿਬਠਾਲੀ

ਗੂੰਗੀ ਚੀਖ

ਸੁਣੀ ਤੀਜੀ ਵਾਰ ਸੁਣੀ ਕਿਸੇ ਮਾਂ ਵਿਚਾਰੀ

ਨਾਂ ਚਾਹੁੰਦੇ ਹੋਏ ਵੀ

ਜਿਹਨੇ ਧੀ ਲਾਡਲੀ ਦਾਜ ਦੀ ਬਲੀ ਚਾੜੀ

ਗੂੰਗੀ ਚੀਖ

ਸੁਣੀ ਕਿਸੇ ਚੌਥੀ ਵਾਰੀ

ਬਹੂ ਘਰ ਦੀ ਇੱਜਤ ਏ ਜੀ

ਕਾਹਤੋਂ ਘਰੋਂ ਬਾਹਰ ਕੰਮ ਤੇ ਲਾਣੀ

ਗੂੰਗੀ ਚੀਖ

ਸੁਣੀ ਕਿਸੇ ਪੰਜਵੀਂ ਵਾਰੀ

ਮਾਂ ਕੋਲ ਈ ਰਹੀ ਏ ਉਮਰ ਸਾਰੀ

ਅੱਜ ਨਹੀਂ

ਮਹੀਨੇ ਬਾਅਦ ਏ ਪੇਕੇ ਮਿਲਣ ਦੀ ਤੇਰੀ ਵਾਰੀ

ਗੂੰਗੀ ਚੀਖ

ਜੋ ਸਭ ਨੇ ਸੁਣ  ਕੇ

ਅਣਗੌਲੇ ਕੀਤੀ ਵਾਰੀ-ਵਾਰੀ

ਘਰ ਵਿੱਚ ਜਾ ਭਰੇ ਬਜਾਰੀ

ਬਲਾਤਕਾਰ ਹੋ ਗਿਆ

ਮਾਪੇ ,ਸਰਕਾਰ ਸਭ ਨੇ ਸੁਣ ਕੇ ਲੱਭੇ ਨਾਂ ਵਪਾਰੀ

ਗੂੰਗੀ ਚੀਖ

ਸੁਣੀ ਗਈ ਆਖਰ ਰੱਬ ਦੇ ਦਰਬਾਰੀ

ਮੌਤ ਦੇ ਫ਼ਰਿਸ਼ਤੇ ਆਣ ਖਲੋਤੇ

ਗੋਦ ਵਿੱਚ ਵਾਪਿਸ ਲੈ ਲਈ ਰੱਬ ਨੇ ਜਿੰਦ ਪਿਆਰੀ

– ਪ੍ਰੀਤ ਨਵੀਂ

Related posts

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਡਾ. ਆਤਮਾ ਸਿੰਘ ਗਿੱਲ

admin

ਰਮਨਦੀਪ ਸੰਧੂ – ਵਿੰਟਰ ਵੈਲੀ, ਵਿਕਟੋਰੀਆ

admin