Bollywood

ਭਾਰ ਘਟਾਉਣ ਦੇ ਚੱਕਰ ‘ਚ ਕੰਨੜ ਟੀਵੀ ਦੀ ਮਸ਼ਹੂਰ ਅਦਾਕਾਰਾ ਦੀ ਮੌਤ

ਬੈਂਗਲੁਰੂ – ਕੰਨੜ ਟੀਵੀ ਦੀ ਮਸ਼ਹੂਰ ਅਦਾਕਾਰਾ ਚੇਤਨਾ ਰਾਜ ਦਾ ਬੈਂਗਲੁਰੂ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ। 21 ਸਾਲਾ ਅਦਾਕਾਰਾ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਦੇ ਵਿੱਚ ਦਾਖ਼ਲ ਸੀ। ਖਬਰਾਂ ਮੁਤਾਬਕ ਚੇਤਨਾ ਨੇ ਕੁਝ ਦਿਨ ਪਹਿਲਾਂ ਭਾਰ ਘਟਾਉਣ ਲਈ ਇੱਕ ਸਰਜਰੀ ਕਰਵਾਈ ਸੀ ਪਰ ਉਸ ਦੀ ਸਰਜਰੀ ਵਿਚ ਹੋਈਆਂ ਗਲਤੀਆਂ ਕਾਰਨ ਅਗਲੇ ਹੀ ਦਿਨ ਉਸ ਨੂੰ ਫੇਫੜਿਆਂ ਵਿਚ ਤਕਲੀਫ ਹੋਣ ਲੱਗੀ।

ਚੇਤਨਾ ਰਾਜ ਸਰਜਰੀ ਲਈ 16 ਮਈ ਨੂੰ ਆਪਣੀ ਦੋਸਤ ਨਾਲ ਹਸਪਤਾਲ ਪਹੁੰਚੀ ਸੀ। ਉਸ ਨੇ ਇਸ ਬਾਰੇ ਆਪਣੇ ਪਰਿਵਾਰ ਨੂੰ ਸੂਚਿਤ ਨਹੀਂ ਕੀਤਾ। ਅਭਿਨੇਤਰੀ ਨੇ ਸਰਜਰੀ ਤੋਂ ਬਾਅਦ ਸ਼ਾਮ ਨੂੰ ਆਪਣੀ ਸਿਹਤ ‘ਚ ਕੁਝ ਬਦਲਾਅ ਦੇਖਿਆ ਅਤੇ ਹੌਲੀ-ਹੌਲੀ ਉਸ ਦੀ ਹਾਲਤ ਵਿਗੜਣ ਲੱਗੀ। ਸਥਿਤੀ ਇਸ ਹੱਦ ਤਕ ਪਹੁੰਚ ਗਈ ਕਿ ਉਸ ਦੇ ਫੇਫੜਿਆਂ ਵਿੱਚ ਪਾਣੀ ਭਰਨ ਲੱਗਾ ਅਤੇ ਕੁਝ ਸਮੇਂ ਬਾਅਦ ਅਦਾਕਾਰਾ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਸਰਜਰੀ ਤੋਂ ਬਾਅਦ ਚੇਤਨਾ ਦੇ ਸਰੀਰ ‘ਚ ਰੀਐਕਸ਼ਨ ਹੋਣ ਲੱਗ ਪਿਆ ਅਤੇ ਫਿਰ ਫੇਫੜਿਆਂ ‘ਚ ਤਰਲ ਪਦਾਰਥ ਜਮ੍ਹਾ ਹੋਣ ਲੱਗਾ। ਇਸ ਤਰਲ ਪਦਾਰਥ ਅਤੇ ਫੇਫੜਿਆਂ ਵਿੱਚ ਤਕਲੀਫ ਹੋਣ ਕਾਰਨ ਚੇਤਨਾ ਦੀ ਮੌਤ ਹੋ ਗਈ। ਹਾਲਾਂਕਿ ਚੇਤਨਾ ਨੇ ਆਪਣੀ ਸਰਜਰੀ ਬਾਰੇ ਆਪਣੇ ਮਾਤਾ-ਪਿਤਾ ਨੂੰ ਕੁਝ ਨਹੀਂ ਦੱਸਿਆ। ਉਹ ਆਪਣੇ ਦੋਸਤਾਂ ਨਾਲ ਹਸਪਤਾਲ ਗਈ ਸੀ ਅਤੇ ਉਸ ਨੂੰ ਸਰਜਰੀ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਚੇਤਨਾ ਦੇ ਮਾਪਿਆਂ ਨੇ ਉਸ ਦੀ ਮੌਤ ਲਈ ਡਾਕਟਰਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸ ਦੇ ਨਾਲ ਹੀ ਚੇਤਨਾ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਖਿਲਾਫ ਨਜ਼ਦੀਕੀ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ।

ਵਰਨਣਯੋਗ ਹੈ ਕਿ ਚੇਤਨਾ ਕੰਨੜ ਟੀਵੀ ਇੰਡਸਟਰੀ ਦੀ ਇੱਕ ਮਸ਼ਹੂਰ ਅਦਾਕਾਰਾ ਸੀ। ਚੇਤਨਾ ਟੀਵੀ ਸ਼ੋਅ ਗੀਤਾ ਅਤੇ ਡੋਰੇਸਨੀ ਵਿੱਚ ਆਪਣੀ ਅਦਾਕਾਰੀ ਲਈ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਉਹ ਕਈ ਹੋਰ ਸੀਰੀਅਲਾਂ ‘ਚ ਕੰਮ ਕਰ ਚੁੱਕੀ ਹੈ। ਚੇਤਨਾ ਦੀ ਮੌਤ ਨਾਲ ਪੂਰੀ ਕੰਨੜ ਟੀਵੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ੳਸਦੇ ਦੇ ਦਿਹਾਂਤ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਡੂੰਘੇ ਸਦਮੇ ‘ਚ ਹਨ।

Related posts

ਮੇਟ ਗਾਲਾ ’ਚ ਆਲੀਆ ਭੱਟ ਦਾ ਚੱਲਿਆ ਜਾਦੂ, ਭਾਰਤ ਦਾ ਵਧਾਇਆ ਮਾਣ

editor

ਅਦਾਕਾਰਾ ਕਰੀਨਾ ਕਪੂਰ ਬਣੀ ‘ਯੂਨੀਸੇਫ ਦੀ ਰਾਸ਼ਟਰੀ ਰਾਜਦੂਤ’, ਕਿਹਾ- ਹਰ ਬੱਚੇ ਨੂੰ ਮਿਲੇਗਾ ਉਸ ਦਾ ਹੱਕ

editor

‘‘ਮੈਂ ਗੱਡੀ ਭੇਜ ਰਿਹਾ ਹਾਂ, ਤੁਸੀਂ ਹੋਟਲ ਆ ਜਾਓ’’ ਕਪਿਲ ਸ਼ਰਮਾ ਦੀ ਭੂਆ’ ਨੇ ਖੋਲ੍ਹੀ ਡਾਇਰੈਕਟਰ ਦੀ ਪੋਲ

editor