Australia

ਨਿਊ ਸਾਉਥ ਵੇਲਜ਼ ਦੀ ਪ੍ਰੀਮੀਅਰ ਵਲੋਂ ਅਸਤੀਫ਼ਾ !

ਸਿਡਨੀ – ਨਿਊ ਸਾਉਥ ਵੇਲਜ਼ ਦੀ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਨਿਊ ਸਾਉਥ ਵੇਲਜ਼ ਇੰਡੀਪੈਂਡੈਂਟ ਕਮਿਸ਼ਨ ਅਗੈਂਸਟ ਕੁਰੱਪਸ਼ਨ ਦੇ ਵਲੋਂ ਪ੍ਰੀਮੀਅਰ ਦੇ ਖਿਲਾਫ਼ ਜਾਂਚ ਕੀਤੇ ਜਾਣ ਦਾ ਪਤਾ ਲੱਗਣ ਤੋਂ ਬਾਅਦ ਬੇਰੇਜਿਕਲਿਅਨ ਨੇ ਆਪਣੇ ਅਹੁਦੇ ਤੋਂ ਅਸਤੀਫੇ ਦਾ ਐਲਾਨ ਕੲ ਦਿੱਤਾ। ਬੇਰੇਜਿਕਲਿਅਨ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ, “ਇਹ ਐਲਾਨ ਕਰਦਿਆਂ ਮੈਨੂੰ ਦੁੱਖ ਹੁੰਦਾ ਹੈ ਪਰ ਮੇਰੇ ਕੋਲ ਪ੍ਰੀਮੀਅਰ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਜਿਵੇਂ ਹੀ ਲਿਬਰਲ ਪਾਰਟੀ ਨਵੇਂ ਨੇਤਾ ਦੀ ਚੋਣ ਕਰਦੀ ਹੈ ਉਹ ਅਸਤੀਫਾ ਦੇ ਦੇਵੇਗੀ।’

ਨਿਊ ਸਾਉਥ ਵੇਲਜ਼ ਇੰਡੀਪੈਂਡੈਂਟ ਕਮਿਸ਼ਨ ਅਗੈਂਸਟ ਕੁਰੱਪਸ਼ਨ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਬੇਰੇਜਿਕਲਿਅਨ ਨੇ 2012 ਅਤੇ 2018 ਦੇ ਦੌਰਾਨ ਕਈ ਕਮਿਊਨਿਟੀ ਸੰਗਠਨਾਂ ਨੂੰ ਗ੍ਰਾਂਟਾਂ ਦੇਣ ਵੇਲੇ ਭ੍ਰਿਸ਼ਟਾਚਾਰ ਨੂੰ ਹੁਲਾਰਾ ਦਿੰਦਿਆਂ ਜਨਤਕ ਵਿਸ਼ਵਾਸ ਨੂੰ ਤੋੜਿਆ ਸੀ ਜਾਂ ਨਹੀਂ।
ਓਪਰੇਸ਼ਨ ਕੇਪਲ ਇਨਕੁਆਰੀ ਵਲੋਂ ਬੇਰੇਜਿਕਲਿਅਨ ਖਿਲਾਫ਼ 18 ਅਕਤੂਬਰ ਤੋਂ ਜਾਂਚ ਕੀਤੀ ਸ਼ੁਰੂ ਕੀਤੀ ਜਾ ਰਹੀ ਹੈ। ਅੱਜ ਇੱਕ ਬਿਆਨ ਵਿੱਚ ਐਨ ਐਸ ਡਬਲਯੂ ਦੇ ਸੁਤੰਤਰ ਭ੍ਰਿਸ਼ਟਾਚਾਰ ਵਿਰੁੱਧ ਕਮਿਸ਼ਨ (ਆਈ ਸੀ ਏ ਸੀ) ਨੇ ਪੁਸ਼ਟੀ ਕੀਤੀ ਹੈ ਕਿ ਉਹ ਸੋਮਵਾਰ 18 ਅਕਤੂਬਰ 2021 ਨੂੰ ਸਵੇਰੇ 10:00 ਵਜੇ ਤੋਂ ਆਪਰੇਸ਼ਨ ਕੇਪਲ ਦੌਰਾਨ ਹੋਰ ਜਾਂਚ ਕਰੇਗਾ ਕਿ ਕੀ 2012 ਅਤੇ 2018 ਦੇ ਵਿੱਚ ਗਲੇਡਿਸ ਬੇਰੇਜਿਕਲਿਅਨ ਨੇ ਆਪਣੇ ਅਹੁਦੇ ਦੀ ਵਰਤੋਂ ਕਰਦਿਆਂ ਉਨ੍ਹਾਂ ਸਥਿਤੀਆਂ ਵਿੱਚ ਜਨਤਕ ਕਾਰਜਾਂ ਦੀ ਵਰਤੋਂ ਕਰਕੇ ਜਨਤਕ ਵਿਸ਼ਵਾਸਾਂ ਦੀ ਉਲੰਘਣਾ ਕੀਤੀ ਜਾਂ ਉਹ ਆਪਣੇ ਜਨਤਕ ਫਰਜ਼ਾਂ ਅਤੇ ਇੱਕ ਵਿਅਕਤੀ ਦੇ ਰੂਪ ਵਿੱਚ ਉਸਦੇ ਨਿੱਜੀ ਹਿੱਤਾਂ ਦੇ ਵਿਚਕਾਰ ਟਕਰਾਅ ਦੀ ਸਥਿਤੀ ਵਿੱਚ ਸੀ ਜਿਸ ਵੇਲੇ ਉਹ ਉਸ ਸਮੇਂ ਦੇ ਐਨ ਐਸ ਡਬਲਯੂ ਸੰਸਦ ਮੈਂਬਰ ਡੈਰਿਲ ਮੈਗੁਇਰ ਨਾਲ ਨਿੱਜੀ ਸਬੰਧਾਂ ਵਿੱਚ ਸੀ।

ਮੈਗੁਇਰ ਨੇ ਇੱਕ ਵੱਖਰੀ ਪੁੱਛਗਿੱਛ ਵਿੱਚ ਸਵੀਕਾਰ ਕਰਨ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ ਕਿ ਉਸਨੇ ਇੱਕ ਜਾਇਦਾਦ ਦੇ ਸੌਦੇ ਲਈ ਭੁਗਤਾਨ ਦੀ ਮੰਗ ਕੀਤੀ ਸੀ। ਗਲੇਡਿਸ ਬੇਰੇਜਿਕਲਿਅਨ ਨੇ ਪਿਛਲੇ ਸਾਲ ਆਈ ਸੀ ਏ ਸੀ ਦੀ ਸੁਣਵਾਈ ਦੇ ਦੌਰਾਨ ਸਾਬਕਾ ਮੰਤਰੀ ਡੈਰਿਲ ਮੈਗੁਆਇਰ ਨਾਲ ਆਪਣੇ ਸੰਬੰਧਾਂ ਦੀ ਪੁਸ਼ਟੀ ਕੀਤੀ ਸੀ।

Related posts

ਆਸਟ੍ਰੇਲੀਆ ਸਰਕਾਰ ਵੱਲੋਂ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ’ਚ ਮਦਦ ਲਈ ਨਵੇਂ ਫੰਡ ਦਾ ਐਲਾਨ

editor

ਆਸਟ੍ਰੇਲੀਆਈ ਨੇ ਚਾਕੂ ਹਮਲੇ ’ਚ ਮਾਰੇ ਗਏ ਪਾਕਿ ਸੁਰੱਖ਼ਿਆ ਗਾਰਡ ਨੂੰ ਦੱਸਿਆ ਰਾਸ਼ਟਰੀ ਹੀਰੋ

editor

ਐਨਜ਼ੈਕ ਡੇਅ ਮੌਕੇ ਆਸਟਰੇਲੀਆਈ ਨਾਗਰਿਕਾਂ ਵੱਲੋਂ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ

editor