Sport

ਆਈ.ਪੀ.ਐੱਲ. ਦੇ ਰੋਮਾਂਚਕ ਮੁਕਾਬਲੇ ‘ਚ 9 ਦੌੜਾਂ ਨਾਲ ਜਿੱਤੀ ਮੁੰਬਈ

ਪੰਜਾਬ ਦੇ ਮੁੱਲਾਂਪੁਰ ਸਟੇਡੀਅਮ ‘ਚ ਖੇਡੇ ਗਏ ਆਈ.ਪੀ.ਐੱਲ. ਦੇ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਦੇ ਮੁਕਾਬਲੇ ‘ਚ ਪੰਜਾਬ ਨੂੰ ਇਕ ਵਾਰ ਬੇਹੱਦ ਰੋਮਾਂਚਕ ਮੁਕਾਬਲੇ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਨੇ ਸੂਰਯਕੁਮਾਰ ਯਾਦਵ (78), ਰੋਹਿਤ ਸ਼ਰਮਾ (36) ਅਤੇ ਤਿਲਕ ਵਰਮਾ (34) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 192 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ।
ਇਸ ਤੋਂ ਬਾਅਦ ਪੰਜਾਬ ਦੇ ਕਪਤਾਨ ਸੈਮ ਕਰਨ (6) ਅਤੇ ਪ੍ਰਭਸਿਮਰਨ ਸਿੰਘ (0) ਓਪਨਿੰਗ ਕਰਨ ਆਏ, ਪਰ ਬਿਨਾਂ ਕੁਝ ਖ਼ਾਸ ਕੀਤੇ ਹੀ ਪੈਵੇਲੀਅਨ ਪਰਤ ਗਏ। ਰਾਈਲੀ ਰੁਸੋ ਤੇ ਲਿਵਿੰਗਸਟੋਨ 1-1 ਦੌੜ ਬਣਾ ਕੇ ਆਊਟ ਹੋ ਗਏ।
ਇਸ ਤੋਂ ਬਾਅਦ ਸ਼ਸ਼ਾਂਕ ਸਿੰਘ ਨੇ ਕੁਝ ਸ਼ਾਨਦਾਰ ਸ਼ਾਟ ਖੇਡੇ ਅਤੇ 25 ਗੇਂਦਾਂ ‘ਚ 2 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 41 ਦੌੜਾਂ ਬਣਾ ਕੇ ਬੁਮਰਾਹ ਦੀ ਗੇਂਦ ‘ਤੇ ਆਊਟ ਹੋ ਗਿਆ। ਹਰਪ੍ਰੀਤ ਭਾਟੀਆ ਨੇ 15 ਗੇਂਦਾਂ ‘ਚ 13 ਦੌੜਾਂ ਬਣਾਈਆਂ ਤੇ ਉਹ ਸ਼੍ਰੇਅਸ ਗੋਪਾਲ ਦੀ ਗੇਂਦ ‘ਤੇ ਆਊਟ ਹੋ ਗਿਆ।
ਉਸ ਦੇ ਆਊਟ ਹੋਣ ਤੋਂ ਬਾਅਦ ਆਏ ਸ਼ਸ਼ਾਂਕ ਸਿੰਘ ਨੇ ਇਕ ਵਾਰ ਸ਼ਾਨਦਾਰ ਪਾਰੀ ਖੇਡੀ ਤੇ ਤਾਬੜਤੋੜ ਬੱਲੇਬਾਜ਼ੀ ਕੀਤੀ। ਉਸ ਨੇ ਇਕ ਵਾਰ ਫ਼ਿਰ ਤੋਂ ਇਕੱਲੇ ਆਪਣੇ ਦਮ ‘ਤੇ ਮੈਚ ‘ਚ ਪੰਜਾਬ ਦੀਆਂ ਉਮੀਦਾਂ ਕਾਇਮ ਰੱਖੀਆਂ, ਪਰ 18ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਹੀ ਗੇਰਾਲਡ ਕੋਇਟਜ਼ੀ ਹੱਥੋਂ ਆਊਟ ਹੋ ਗਿਆ। ਆਊਟ ਹੋਣ ਤੋਂ ਪਹਿਲਾਂ ਉਸ ਨੇ 28 ਗੇਂਦਾਂ ‘ਚ 2 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ ਤਾਬੜਤੋੜ 61 ਦੌੜਾਂ ਬਣਾਈਆਂ।
ਅਖ਼ੀਰ ‘ਚ ਹਰਪ੍ਰੀਤ ਬਰਾੜ ਨੇ 20 ਗੇਂਦਾਂ ‘ਚ 21 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਰਬਾਡਾ ਨੇ ਗਰਾਊਂਡ ‘ਤੇ ਆਉਂਦੇ ਹੀ ਪਹਿਲੀ ਹੀ ਗੇਂਦ ‘ਤੇ ਛੱਕਾ ਲਗਾ ਕੇ ਇਕ ਵਾਰ ਫਿਰ ਤੋਂ ਮੈਚ ‘ਚ ਜਾਨ ਫੂਕ ਦਿੱਤੀ। ਪਰ ਰਬਾਡਾ ਦੇ ਆਖ਼ਰੀ ਓਵਰ ‘ਚ ਰਨ ਆਊਟ ਹੋਣ ਦੇ ਨਾਲ ਹੀ ਪੰਜਾਬ ਦੀਆਂ ਉਮੀਦਾਂ ਵੀ ਟੁੱਟ ਗਈਆਂ ਤੇ ਟੀਮ ਨੂੰ ਇਕ ਵਾਰ ਫ਼ਿਰ ਤੋਂ ਰੋਮਾਂਚਕ ਮੁਕਾਬਲੇ ‘ਚ ਹਾਰ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਜਿੱਤ ਦੇ ਨਾਲ ਹੁਣ ਮੁੰਬਈ ਦੇ 7 ਮੁਕਾਬਲਿਆਂ ‘ਚੋਂ 3 ਜਿੱਤ ਕੇ 6 ਅੰਕ ਹੋ ਗਏ ਹਨ ਤੇ ਉਹ ਹੁਣ ਪੁਆਇੰਟ ਟੇਬਲ ‘ਚ 7ਵੇਂ ਸਥਾਨ ‘ਤੇ ਪਹੁੰਚ ਗਈ ਹੈ, ਜਦਕਿ ਪੰਜਾਬ ਦੀ ਟੀਮ 7 ਮੈਚਾਂ ‘ਚੋਂ ਸਿਰਫ਼ 2 ਜਿੱਤ ਕੇ 4 ਅੰਕਾਂ ਨਾਲ 9ਵੇਂ ਸਥਾਨ ‘ਤੇ ਖਿਸਕ ਗਈ ਹੈ।

Related posts

ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਬਰਤਾਨੀਆ ’ਚ ਚੋਣਾਂ ਲੜਨਗੇ

editor

ਪੈਰਿਸ ਓਲੰਪਿਕ ’ਚ ਸਿੰਧੂ ਸਮੇਤ 7 ਭਾਰਤੀ ਬੈਡਮਿੰਟਨ ਖ਼ਿਡਾਰੀ ਹਿੱਸਾ ਲੈਣਗੇ

editor

ਵਿਸ਼ਵ ਕੱਪ ਟੀ-20 ਲਈ ਭਾਰਤੀ ਟੀਮ ਦਾ ਐਲਾਨ

editor