Technology

ਆਖ਼ਰ ਆ ਗਿਆ Samsung Galaxy F13,ਹੁਣ ਬੇਰੋਕ ਪਾਓ ਉੱਚ–ਮਿਆਰੀ ਮਨੋਰੰਜਨ

ਮੌਜੂਦਾ ਪੀੜ੍ਹੀ, ਜਿਸ ਨੂੰ ਆਮ ਤੌਰ ‘ਤੇ ‘ਮਿਲੇਨੀਅਲਜ਼’ ਅਤੇ ‘ਜੈਨ ਜ਼ੈੱਡ’ ਆਖਿਆ ਜਾਂਦਾ ਹੈ, ਲਈ ਸਾਡੇ ਸਮਾਰਟਫ਼ੋਨ ਉਨ੍ਹਾਂ ਦੀ ਰੋਜ਼ਮੱਰਾ ਦੀ ਜੀਵਨ–ਸ਼ੈਲੀ ਦਾ ਇੱਕ ਅਟੁੱਟ ਅੰਗ ਬਣ ਚੁੱਕੇ ਹਨ ਅਤੇ ਅਜਿਹਾ ਸਿਰਫ਼ ਰੋਜ਼ਾਨਾ ਸਾਡੇ ਮਨਪਸੰਦ ਸ਼ੋਅ ਲਿਆਉਣ ਕਰਕੇ ਹੀ ਨਹੀਂ ਹੈ। ਸਾਡੇ ਸਮਾਰਟਫ਼ੋਨਜ਼ ਦਾ ਮਹੱਤਵ ਸਵੇਰ ਵੇਲੇ ਦੇ ਅਲਾਰਮਾਂ ਨੂੰ ਸਨੂਜ਼ ਕਰਨ ਤੋਂ ਸ਼ੁਰੂ ਹੋ ਜਾਂਦਾ ਹੈ, ਜੋ ਸਾਡੀ ਸਵੇਰ ਵੇਲੇ ਦੀ ਕੌਫ਼ੀ ਦੀ ਤਸਵੀਰ ਕਲਿੱਕ ਕਰ ਤੇ BFF ਨਾਲ ਉਸ ਦਿਨ ਦੀ ਸਭ ਤੋਂ ਭਖਵੀਂ ਗੱਪਸ਼ਪ ਕਰਨ ਅਤੇ ‘ਗ੍ਰਾਮ ਉੱਤੇ ਸਾਡੇ ਦਿਨ ਦੀ ਮੁੱਖ ਗੱਲ ਨੂੰ ਉਜਾਗਰ ਕਰਨ ਵਾਲੀ ਪੋਸਟ ਅਪਲੋਡ ਕਰਨ ਤੱਕ ਚੱਲਦਾ ਹੀ ਰਹਿੰਦਾ ਹੈ। ਜੇ ਈਮਾਨਦਾਰਾਨਾ ਤਰੀਕੇ ਨਾਲ ਗੱਲ ਕਰੀਏ, ਤਾਂ ਇਹ ਸਮਾਰਟਫ਼ੋਨਜ਼ ਬੇਸ਼ੱਕ ਸਾਡੇ ਜੀਵਨਾਂ ਦਾ ਸਭ ਤੋਂ ਅਹਿਮ ਹਿੱਸਾ ਬਣ ਚੁੱਕੇ ਹਨ ਤੇ ਸਾਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੁੰਦਾ। ਸਾਨੂੰ ਇਹ ਵੀ ਨਹੀਂ ਭੁਲਾਉਣਾ ਚਾਹੀਦਾ ਕਿ ਕੰਮਕਾਜ ਦਾ ਤਣਾਅ ਭਰਪੂਰ ਸਮਾਂ ਬਿਤਾਉਣ ਤੋਂ ਬਾਅਦ ਟੀਵੀ ਸ਼ੋਅਜ਼ ਦੀਆਂ ਲੜੀਵਾਰ ਕਿਸ਼ਤਾਂ ਨੂੰ ਲਗਾਤਾਰ ਵੇਖਣ ਵਾਲੀ ਪੀੜ੍ਹੀ ਲਈ ਇਹ ਸਮਾਰਟਫ਼ੋਨਜ਼ ਇੱਕ ਤਰ੍ਹਾਂ ਮੁਫ਼ਤ ਦੇ ਥੈਰਾਪਿਸਟ ਵੀ ਬਣ ਚੁੱਕੇ ਹਨ ਕਿਉਂਕਿ ਇਨ੍ਹਾਂ ਮਨੋਰੰਜਕ ਲੜੀਵਾਰਾਂ ਨੂੰ ਵੇਖ ਜਾਂ ਗੇਮਿੰਗ ਸੈਸ਼ਨ ਲਾ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ।

ਉਹ ਪੀੜ੍ਹੀ ਜੋ ਹਾਸੇ–ਠੱਠੇ ਅਤੇ ਮਨੋਰੰਜਨ ਦੀ ਰੋਜ਼ਾਨਾ ਖ਼ੁਰਾਕ ਲਈ ਜ਼ਿਆਦਾਤਰ ਟੈਕਨੋਲੋਜੀ ‘ਤੇ ਨਿਰਭਰ ਰਹਿੰਦੀ ਹੈ, ਉਸ ਨੂੰ ਇੱਕ ਅਜਿਹੇ ਫ਼ੋਨ ਦੀ ਜ਼ਰੂਰਤ ਰਹਿੰਦੀ ਹੈ ਜੋ ਅੱਖ ਦੇ ਫੋਰ ‘ਚ ਉਨ੍ਹਾਂ ਦੀਆਂ ਤਰਜੀਹਾਂ ਅਨੁਸਾਰ ਬਿਨਾ ਰੁਕੇ ਮਨੋਰੰਜਨ ਕਰ ਸਕੇ ਤੇ ਜਿਸ ਵਿੱਚ FHD+ ਡਿਸਪਲੇਅ, ਲੰਮਾ ਸਮਾਂ ਚੱਲਣ ਵਾਲੀ ਬੈਟਰੀ, ਸਿਖ਼ਰਲੇ ਦਰਜੇ ਦੀ ਮੁਕੰਮਲ ਸੁਰੱਖਿਆ, ਇੱਕ ਨਿਰਭਰਤਾਯੋਗ ਨੈੱਟਵਰਕ ਰਿਸੈਪਸ਼ਨ, ਇੱਕ ਖ਼ਾਸ ਵਰਗ ਦੀ ਦਿੱਖ ਤੇ ਅਹਿਸਾਸ, ਬਹੁਤ ਸਾਫ਼ ਤਸਵੀਰਾਂ ਖਿੱਚਣ ਵਾਲਾ ਕੈਮਰਾ, ਜੋ ਤੁਸੀਂ ਮਾਣ ਨਾਲ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰ ਸਕੋ ਅਤੇ ਸਭ ਤੋਂ ਵੱਧ ਜ਼ਰੂਰੀ ਇਹ ਕਿ ਉਸ ਨੂੰ ਖ਼ਰੀਦਦੇ ਸਮੇਂ ਤੁਹਾਡੀ ਜੇਬ ਨੂੰ ਬਹੁਤਾ ਸੇਕ ਨਾ ਲੱਗੇ – ਜਿਹੀਆਂ ਖ਼ਾਸੀਅਤਾਂ ਦਾ ਇੱਕ ਚੰਗਾ ਮਿਸ਼ਰਣ ਹੋਵੇ।

ਜੇ ਤੁਸੀਂ ਇਸੇ ਸਭਿਅਕ ਸਮਾਜ ਦੇ ਨਾਗਰਿਕ ਹੋ, ਤਾਂ ਤੁਹਾਨੂੰ ਪਹਿਲਾਂ ਤੋਂ ਹੀ ਇਸ ਹਕੀਕਤ ਦੀ ਜਾਣਕਾਰੀ ਹੋਵੇਗੀ ਕਿ ਨਵੇਂ ਲਾਂਚ ਕੀਤੇ ਸੈਮਸੰਗ ਦੇ ਇਸ ਫ਼ੋਨ ‘ਚ ਸਾਰੇ ਹੀ ਨਹੀਂ, ਹੋਰ ਵੀ ਬਹੁਤ ਸਾਰੇ ਗੁਣ ਮੌਜੂਦ ਹਨ! ਅਸੀਂ ਸੈਮਸੰਗ ਦੇ ਨਵੇਂ ਲਾਂਚ ਕੀਤੇ ਐਂਟਰਟੇਨਮੈਂਟ ਬੀਸਟ ਭਾਵ ‘ਸੈਮਸੰਗ ਗੈਲੈਕਸੀ F13’ ਬਾਰੇ ਗੱਲ ਕਰ ਰਹੇ ਹਾਂ, ਜਿਸ ਦੀ ਖ਼ੂਬ ਚਰਚਾ ਵੀ ਹੋ ਰਹੀ ਹੈ। ਸੈਮਸੰਗ ਵੱਲੋਂ ਲਾਂਚ ਕੀਤਾ ਗਿਆ ਇਹ ਫ਼ੋਨ ਆਸਾਨੀ ਨਾਲ ਬਜਟ ‘ਚ ਆ ਸਕਦਾ ਹੈ। ਸੈਮਸੰਗ ਗੈਲੈਕਸੀ F13 ਅੱਗੇ ਵਧਦਿਆਂ ਵੀ ਪੂਰੀ ਤਰ੍ਹਾਂ ਕੰਟੈਂਟ ਖਪਤ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੈ!

ਸੈਮਸੰਗ ਗੈਲੈਕਸੀ F13 ਨੇ ਬਹੁਤ ਸਾਰੀਆਂ ਪਹਿਲਕਦਮੀਆਂ ਕੀਤੀਆਂ ਹਨ, ਆਓ ਇਸ ਦੀਆਂ ਉਨ੍ਹਾਂ ਖ਼ਾਸੀਅਤਾਂ ਦੀ ਗੱਲ ਕਰੀਏ, ਜਿਨ੍ਹਾਂ ਬਾਰੇ ਹੁਣ ਤੱਕ ਕਾਫ਼ੀ ਚਰਚਾ ਹੋ ਚੁੱਕੀ ਹੈ ਅਤੇ ਇਨ੍ਹਾਂ ਸਦਕਾ ਹੀ ਇਹ ਤੁਹਾਡਾ ਮੁਕੰਮਲ ਮਨੋਰੰਜਨ ਸਾਥੀ ਬਣ ਸਕਿਆ ਹੈ:

ਬੇਰੋਕ ਮਨੋਰੰਜਨ ਲਈ ਸੈਗਮੈਂਟ–ਫ਼ਸਟ ਆਟੋ ਡਾਟਾ ਸਵਿਚਿੰਗ:

ਜੇ ਨੈੱਟਵਰਕ ਦਾ ਸੰਕਟ ਹੋਵੇ, ਤਾਂ ਕੋਈ ਫ਼ਿਲਮ ਜਾਂ ਲੜੀਵਾਰ ਵੇਖਣਾ ਸੁਖਾਲਾ ਨਹੀਂ ਹੁੰਦਾ। ਜੇ ਵਿਡੀਓ ਕਾੱਲ ਚੱਲ ਰਹੀ ਹੋਵੇ ਤੇ ਅਧਵਾਟੇ ਨੈੱਟਵਰਕ ਕੁਨੈਕਸ਼ਨ ਟੁੱਟ ਜਾਵੇ, ਤਦ ਤਾਂ ਖ਼ਾਸ ਤੌਰ ‘ਤੇ ਬਹੁਤ ਭੈੜਾ ਲੱਗਦਾ ਹੈ। ਸੈਮਸੰਗ ਗੈਲੈਕਸੀ F13 ਇਹ ਯਕੀਨੀ ਬਣਾਉਂਦਾ ਹੈ ਕਿ ਦਿਨ ਭਰ ਦੇ ਰੁਝੇਵਿਆਂ ਤੋਂ ਬਾਅਦ ਤੁਸੀਂ ਮਨੋਰੰਜਨ ਦੀ ਆਪਣੀ ਖ਼ੁਰਾਕ ਨਾ ਖੁੰਝਾਓ ਤੇ ਤੁਹਾਡੇ BFF ਨਾਲ ਤੁਹਾਡੀ ਕੋਈ ਵਿਡੀਓ ਕਾੱਲ ਸਿਰਫ਼ ਮਾੜੇ ਤੇ ਕਮਜ਼ੋਰ ਨੈੱਟਵਰਕ ਕਰਕੇ ਨਾ ਟੁੱਟੇ। ਜਦੋਂ ਵੀ ਕਦੇ ਤੁਹਾਡਾ ਪ੍ਰਾਇਮਰੀ ਸਿਮ ਕਾਰਡ ਨੈੱਟਵਰਕ ਗੁਆ ਬੈਠਦਾ ਹੈ, ਤਾਂ ਇਹ ਫ਼ੋਨ ਆਪਣੇ–ਆਪ ਹੀ ਤੁਹਾਡੇ ਦੂਜੇ ਸਿਮ ਤੱਕ ਆਪਣੀ ਪਹੁੰਚ ਬਣਾ ਲੈਂਦਾ ਹੈ। ਇੰਝ ਤੁਹਾਡੇ ਕੋਈ ਲੜੀਵਾਰ ਜਾਂ ਫ਼ਿਲਮ ਵੇਖਣ ਦੇ ਮਨੋਰੰਜਨ ਵਿੱਚ ਕੋਈ ਵਿਘਨ ਨਹੀਂ ਪੈਂਦਾ।

ਬਿਲਕੁਲ ਸਿਨੇਮਾ ਵਰਗਾ ਅਹਿਸਾਸ ਦੇਣ ਲਈ FHD+ ਡਿਸਪਲੇਅ:

ਉਹ ਦਿਨ ਹੁਣ ਪੁੱਗ ਚੁੱਕੇ ਹਨ, ਜਦੋਂ ਤੁਹਾਨੂੰ ਆਪਣੇ ਫ਼ੋਨ ‘ਤੇ ਕੋਈ ਫ਼ਿਲਮ ਜਾਂ ਲੜੀਵਾਰ ਵੇਖਦੇ ਸਮੇਂ ਹਰ ਵਾਰ ਵੱਡੀ ਸਕ੍ਰੀਨ ਦੇ ਅਨੁਭਵ ਨਾਲ ਸਦਾ ਸਮਝੌਤਾ ਕਰਨਾ ਪੈਂਦਾ ਸੀ। ਪਰ ਹੁਣ ਤੁਹਾਡਾ ਮੋਬਾਇਲ ਤੁਹਾਨੂੰ ਨਵੇਂ ਸਿਖ਼ਰ ‘ਤੇ ਲੈ ਕੇ ਜਾਵੇਗਾ ਕਿਉਂਕਿ ਤੁਹਾਨੂੰ ਬਿਲਕੁਲ ਚੁਸਤ ਕਿਸਮ ਦਾ, ਸਿਨੇਮਾਈ ਤੇ ਡੂੰਘੇਰਾ ਕੰਟੈਂਟ ਵੇਖਣ ਦਾ ਅਨੁਭਵ ਸੈਮਸੰਗ ਗੈਲੈਕਸੀ F13 ਦੀ ਵੱਡੀ 16.72 ਸੈਂਟੀਮੀਟਰ (6.6”) FHD+ ਸਕ੍ਰੀਨ ਤੋਂ ਮਿਲੇਗਾ। ਇਹ ਫ਼ੋਨ ਤੁਹਾਡੇ ਫ਼ੋਨ ਦੀ ਸਕ੍ਰੀਨ ਨੂੰ ਤੁਹਾਡੀ ਆਪਣੀ ਖ਼ੁਦ ਦੀ ਸਿਲਵਰ ਸਕ੍ਰੀਨ ਵਿੱਚ ਤਬਦੀਲ ਕਰ ਦਿੰਦਾ ਹੈ।

ਲੰਮਾ ਸਮਾਂ ਬਹਿ ਕੇ ਫ਼ਿਲਮ ਜਾਂ ਲੜੀਵਾਰ ਵੇਖਣ ਤੇ ਨਾਲੋ–ਨਾਲ ਮਲਟੀ–ਟਾਸਕਿੰਗ ਲਈ ਰੈਮ ਪਲੱਸ (Ram Plus):

ਕੀ ਤੁਸੀਂ ਕਦੇ ਆਪਣਾ ਕੋਈ ਮਨਪਸੰਦ ਸ਼ੋਅ ਵੇਖਦੇ ਸਮੇਂ ਉਸ ਦੇ ਅਗਲੇ ਸੀਜ਼ਨ ਨੂੰ ਡਾਊਨਲੋਡ ‘ਤੇ ਲਾ ਕੇ ਵੇਖਿਆ ਹੈ? ਜੇ ਤੁਸੀਂ ਅਜਿਹਾ ਕੀਤਾ ਹੈ, ਤਾਂ ਤੁਹਾਨੂੰ ਇਹ ਪਤਾ ਹੋਵੇਗਾ ਕਿ ਜਦੋਂ ਤੁਸੀਂ ਪਹਿਲਾਂ ਤੋਂ ਹੀ ਕੁਝ ਵੇਖ ਰਹੇ ਹੋਵੋ, ਤਾਂ ਫ਼ੋਨ ਉੱਤੇ ਹੋਰ ਕੋਈ ਕੰਮ ਕਰਨਾ ਕਿੰਨਾ ਔਖਾ ਹੁੰਦਾ ਹੈ। ਸੈਮਸੰਗ ਗੈਲੈਕਸੀ F13 ਤੁਹਾਨੂੰ 4ਜੀਬੀ ਰੈਮ ਪਲੱਸ ਨਾਲ ਤੁਹਾਨੂੰ ਵੱਧ ਤੋਂ ਵੱਧ ਟਾਸਕ ਕਰਨ ਦੀ ਤਾਕਤ ਦਿੰਦਾ ਹੈ ਤੇ ਤੁਸੀਂ ਇਹ ਤਾਕਤ ਰੈਮ ਪਲੱਸ ਨਾਲ 8ਜੀਬੀ ਤੱਕ ਵਧਾ ਸਕਦੇ ਹੋ। 8 ਜੀਬੀ ਰੈਮ ਨਾਲ, ਤੁਸੀਂ ਹੁਣ ਆਪਣੇ ਮਨਪਸੰਦ ਸ਼ੋਅ ਜਾਂ ਫ਼ਿਲਮ ਵੇਖਣ ਦੇ ਨਾਲ–ਨਾਲ ਚੈਟ, ਡਾਊਨਲੋਡ, ਖ਼ਰੀਦਦਾਰੀ ਜਾਂ ਮਲਟੀ–ਟਾਸਕ ਕਰ ਸਕਦੇ ਹੋ

ਤੇਜ਼ੀ ਨਾਲ ਚਾਰਜਿੰਗ ਕਰਨ ਵਾਲੀ 15W ਦੀ 6000mAh ਬੈਟਰੀ, ਜਿਸ ਨਾਲ ਲਗਾਤਾਰ ਲੰਮੇਂ ਸਮੇਂ ਤੱਕ ਆਪਣਾ ਸ਼ੋਅ ਵੇਖਦੇ ਰਹਿ ਸਕਦੇ ਹੋ:

ਅਸੀਂ ਸਾਰਿਆਂ ਨੇ ਉਹ ਡਰ ਮਹਿਸੂਸ ਕੀਤਾ ਹੈ ਕਿ ਜਦੋਂ ਤੁਸੀਂ ਆਪਣਾ ਕੋਈ ਪਸੰਦੀਦਾ ਸ਼ੋਅ ਜਾਂ ਫ਼ਿਲਮ ਵੇਖ ਰਹੇ ਹੁੰਦੇ ਹੋ, ਤਾਂ ਫ਼ੋਨ ਦੀ ਬੈਟਰੀ ਅਧਵਾਟੇ ਹੀ ਜਵਾਬ ਦੇ ਜਾਂਦੀ ਹੈ। ਇਹੋ ਕਾਰਣ ਹੈ ਕਿ ਸੈਮਸੰਗ ਨੇ ਗੈਲੈਕਸੀ F13 ਨੂੰ ਬਹੁਤ ਧਿਆਨ ਨਾਲ ਤਿਆਰ ਕੀਤਾ ਹੈ ਤੇ ਇਸ ਵਿੱਚ ਬਹੁਤ ਜ਼ਿਆਦਾ ਸਮਰੱਥਾ ਵਾਲੀ 6000 mAh ਦੀ ਬੈਟਰੀ ਦਿੱਤੀ ਹੈ, ਜੋ ਕਈ ਘੰਟੇ ਚੱਲ ਸਕਦੀ ਹੈ ਤੇ ਜਿਸ ਨੂੰ ਇਸ ਦੇ 15W ਦੇ ਇਨ–ਬਾੱਕਸ ਫ਼ਾਸਟ ਚਾਰਜਰ ਨਾਲ ਤੇਜ਼ੀ ਨਾਲ ਚਾਰਜ ਕੀਤਾ ਜਾ ਸਕਦਾ ਹੈ, ਜਦੋਂ ਵੀ ਕਦੇ ਤੁਹਾਡਾ ਫ਼ੋਨ ਇਸ ਪਾਸਿਓਂ ਜਵਾਬ ਦੇਣ ਲੱਗੇ।

ਹੁਣ ਤੱਕ, ਤੁਹਾਨੂੰ ਇਹ ਅਹਿਸਾਸ ਜ਼ਰੂਰ ਹੋ ਗਿਆ ਹੋਵੇਗਾ ਕਿ ਇਹ ਉਪਕਰਣ ਟੀਵੀ ਤੇ ਫ਼ਿਲਮਾਂ ਲਗਾਤਾਰ ਵੇਖਣ ਵਾਲੀ ਮਨੋਰੰਜਨ ਪਸੰਦ ਕਰਨ ਵਾਲਿਆਂ ਦੀ ਇਸ ਪੀੜ੍ਹੀ ਨੂੰ ਕਿਵੇਂ ਆਪਣੇ ਨਾਲ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ। ਪਰ ਇਹ ਉਸ ਤੋਂ ਵੀ ਵਧੇਰੇ ਬਹੁਤ ਕੁਝ ਕਰਦਾ ਹੈ!

ਵੇਖੋ ਉਹ ਕਿਵੇਂ:

ਇਸ ਫ਼ੋਨ ‘ਚ 59 ਮੈਗਾ–ਪਿਕਸਲ ਦਾ ਕੈਮਰਾ ਵੀ ਹੈ, ਜਿਸ ਨਾਲ ਸੋਹਣੀਆਂ ਤੇ ਹਕੀਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ ਅਤੇ ਆਪਣੀ ਸੋਸ਼ਲ ਲਾਈਫ਼ ਨੂੰ ਜਾਰੀ ਰੱਖਿਆ ਜਾ ਸਕਦਾ ਹੈ।

ਗੈਲੈਕਸੀ F13 ਦਰਸਲ Exynos 850 ਪ੍ਰੋਸੈੱਸਰ ਉੱਤੇ ਚੱਲਦਾ ਹੈ, ਇਸੇ ਲਈ ਕੋਈ ਸ਼ੋਅ ਜਾਂ ਮੂਵੀ ਵੇਖਦੇ ਸਮੇਂ ਕਿਸੇ ਕਿਸਮ ਦਾ ਕੋਈ ਵਿਘਨ ਨਹੀਂ ਪੈਂਦਾ।

ਗੈਲੈਕਸੀ ਦੇ ਹੋਰ ਉਪਕਰਣਾਂ ਵਾਂਗ ਹੀ ਸੈਮਸੰਗ ਗੈਲੈਕਸੀ F13 ‘ਚ ਵੀ ਅਗਾਂਹਵਧੂ ਨੌਕਸ ਸਕਿਓਰਿਟੀ ਮੌਜੂਦ ਹੁੰਦੀ ਹੈ। ਇੰਨੇ ਉੱਚ ਪੱਧਰ ਦੀ ਸੁਰੱਖਿਆ ਸਦਕਾ ਤੁਹਾਡਾ ਡਾਟਾ ਤੇ ਹੋਰ ਅਹਿਮ ਜਾਣਕਾਰੀ ਭੈੜੇ ਖ਼ਤਰਿਆਂ ਤੋਂ ਸਦਾ ਸੁਰੱਖਿਅਤ ਰਹਿੰਦੀ ਹੈ।

ਜੇ ਸੁਰੱਖਿਆ ਦੀ ਗੱਲ ਕਰੀਏ, ਤਾਂ ਸੈਮਸੰਗ ਨੇ ਨਾ ਸਿਰਫ਼ ਇਸ ਉਪਕਰਣ ਦੀ ਅੰਦਰੂਨੀ ਸਗੋਂ ਬਾਹਰੀ ਸੁਰੱਖਿਆ ਉੱਤੇ ਵੀ ਧਿਆਨ ਕੇਂਦ੍ਰਿਤ ਕੀਤਾ ਹੈ। ਸੈਮਸੰਗ ਗੈਲੈਕਸੀ F13 ਨੂੰ ਗੋਰਿਲਾ ਗਲਾਸ 5 ਡਿਸਪਪਲੇਅ ਲੱਗੀ ਹੁੰਦੀ ਹੈ, ਜਿਸ ਨਾਲ ਇਹ ਭਾਵੇਂ ਕਦੇ ਡਿੱਗ ਵੀ ਪਵੇ ਜਾਂ ਕੋਈ ਝਟਕਾ ਲੱਗੇ, ਤਦ ਵੀ ਸੁਰੱਖਿਅਤ ਰਹਿੰਦਾ ਹੈ।

ਇਸ ਫ਼ੋਨ ਦਾ ਖ਼ਾਸ ਸਮਕਾਲੀ ਡਿਜ਼ਾਇਨ ਤਿੰਨ ਵਧੀਆ ਰੰਗਾਂ ‘ਚ ਆਉਂਦਾ ਹੈ, ਜੋ ਤੁਹਾਡੇ ਉਪਕਰਣ ਦੀ ਸਟਾਈਲ ਗੇਮ ਨੂੰ ਦੁੱਗਣਾ ਕਰ ਦਿੰਦਾ ਹੈ। ਇਹ ਉਪਕਰਣ ਉਮਦਾ ਸਨਰਾਈਜ਼ ਕੌਪਰ, ਸ਼ਾਨਦਾਰ ਵਾਟਰਫ਼ਾਲ ਬਲੂ ਅਤੇ ਅਦਭੁਤ ਨਾਈਟਸਕਾਈ ਗ੍ਰੀਨ ਰੰਗਾਂ ਵਿੱਚ ਆਉਂਦਾ ਹੈ।

ਇਸ ਲਈ, ਜੇ ਤੁਹਾਨੂੰ ਸਦਾ ਇੱਕ ਅਜਿਹੇ ਸਮਾਰਟਫ਼ੋਨ ਦੀ ਜ਼ਰੂਰਤ ਰਹਿੰਦੀ ਹੈ, ਜੋ ਤੁਹਾਡੀ ਰੋਜ਼ਾਨਾ ਦੀ ਮਨੋਰੰਜਨ ਦੀ ਖ਼ੁਰਾਕ ਦਾ ਪੂਰਾ ਖ਼ਿਆਲ ਰੱਖ ਸਕਦਾ ਹੋਵੇ ਤੇ ਉਸ ਵਿੱਚ ਸਾਰੀਆਂ ਤਾਜ਼ਾ ਵਿਸ਼ੇਸ਼ਤਾਵਾਂ ਵੀ ਹੋਣ ਤੇ ਵੇਖਣ ਨੂੰ ਸੋਹਣਾ ਵੀ ਜਾਪਦਾ ਹੋਵੇ, ਤਾਂ ਤੁਸੀਂ ਜ਼ਰੂਰ ਹੀ ਨਵੇਂ ਲਾਂਚ ਕੀਤੇ ਸੈਮਸੰਗ ਗੈਲਕਸੀ F13 ਨੂੰ ਹੀ ਚੁਣਨਾ ਚਾਹੋਗੇ!

ਸੈਮਸੰਗ ਗੈਲਕਸੀ F13 ਦੀ ਕੀਮਤ ਇਸ ਵੇਲੇ 10,999 ਰੁਪਏ ਹੈ ਤੇ ਹੁਣ ਇਸ ਦੀ ਵਿਕਰੀ ਚਾਲੂ ਹੋ ਚੁੱਕੀ ਹੈ। Flipkart ਉੱਤੇ ਆਪਣੀ ਖ਼ਰੀਦ ਉੱਤੇ ਲਾਗੂ ਆਫ਼ਰਜ਼ ਚੈੱਕ ਕਰੋ ਜਾਂ ਸੈਮਸੰਗ ਔਨਲਾਈਨ ਸਟੋਰ (Samsung online store)

ਉੱਤੇ ਜਾਓ।

*ਨਿਯਮ ਤੇ ਸ਼ਰਤਾਂ ਲਾਗੂ

Note : ਇਹ ਲੇਖ ਬ੍ਰਾਂਡ ਟੀਮ ਵੱਲੋਂ ਲਿਖਿਆ ਗਿਆ ਹੈ।

Related posts

ਗੂਗਲ ਹੈਂਗਆਊਟਸ ਯੂਜ਼ਰਜ਼ ਨੂੰ ਮਿਲੇਗੀ ਗੂਗਲ ਚੈਟ ਸਰਵਿਸ

editor

Reliance Jio ਦੇ 500 ਰੁਪਏ ਤਕ ਦੇ ਪ੍ਰੀਪੇਡ ਪਲਾਨ, ਮਿਲਣਗੇ 2GB ਪ੍ਰਤੀ ਦਿਨ ਡਾਟਾ ਸਣੇ ਕਈ ਫ਼ਾਇਦੇ

editor

BSNL 200 ਰੁਪਏ ਤੋਂ ਵੀ ਘੱਟ ਕੀਮਤ ‘ਚ ਦੇ ਰਹੀ ਹੈ ਪ੍ਰਤੀ ਦਿਨ 2 GB ਡੇਟਾ, ਜਾਣੋ ਇਸ ਸ਼ਾਨਦਾਰ ਪਲਾਨ ਬਾਰੇ

editor