New Zealand

ਆਸਟ੍ਰੇਲੀਆ-ਨਿਊਜ਼ੀਲੈਂਡ ਦੇ ਵਿਚਕਾਰ ਟਰੈਵਲ ਬਬਲ ਦੀ ਸ਼ੁਰੂਆਤ

ਸਿਡਨੀ – ਆਸਟ੍ਰੇਲੀਆ-ਨਿਊਜ਼ੀਲੈਂਡ ਦੇ ਵਿਚਕਾਰ 395 ਦਿਨਾਂ ਤੋਂ ਬਾਅਦ ਟਰੈਵਲ ਬਬਲ ਦੁਬਾਰਾ ਸ਼ੁਰੂ ਹੋਣ ਦੇ ਨਾਲ ਅੱਜ ਸਿਡਨੀ ਏਅਰਪੋਰਟ ਤੋਂ ਸਵੇਰੇ 7 ਵਜੇ ਉਡੀ ਏਅਰ ਨਿਊਜ਼ੀਲੈਂਡ ਦੀ ਫਲਾਈਟ ਦੇ ਰਾਹੀਂ ਸੈਂਕੜੇ ਯਾਤਰੀ ਔਕਲੈਂਡ ਏਅਰਪੋਰਟ ‘ਤੇ ਉਤਰੇ।

ਟਰੈਵਲ ਬਬਲ ਦੁਬਾਰਾ ਸ਼ੁਰੂ ਹੋਣ ਦੇ ਨਾਲ ਹੁਣ ਨਿਊਜ਼ਲੈਂਡ ਦੀ ਯਾਤਰਾ ਕਰਨ ਦੇ ਲਈ ਯਾਤਰੀਆਂ ਨੂੰ ਕਿਸੇ ਦੀ ਆਗਿਆ ਲੈਣ ਦੀ ਲੋੜ ਨਹੀਂ ਹੈ ਅਤੇ ਨਿਊਜ਼ੀਲੈਂਡ ਦੇ ਏਅਰਪੋਰਟ ‘ਤੇ ਯਾਤਰੀ ਹੁਣ ਗਰੀਨ ਜ਼ੋਨ ਦੇ ਰਾਹੀਂ ਏਅਰਪੋਰਟ ਤੋਂ ਬਾਹਰ ਜਾ ਸਕਣਗੇ।
ਆਸਟ੍ਰੇਲੀਆ-ਨਿਊਜ਼ੀਲੈਂਡ ਦੇ ਵਿਚਕਾਰ ਟਰੈਵਲ ਬਬਲ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਦਾ ਅਗਲਾ ਨਿਸ਼ਾਨਾ ਸਿੰਗਾਪੁਰ, ਜਾਪਾਨ, ਸਾਊਥ ਕੋਰੀਆ, ਤਾਇਵਾਨ ਅਤੇ ਫੀਜ਼ੀ ਵਰਗੇ ਦੇਸ਼ਾਂ ਨੂੰ ਯਾਤਰਾ ਸ਼ੁਰੂ ਕਰਨ ਦਾ ਵਿਚਾਰ ਹੈ ਅਤੇ ਇਸ ਸਬੰਧੀ ਫੈਸਲਾ ਬਹੁਤ ਜਲਦੀ ਲਿਆ ਜਾ ਸਕਦਾ ਹੈ।

ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਯਾਤਰੀਆਂ ਦੇ ਲਈ 16 ਅਕਤੂਬਰ ਤੋਂ ਆਸਟ੍ਰੇਲੀਆ ਦੀ ਕੁਆਰੰਟੀਨ-ਮੁਕਤ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਤਹਿਤ ਸਿਰਫ਼ ਨਿਊਜ਼ੀਲੈਂਡ ਦੇ ਯਾਤਰੀਆਂ ਨੂੰ ਹੀ ਆਸਟ੍ਰੇਲੀਆ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਹੁਣ ਆਸਟ੍ਰੇਲੀਅਨ ਯਾਤਰੀਆਂ ਵੀੰ ਨਿਊਜ਼ੀਲੈਂਡ ਜਾ ਸਕਦੇ ਹਨ।

Related posts

ਨਿਊਜ਼ੀਲੈਂਡ ਦੀ ਆਬਾਦੀ ਸਬੰਧੀ ਚਿੰਤਾਜਨਕ ਅੰਕੜੇ

admin

ਨਿਊਜ਼ੀਲੈਂਡ ‘ਚ ਕੋਵਿਡ-19 ਦੇ 10,239 ਨਵੇਂ ਕੇਸ

admin

ਨਿਊਜ਼ੀਲੈਂਡ ‘ਤੇ ਕੋਵਿਡ-19 ਦਾ ਖਤਰਾ ਹਾਲੇ ਵੀ ਬਰਕਰਾਰ

admin