India

ਇਤਰਾਜ਼ਯੋਗ ਇਸ਼ਤਿਹਾਰਾਂ ‘ਚ 62 ਫ਼ੀਸਦੀ ਵਾਧਾ,ਉਲੰਘਣਾ ਵਾਲੀਆਂ ਸਿਖ਼ਰ ਦੀਆਂ 5 ਸ਼੍ਰੇਣੀਆਂ ‘ਚ ਕ੍ਰਿਪਟੋ ਤੇ ਗੇਮਿੰਗ ਵੀ ਸ਼ਾਮਲ

ਮੁੰਬਈ – ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਫ਼ ਇੰਡੀਆ (ASCI) ਨੇ 21 ਅਪ੍ਰੈਲ ਤੋਂ 22 ਮਾਰਚ ਦੀ ਮਿਆਦ ਲਈ ਆਪਣੀ ਸਾਲਾਨਾ ਸ਼ਿਕਾਇਤ ਰਿਪੋਰਟ ਜਾਰੀ ਕੀਤੀ ਹੈ।, ਅਥਾਰਟੀ ਨੇ ਪ੍ਰਿੰਟ, ਡਿਜੀਟਲ ਅਤੇ ਟੈਲੀਵਿਜ਼ਨ ਸਮੇਤ ਹੋਰ ਮਾਧਿਅਮਾਂ ਵਿੱਚ 5,532 ਇਸ਼ਤਿਹਾਰਾਂ ਉੱਤੇ ਕਾਰਵਾਈ ਕੀਤੀ। ਡਿਜੀਟਲ ਡੋਮੇਨ ‘ਤੇ ਖਾਸ ਧਿਆਨ ਕੇਂਦਰਿਤ ਕਰਦੇ ਹੋਏ ਏਐੱਸਸੀਆਈ (ASCI) ਨੇ 94% ਦੀ ਓਵਰਆਲ ਕੰਪਲਾਇੰਸ ਦਰ ਦਰਜ ਕੀਤੀ।

2021-22 ਵਿੱਚ ਏਐੱਸਸੀਆਈ ਨੇ ਪਿਛਲੇ ਸਾਲ ਦੇ ਮੁਕਾਬਲੇ 62% ਜ਼ਿਆਦਾ ਇਸ਼ਤਿਹਾਰਾਂ ਅਤੇ 25% ਜ਼ਿਆਦਾ ਸ਼ਿਕਾਇਤਾਂ ਉੱਤੇ ਕਾਰਵਾਈ ਕੀਤੀ। ਜਦੋਂ ਕਿ ਟੈਲੀਵਿਜ਼ਨ ਅਤੇ ਪ੍ਰਿੰਟ ਵਿਗਿਆਪਨ ਫੋਕਸ ਵਿੱਚ ਰਹੇ,ਏਐਸਸੀਆਈਨੇ ਡਿਜੀਟਲ ਲੈਂਡਸਕੇਪ ਵਿੱਚ ਵਿਗਿਆਪਨ ਦੀ ਸਰਗਰਮੀ ਨਾਲ ਨਿਗਰਾਨੀ ਕਰਕੇ ਆਪਣੇ ਦਾਇਰੇ ਨੂੰ ਹੋਰ ਮੋਕਲਾ ਕੀਤਾ। ਪ੍ਰੋਸੈਸਡ ਕੀਤੇ ਗਏ ਲਗਭਗ 48% ਇਸ਼ਤਿਹਾਰ ਡਿਜੀਟਲ ਮਾਧਿਅਮ ਨਾਲ ਸਬੰਧਤ ਸਨ। ਪਿਛਲੇ ਸਾਲ ਪ੍ਰਭਾਵਕ ਦਿਸ਼ਾ-ਨਿਰਦੇਸ਼ਾਂ ਦੇ ਲਾਗੂ ਹੋਣ ਨਾਲ, ਪ੍ਰਭਾਵਕ ਵਿਰੁੱਧ ਸ਼ਿਕਾਇਤਾਂ ਕੁੱਲ ਸ਼ਿਕਾਇਤਾਂ ਦਾ 29% ਸਨ। ਮਸ਼ਹੂਰ ਹਸਤੀਆਂ ਦੇ ਇਸ਼ਤਿਹਾਰਾਂ ਵਿੱਚ ਗੁਮਰਾਹਕੁੰਨ ਦਾਅਵਿਆਂ ਸਬੰਧੀ ਸ਼ਿਕਾਇਤਾਂ ਵਿੱਚ 41% ਦਾ ਵਾਧਾ ਦੇਖਿਆ ਗਿਆ, ਜਿਨ੍ਹਾਂ ਵਿੱਚੋਂ ਹੈਰਾਨੀਜਨਕ 92% ਏਐੱਸਸੀਆਈ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦੇ ਪਾਏ ਗਏ।

ਏਐੱਸਸੀਆਈ ਨੇ ਆਪਣੀ ਕਿਰਿਆਸ਼ੀਲ ਨਿਗਰਾਣੀ ਜਾਰੀ ਰੱਖੀ ਅਤੇ ਪ੍ਰੋਸੈਸ ਕੀਤੇ ਗਏ 75% ਵਿਗਿਆਪਨਾਂ ਨੂੰ ਖੁਦ-ਬ-ਖੁਦ ਲਿਆ ਗਿਆ। ਇਸ ਵਿੱਚ ਏਆਈ ਅਧਾਰਿਤ ਨਿਗਰਾਨੀ ਸ਼ਾਮਲ ਹੈ ਜੋ ਏਐੱਸਸੀਆਈ ਨੇ ਡਿਜੀਟਲ ਟਰੈਕਿੰਗ ਲਈ ਸਥਾਪਤ ਕੀਤੀ ਹੈ। ਖਪਤਕਾਰਾਂ ਦੀਆਂ ਸ਼ਿਕਾਇਤਾਂ ਵਿੱਚ 21% ਸ਼ਿਕਾਇਤਾਂ ਹਨ, ਇਸ ਤੋਂ ਬਾਅਦ ਇੰਟਰਾ-ਇੰਡਸਟਰੀ ਵਿੱਚ 2% ਅਤੇ ਸੀਐੱਸਓ/ਸਰਕਾਰੀ ਸ਼ਿਕਾਇਤਾਂ ਵਿੱਚ 2% ਹਨ। ਪ੍ਰੋਸੈਸ ਕੀਤੇ ਗਏ ਕੁੱਲ 5,532 ਇਸ਼ਤਿਹਾਰਾਂ ਵਿੱਚੋਂ 39% ਦਾ ਐਡਵਰਟਾਈਜਰ ਦੁਆਰਾ ਵਿਰੋਧ ਨਹੀਂ ਕੀਤਾ ਗਿਆ, ਉਨ੍ਹਾਂ ਵਿੱਚੋਂ 55% ਨੂੰ ਜਾਂਚ ਤੋਂ ਬਾਅਦ ਇਤਰਾਜ਼ਯੋਗ ਪਾਇਆ ਗਿਆ ਅਤੇ 4% ਇਸ਼ਤਿਹਾਰਾਂ ਵਿਰੁੱਧ ਸ਼ਿਕਾਇਤਾਂ ਨੂੰ ASCI ਕੋਡ ਦੀ ਉਲੰਘਣਾ ਨਾ ਕਰਨ ਕਰਕੇ ਖਾਰਜ ਕਰ ਦਿੱਤਾ ਗਿਆ ਸੀ। ਏਐੱਸਸੀਆਈਦੁਆਰਾ ਪ੍ਰੋਸੈਸ ਕੀਤੇ ਗਏ 94% ਵਿਗਿਆਪਨ ਵਿੱਚ ਪਰਿਵਰਤਨ ਦੀ ਲੋੜ ਸੀ ਤਾਂ ਜੋ ਏਐੱਸਸੀਆਈਕੋਡ ਦੀ ਉਲੰਘਣਾ ਨਾ ਹੋਵੇ।

ਡਿਜੀਟਲ ਨਿਗਰਾਨੀ ਉੱਤੇ ਆਪਣਾ ਧਿਆਨ ਕੇਂਦਰਤ ਕਰਦੇ ਹੋਏ, ਉਭਰਦੀਆਂ ਸ਼੍ਰੇਣੀਆਂ ਵਿੱਚ ਵਰਚੁਅਲ ਡਿਜੀਟਲ ਸੰਪਤੀਆਂ ਅਤੇ ਆਨਲਾਈਨ ਰੀਅਲ ਮਨੀ ਗੇਮਿੰਗ ਦੀਆਂ ਮੁਕਾਬਲਤਨ ਨਵੀਆਂ ਸ਼੍ਰੇਣੀਆਂ ਸ਼ਾਮਲ ਹਨ, ਜਿਨ੍ਹਾਂ ਵਿੱਚ ਹਰੇਕ 8% ਇਤਰਾਜ਼ਯੋਗ ਵਿਗਿਆਪਨਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਸਿੱਖਿਆ (33%), ਹੈਲਥਕੇਅਰ (16%) ਅਤੇ ਨਿੱਜੀ ਦੇਖਭਾਲ (11%) ਟਾਪ 3 ਉਲੰਘਣਾ ਕਰਨ ਵਾਲੀਆਂ ਸ਼੍ਰੇਣੀਆਂ ਸਨ।

ਏਐਸੱਸੀਆਈਨੇ ਸ਼ਿਕਾਇਤਾਂ ਦੇ ਪ੍ਰਬੰਧਨ ਅਤੇ ਨਿਪਟਾਰਾ ਵਿੱਚ ਉਪਭੋਗਤਾਵਾਂ ਅਤੇ ਵਿਗਿਆਪਨਦਾਤਾਵਾਂ ਦੋਵਾਂ ਨੂੰ ਸਹਿਜ ਅਨੁਭਵ ਪ੍ਰਦਾਨ ਕਰਨ ਲਈ ਆਪਣੇ ਕੰਪਲੇਂਟ ਸਿਸਟਮ “ਤਾਰਾ” (TARA) ਨੂੰ ਵੀ ਅਪਗ੍ਰੇਡ ਕੀਤਾ ਹੈ। ਸ਼ਿਕਾਇਤਾਂ ਦੀ ਰੀਅਲ-ਟਾਈਮ ਟ੍ਰੈਕਿੰਗ ਵਰਗੀਆਂ ਵਿਸ਼ੇਸ਼ਤਾਵਾਂ ਅਨੁਭਵ ਨੂੰ ਉਹੀ ਬਣਾਉਂਦੀਆਂ ਹਨ ਜੋ ਕਿਸੇ ਵੀ ਸਮਕਾਲੀ ਤਕਨੀਕੀ ਪਲੇਟਫਾਰਮ ਤੋਂ ਉਮੀਦ ਕੀਤੀ ਜਾਂਦੀ ਹੈ।

ਸਾਲਾਨਾ ਰਿਪੋਰਟ ਬਾਰੇ ਗੱਲ ਕਰਦੇ ਹੋਏ ਏਐੱਸਸੀਆਈਦੇ ਚੇਅਰਮੈਨ ਸੁਭਾਸ਼ ਕਾਮਥ ਨੇ ਆਖਿਆ-“2021-22 ਉਹ ਸਾਲ ਸੀ ਜਦੋਂ ਅਸੀਂ ਡਿਜੀਟਲ ਮੀਡੀਆ ਦੀ ਤੇਜ਼ੀ ਨਾਲ ਨਿਗਰਾਣੀ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕੀਤਾ, ਜਿਸ ਤਰ੍ਹਾਂ ਨਾਲ ਇਹ ਇਸ਼ਤਿਹਾਰਬਾਜ਼ੀ ਲੈਂਡਸਕੇਪ ਵਿੱਚ ਹਾਵੀ ਰਿਹਾ ਹੈ, ਅਸੀਂ ਤਕਨਾਲੋਜੀ ਉਤੇ ਬਹੁਤ ਜ਼ਿਆਦਾ ਨਿਵੇਸ਼ ਕੀਤਾ ਹੈ ਅਤੇ ਇਸ ਨੇ ਕਾਫ਼ੀ ਵਧੀਆ ਕੰਮ ਕੀਤਾ ਹੈ। ਅਸੀਂ ਆਪਣੇ ਕੰਪਲੇਂਟ ਸਿਸਟਮ ਨੂੰ ਵੀ ਅੱਪਗ੍ਰੇਡ ਕੀਤਾ ਹੈ ਜਿਸ ਨਾਲ ਖਪਤਕਾਰਾਂ ਲਈ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣਾ ਅਤੇ ਇਸ਼ਤਿਹਾਰ ਦੇਣ ਵਾਲਿਆਂ ਲਈ ਇਸਦਾ ਜਵਾਬ ਦੇਣਾ ਬਹੁਤ ਆਸਾਨ ਹੋ ਗਿਆ ਹੈ। ਅੱਗੇ ਵੀ ਅਸੀਂ ਇਹ ਸਮਝਣ ਦੀ ਕੋਸ਼ਿਸ਼ ਜਾਰੀ ਰੱਖਾਂਗੇ ਕਿ ਡਿਜੀਟਲ ਫਰੰਟੀਅਰ ਨੂੰ ਕਿਵੇਂ ਸਭ ਤੋਂ ਵਧੀਆ ਢੰਗ ਨਾਲ ਕੰਟਰੋਲ ਕਰਨਾ ਅਤੇ ਨਿਗਰਾਨੀ ਕਰਨੀ ਹੈ, ਭਾਵੇਂ ਕਿ ਅਸੀਂ ਆਪਣੀਆਂ ਪ੍ਰਕਿਰਿਆਵਾਂ ਨੂੰ ਵਧੇਰੇ ਜਵਾਬਦੇਹ ਅਤੇ ਕਿਰਿਆਸ਼ੀਲ ਬਣਨ ਲਈ ਸੁਚਾਰੂ ਬਣਾਉਂਦੇ ਰਹਿੰਦੇ ਹਾਂ।”

ਸਾਲਾਨਾ ਰਿਪੋਰਟ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਏਐੱਸਸੀਆਈ ਦੇ ਸੀਈਓ ਅਤੇ ਸਕੱਤਰ ਜਨਰਲ ਮਨੀਸ਼ਾ ਕਪੂਰ ਨੇ ਕਿਹਾ: “ਏਐੱਸਸੀਆਈ ਟੀਮ, ਕੰਜਿਊਮਰ ਕੰਪਲੇਂਟ ਕੌਂਸਲ, ਸਾਡੇ ਸਮੀਖਿਆ ਪੈਨਲ ਵਿੱਚ ਮਾਣਯੋਗ ਹਾਈ ਕੋਰਟ ਦੇ ਸਾਬਕਾ ਜੱਜਾਂ ਅਤੇ ਸਾਡੇ ਡੋਮੇਨ ਮਾਹਿਰਾਂ ਨੇ ਵਿਗਿਆਪਨ ਦੀਆਂ ਬਾਰੀਕੀਆਂ ਅਤੇ ਹਜ਼ਾਰਾਂ ਇਸ਼ਤਿਹਾਰਾਂ ਦੇ ਵਿਗਿਆਨਕ ਸਬੂਤਾਂ ਉੱਤੇ ਬਹਿਸ ਕੀਤੀ ਹੈ, ਇਹ ਯਕੀਨੀ ਬਣਾਉਣ ਲਈ ਕਿ ਪ੍ਰਕਿਰਿਆ ਅਤੇ ਨਤੀਜੇ ਖਪਤਕਾਰਾਂ ਦੇ ਨਾਲ-ਨਾਲ ਵਿਗਿਆਪਨਦਾਤਾਵਾਂ ਦੋਵਾਂ ਲਈ ਨਿਰਪੱਖ ਹੋਣ। ਇਸਦੇ ਨਾਲ ਹੀ, ਸਾਡੇ ਕੋਡ ਦਾ ਨਿਰੰਤਰ ਅਪਡੇਟ ਇਹ ਯਕੀਨੀ ਬਣਾਉਂਦਾ ਹੈ ਕਿ ਅਸੀਂ ਲਗਾਤਾਰ ਨਵੇਂ ਖਪਤਕਾਰਾਂ ਅਤੇ ਇਸ਼ਤਿਹਾਰ ਦੇਣ ਵਾਲਿਆਂ ਨੂੰ ਨਵੇਂ ਉੱਭਰ ਰਹੇ ਫਾਰਮੈਟਾਂ ਅਤੇ ਸ਼੍ਰੇਣੀਆਂ ਉੱਤੇ ਮਾਰਗ-ਦਰਸ਼ਨ ਅਤੇ ਪਾਰਦਰਸ਼ਤਾ ਪ੍ਰਦਾਨ ਕਰਦੇ ਹਾਂ। ਇਹ ਇਸ਼ਤਿਹਾਰਬਾਜ਼ੀ ਦੇ ਵਿਕਾਸ ਦੀ ਸੀਮਾ ਉੱਤੇ ਸੈਲਫ-ਰੈਗੂਲੇਸ਼ਨ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ।

Related posts

ਈ.ਡੀ. ਨੇ ਸੁਪਰੀਮ ਕੋਰਟ ਨੂੰ ਦੱਸਿਆਕੇਜਰੀਵਾਲ ਆਬਕਾਰੀ ਨੀਤੀ ਘਪਲੇ ਦਾ ਮੁੱਖ ਸਾਜਿਸ਼ਕਰਤਾ

editor

ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ ਵੋਟਿੰਗ ਅੱਜ

editor

ਮੋਦੀ-ਰਾਹੁਲ ਗਾਂਧੀ ਦੇ ਭਾਸ਼ਣਾਂ ’ਤੇ ਚੋਣ ਕਮਿਸ਼ਨ ਦਾ ਨੋਟਿਸ

editor