Technology

ਇੰਟਰਨੈਟ ਦੀ ਵਰਤੋਂ ਪੱਖੋਂ ਆਸਟ੍ਰੇਲੀਅਨ ਲੋਕਾਂ ਦਾ ਦਰਜਾ ਬਹੁਤ ਹੇਠਾਂ

ਸਿਡਨੀ – ਆਸਟ੍ਰੇਲੀਆ ਦੇ ਜ਼ਿਆਦਾਤਰ ਲੋਕਾਂ ਦੇ ਘਰ ਵਿਚ ਇੰਟਰਨੈਟ ਦੀ ਸਹੂਲਤ ਨਹੀਂ ਹੈ। ਵਰਲਡ ਇਕਨਾਮਿਕ ਫੋਰਮ ਦੀ ਹਾਲੀਆ ਰਿਪੋਰਟ ਮੁਤਾਬਕ ਆਸਟ੍ਰੇਲੀਆ ਵਿਚ ਇੰਟਰਨੈਟ ਦੀ ਵਰਤੋਂ ਘਰੇਲੂ ਪੱਧਰ ‘ਤੇ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ। ਆਸਟ੍ਰੇਲੀਆ ਵਿਚ ਬਹੁਤ ਸਾਰੇ ਲੋਕੀ ਜਿਹੜੇ ਈ-ਮੇਲ ਜਾਂ ਹੋਰ ਇਲੈਕਟ੍ਰਾਨਿਕ ਫੋਰਮਸ ਦੀ ਵਰਤੋਂ ਬਿਲ ਪੇਅ ਕਰਨ ਜਾਂ ਆਫੀਸ਼ੀਅਲ ਸਟੇਟਮੈਂਟਾਂ ਲਈ ਵਰਤਦੇ ਹਨ, ਬਹੁਤ ਸਾਰੀਆਂ ਕੰਪਨੀਆਂ ਨੇ ਉਹਨਾਂ ਦੇ ਲਈ ਫੀਸਾਂ ਵਿਚ ਤਬਦੀਲੀ ਕੀਤੀ ਹੈ, ਖਾਸ ਕਰਕੇ ਉਹਨਾਂ ਲੋਕਾਂ ਲਈ ਜਿਹੜੇ ਹਾਰਡ ਕਾਪੀ ਦਸਤਾਵੇਜ਼ ਵਜੋਂ ਭੇਜਣਾ ਚਾਹੁੰਦੇ ਹਨ। ਇਸ ਸਬੰਧੀ ਕਾਰਪੋਰੇਸ਼ਨਾਂ ਨੂੰ ਕਹਿਣ ਦੇ ਲਈ ਇਕ ਮਤਾ ਪਾਰਲੀਮੈਂਟ ਵਿਚ ਪੇਸ਼ ਕੀਤਾ ਜਾਵੇਗਾ, ਜਿਸ ਵਿਚ ਇਹ ਮੰਗ ਕੀਤੀ ਜਾਵੇਗੀ ਕਿ ਹਾਰਡ ਕਾਪੀਆਂ ਭੇਜਣ ਬਾਰੇ ਤਬਦੀਲੀ ਕੀਤੀ ਜਾਵੇ। ਕੈਲੀ ਨੌਰਥਵੁੱਡ ਜੋ ਕਿ ਮੀ ਪੋਸਟਡ ਗਰੁੱਪ ਦੇ ਮੁਖੀ ਹਨ, ਦਾ ਕਹਿਣਾ ਹੈ ਕਿ ਇਹ ਸਭ ਕੁਝ ਉਹਨਾਂ ਲੋਕਾਂ ਦੇ ਲਈ ਕੀਤਾ ਜਾ ਰਿਹਾ ਹੈ, ਜਿਹੜੇ ਗਰੀਬ ਹਨ ਅਤੇ ਬਜ਼ੁਰਗ ਹਨ। ਨੌਰਥਵੁੱਡ ਨੇ ਦੱਸਿਆ ਕਿ 57 ਫੀਸਦੀ ਆਸਟ੍ਰੇਲੀਆ ਦੇ ਘਰਾਂ ਵਿਚ ਜਿਹਨਾਂ ਦੀ ਆਮਦਨ 40,000 ਡਾਲਰ ਤੋਂ ਘੱਟ ਹੈ, ਆਪਣੇ ਘਰਾਂ ਵਿਚ ਇੰਟਰਨੈਟ ਦੀ ਵਰਤੋਂ ਨਹੀਂ ਕਰਦੇ। ਉਹਨਾਂ ਦੱਸਿਆ ਕਿ ਅਸੀਂ ਵਰਲਡ ਇਕਨਾਮਿਕ ਫੋਰਮ ਤੋਂ ਵੀ ਅਜਿਹੇ ਅੰਕੜੇ ਪ੍ਰਾਪਤ ਕੀਤੇ ਹਨ, ਪਰ ਦੁਨੀਆਂ ਦੇ ਵਿਕਸਤ ਮੁਲਕਾਂ ਦੇ ਮੁਕਾਬਲੇ ਆਸਟ੍ਰੇਲੀਆ ਵਿਚ ਆਮ ਲੋਕੀ ਘਰਾਂ ਵਿਚ ਬਹੁਤ ਘੱਟ ਇੰਟਰਨੈਟ ਦੀ ਵਰਤੋਂ ਕਰਦੇ ਹਨ। ਉਹਨਾਂ ਕਿਹਾ ਕਿ ਅਸੀਂ ਕਈ ਕੰਪਨੀਆਂ ਦਾ ਡਾਟਾ ਦੇਖਿਆ ਹੈ, ਜਿਹਨਾਂ ਵੱਲੋਂ 1æ25, 1æ75, 2æ50, 3æ20 ਡਾਲਰ ਤੱਕ ਦੇ ਡਾਟਾ ਪਲਾਨ ਦਿੱਤੇ ਹੋਏ ਹਨ। ਉਹਨਾਂ ਕਿਹਾ ਕਿ ਮੇਰਾ ਵਿਚਾਰ ਹੈ ਕਿ 4 ਮਿਲੀਅਨ ਦੇ ਕਰੀਬ ਆਸਟ੍ਰੇਲੀਅਨ ਲੋਕੀ ਜਿਹੜੇ ਘਰੇ ਇੰਟਰਨੈਟ ਤੋਂ ਬਿਨਾਂ ਰਹਿੰਦੇ ਹਨ, ਇਸ ਬਾਰੇ ਗੰਭੀਰ ਨਹੀਂ ਹਨ। ਅਸੀਂ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ, ਖਾਸ ਕਰਕੇ ਸੀਨੀਅਰ ਨਾਗਰਿਕ। ਉਹਨਾਂ ਕਿਹਾ ਕਿ ਇੰਟਰਨੈਟ ਇਕ ਅਜਿਹਾ ਜ਼ਰੀਆ ਹੈ, ਜਿਹੜਾ ਅੱਜ ਦੁਨੀਆਂ ਨੂੰ ਸਭ ਤੋਂ ਤੇਜ਼ੀ ਨਾਲ ਜੋੜ ਰਿਹਾ ਹੈ।

Related posts

ਗੂਗਲ ਹੈਂਗਆਊਟਸ ਯੂਜ਼ਰਜ਼ ਨੂੰ ਮਿਲੇਗੀ ਗੂਗਲ ਚੈਟ ਸਰਵਿਸ

editor

Reliance Jio ਦੇ 500 ਰੁਪਏ ਤਕ ਦੇ ਪ੍ਰੀਪੇਡ ਪਲਾਨ, ਮਿਲਣਗੇ 2GB ਪ੍ਰਤੀ ਦਿਨ ਡਾਟਾ ਸਣੇ ਕਈ ਫ਼ਾਇਦੇ

editor

BSNL 200 ਰੁਪਏ ਤੋਂ ਵੀ ਘੱਟ ਕੀਮਤ ‘ਚ ਦੇ ਰਹੀ ਹੈ ਪ੍ਰਤੀ ਦਿਨ 2 GB ਡੇਟਾ, ਜਾਣੋ ਇਸ ਸ਼ਾਨਦਾਰ ਪਲਾਨ ਬਾਰੇ

editor