India

ਓਡੀਸ਼ਾ ’ਚ ਦਰਦਨਾਕ ਹਾਦਸਾ, ਮਹਾਨਦੀ ’ਚ ਕਿਸ਼ਤੀ ਪਲਟਣ ਕਾਰਨ ਦੋ ਲੋਕਾਂ ਦੀ ਮੌਤ, ਕਈ ਲਾਪਤਾ

ਝਾਰਸੁਗੁਡਾ – ਓਡੀਸ਼ਾ ਦੇ ਝਾਰਸੁਗੁਡਾ ਜ਼ਿਲ੍ਹੇ ’ਚ ਮਹਾਨਦੀ ’ਚ ਸ਼ੁੱਕਰਵਾਰ ਨੂੰ ਇਕ ਕਿਸ਼ਤੀ ਪਲਟਣ ਨਾਲ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 7 ਲੋਕ ਅਜੇ ਵੀ ਲਾਪਤਾ ਹਨ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਕਿਸ਼ਤੀ ’ਚ ਕਰੀਬ 50 ਲੋਕ ਸਵਾਰ ਸਨ, ਜੋ ਕਿ ਪਾਥਰਸੇਨੀ ਕੁਡਾ ਤੋਂ ਬਾਰਗੜ੍ਹ ਜ਼ਿਲ੍ਹੇ ਦੇ ਬੰਜੀਪੱਲੀ ਜਾ ਰਹੇ ਸਨ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕਿਸ਼ਤੀ ਝਾਰਸੁਗੁਡਾ ਜ਼ਿਲ੍ਹੇ ਦੇ ਰੇਂਗਲੀ ਪੁਲਿਸ ਸਟੇਸ਼ਨ ਦੇ ਅਧੀਨ ਸ਼ਾਰਦਾ ਘਾਟ ’ਤੇ ਪਹੁੰਚਣ ਵਾਲੀ ਸੀ। ਉਨ੍ਹਾਂ ਕਿਹਾ ਕਿ ਸਥਾਨਕ ਮਛੇਰਿਆਂ ਨੇ 35 ਲੋਕਾਂ ਨੂੰ ਬਚਾਇਆ ਤੇ ਉਨ੍ਹਾਂ ਨੂੰ ਕਿਨਾਰੇ ’ਤੇ ਲਿਆਂਦਾ। ਅਧਿਕਾਰੀ ਨੇ ਦੱਸਿਆ ਕਿ ਬਾਅਦ ਵਿੱਚ ਪੁਲਸ ਅਤੇ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਸੱਤ ਹੋਰ ਲੋਕਾਂ ਨੂੰ ਬਚਾਇਆ। ਉਨ੍ਹਾਂ ਕਿਹਾ ਕਿ ਸੱਤ ਹੋਰ ਲੋਕ ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਲਈ ਮੁਹਿੰਮ ਚਲਾਈ ਜਾ ਰਹੀ ਹੈ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ ਅਤੇ ਪੰਜ ਗੋਤਾਖੋਰ ਮੌਕੇ ’ਤੇ ਭੇਜੇ ਗਏ ਹਨ।

Related posts

ਏਅਰ ਇੰਡੀਆ ਨੇ ਦਿੱਲੀ-ਦੁਬਈ ਉਡਾਣ ਨਾਲ ਕੌਮਾਂਤਰੀ ਮਾਰਗ ’ਤੇ ਏ-350 ਸੇਵਾ ਸ਼ੁਰੂ ਕੀਤੀ

editor

‘ਇੰਡੀਆ’ ਗੱਠਜੋੜ ‘ਭਿ੍ਰਸ਼ਟ’ ਲੋਕਾਂ ਦਾ ਕੁਨਬਾ : ਨੱਡਾ

editor

ਚੋਣ ਕਮਿਸ਼ਨ ਦੇ ਸੋਧੇ ਅੰਕੜਿਆਂ ’ਚ 6 ਫ਼ੀਸਦੀ ਵਧੀ ਵੋਟਿੰਗ ਪਰ 2019 ਦੇ ਮੁਕਾਬਲੇ ਘੱਟ

editor