Story

ਕਿਰਸਾਨ ਦੀ ਮੌਤ

ਲੇਖਕ: ਸੁਖਮਿੰਦਰ ਸੇਖੋਂ, ਪਟਿਆਲਾ

ਵੰਡ ਤੋ ਬਾਅਦ ਉਸਦੇ ਹਿੱਸੇ ਬਹੁਤ ਥੋੜ੍ਹੀ ਜ਼ਮੀਨ ਆਈ ਸੀ। ਬੇਸ਼ਕ ਉਹ ਗੱਡਵੀਂ ਮਿਹਨਤ ਕਰਦਾ ਪ੍ਰੰਤੂ ਇਸਦੇ ਬਾਵਜੂਦ ਉਸਦੇ ਖਰਚੇ ਪੂਰੇ ਨਾ ਹੁੰਦੇ। ਗੁਰਦੀਪ ਦਿਨ ਰਾਤ ਇਸੇ ਚਿੰਤਾ ਵਿਚ ਘਿਰਿਆ ਰਹਿੰਦਾ। ਘੱਟ ਪੜ੍ਹਿਆ ਲਿਖਿਆ ਹੋਣ ਕਰਕੇ ਨੌਕਰੀ ਵੀ ਸੰਭਵ ਨਹੀ ਸੀ। ਹੋਰਨਾ ਵਾਂਗ ਉਸਦਾ ਵੀ ਚਿੱਤ ਕਰਦਾ ਕਿ ਉਹ ਕਿਸੇ ਬਾਹਰਲੇ ਮੁਲਕ ਨੂੰ ਨਿਕਲ ਤੁਰੇ ਤੇ ਆਪਣੀਆਂ ਮੁਸ਼ਕਿਲਾਂ ਤੇ ਦੁਸ਼ਵਾਰੀਆਂ ਦਾ ਅੰਤ ਕਰ ਦੇਵੇ। ਪ੍ਰੰਤੁ ਢੇਰ ਸਾਰਾ ਰੁਪਿਆ ਕਿੱਥੋਂ ਆਉਂਦਾ? ਮਾਂ ਤੇ ਪਤਨੀ ਨਾਲ ਸਲਾਹ ਕਰਦਾ, ਬੱਚੇ ਤਾਂ ਹਾਲੇ ਨਿੱਕੇ ਹੀ ਸਨ। ਜ਼ਮੀਨ ‘ਤੇ ਕਰਜ਼ਾ ਲੈਣਾ ਜਾਂ ਜ਼ਮੀਨ ਹੀ ਵੇਚ ਦੇਣ ਵਾਲੇ ਖਿਆਲ ਨੂੰ ਉਹ ਮੂਲੋਂ ਹੀ ਰੱਦ ਕਰ ਦਿੰਦਾ। ਰਾਤਾਂ ਨੂੰ ਵੀ ਉਸਨੂੰ ਖਿਆਲ ਘੇਰੀ ਰੱਖਦੇ। ਸੁਪਨੇ ਵੀ ਸੁਖਾਵੇ ਨਾ ਆਉਂਦੇ, ਡਰਾਉਣੇ ਤੇ ਭਿਆਨਕ।

ਕਦੇ ਕਦੇ ਤਾਂ ਉਹ ਆਤਮ-ਹੱਤਿਆਂ ਕਰਨ ਦੀ ਹੱਦ ਤੱਕ ਵੀ ਚਲਾ ਜਾਂਦਾ। ਲਾਹਨਤ ਐ ਅਜਿਹੀ ਨਰਕੀ ਜ਼ਿੰਦਗੀ ਤੋਂ? ਰੇਲ ਗੱਡੀ ਥੱਲੇ ਸਿਰ ਰੱਖਦੇ, ਗਲ ਸਾਫਾ ਪਾਕੇ ਫਾਹਾ ਲੈ ਜਾਂ ਫੇਰ ਕੀੜੇ ਮਾਰ ਦਵਾਈ ਪੀਕੇ ਆਪਣੀ ਜੀਵਨ ਲੀਲਾ ਖਤਮ ਕਰ ਦੇ ਗੁਰਦੀਪ ਸ਼ਿੰਹਾਂ। ਪ੍ਰੰਤੂ ਇੱਕ ਦਿਨ ਉਹ ਇਸ ਉਧੇੜ ਬੁਣ ਵਿੱਚੋ ਬਾਹਰ ਨਿਕਲਿਆ ਤੇ ਆਪਣਾ ਪੁਰਾਣਾ ਜਿਹਾ ਸਕੂਟਰ ਮੁਸ਼ਕਿਲ ਨਾਲ ਹੀ ਸਟਾਰਟ ਕੀਤਾ ਅਤੇ ਸ਼ਹਿਰ ਵੰਨੀ ਹੋ ਤੁਰਿਆ। ਸਕੂਟਰ ਆਪਣੇ ਕਿਸੇ ਜਾਣੂੰ ਦੀ ਦੁਕਾਨ ‘ਤੇ ਖੜ੍ਹਾ ਕੀਤਾ ਤੇ ਪੈਦਲ ਹੀ ਚੌਕ ਵਿਚ ਜਾ ਪਹੁੰਚਾ।
ਹੁਣ ਉਹ ਕਿੰਨੇ ਚਿਰ ਤੋਂ ਆਪਣੇ ਦੁਸਰੇ ਮਜ਼ਦੂਰ ਸਾਥੀਆਂ ਵਾਂਗ ਸ਼ਿੱਦਤ ਨਾਲ ਕਿਸੇ ਮਿਹਰਬਾਨ ਦੀ ਉਡੀਕ ਕਰਨ ਲੱਗਾ ਸੀ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin