India

ਕੇਰਲ ਕਾਰਨ ਦੇਸ਼ ‘ਚ ਨਵੇਂ ਮਾਮਲਿਆਂ ਵਿੱਚ ਭਾਰੀ ਉਛਾਲ

ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 1,59,632 ਨਵੇਂ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਭਾਰਤ ‘ਚ ਪਿਛਲੇ 24 ਘੰਟਿਆਂ ’ਚ 40,863 ਕੋਰੋਨਾ ਮਰੀਜ਼ ਠੀਕ ਹੋਏ ਹਨ ਤੇ 327 ਲੋਕਾਂ ਦੀ ਮੌਤ ਹੋਈ ਹੈ। ਇਸ ਨਾਲ ਦੇਸ਼ ’ਚ ਸਕਾਰਾਤਮਿਕਤਾ ਦਰ ਵੀ 10.21 ਫ਼ੀਸਦੀ ’ਤੇ ਆ ਗਈ ਹੈ। ਹੁਣ ਕੋਰੋਨਾ ਦੇ ਐਕਟਿਵ ਕੇਸਾਂ ਦੀ ਕੁੱਲ ਗਿਣਤੀ 5,90,611 ਹੋ ਗਈ ਹੈ। ਕੋਰੋਨਾ ਤੋਂਂ ਠੀਕ ਹੋਣ ਵਾਲਿਆ ਦੀ ਗੱਲ ਕਰੀਏ ਤਾਂ ਇਹ ਅੰਕੜਾ 3,44,53,603 ਤਕ ਪਹੁੰਚ ਗਿਆ ਹੈ। ਦੇਸ਼ ਭਰ ’ਚ ਹੁਣ ਤਕ ਕੁੱਲ ਮੌਤਾਂ 4,83,790 ਹੋਈਆਂ ਹਨ। ਓਮੀਕਰੋਨ ਨੇ 27 ਸੂਬਿਆਂ ’ਚ ਆਪਣੇ ਪੈਰ ਪਸਾਰੇ ਹੋਏ ਹਨ।ਭਾਰਤ ’ਚ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਦੀ ਰਫ਼ਤਾਰ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਖ਼ਤਰਨਾਕ ਵਾਇਰਸ ਦੀ ਮੌਜੂਦਗੀ 27 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਦਰਜ ਕੀਤੀ ਗਈ ਹੈ। ਓਮੀਕੋਰੋਨ ਦੇ ਖ਼ਤਰੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਰਾਜਾਂ ਨੂੰ ਤੁਰੰਤ ਕਦਮ ਚੁੱਕਣ ਲਈ ਕਿਹਾ ਹੈ। ਵੱਖ-ਵੱਖ ਰਾਜ ਸਰਕਾਰਾਂ ਨੇ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਤੋਂਂ ਬਚਣ ਲਈ ਰਾਤ ਦਾ ਕਰਫ਼ਿਊ, ਹਫ਼ਤੇ ਦੇ ਅੰਤ ’ਚ ਕਰਫ਼ਿਊ, ਪੰਜਾਹ ਫ਼ੀਸਦੀ ਦਫ਼ਤਰਾਂ ’ਚ ਮੁਲਾਜ਼ਮਾਂ ਹਾਜ਼ਰੀ ਤੇ ਸਕੂਲਾਂ ਤੇ ਕਾਲਜਾਂ ਨੂੰ ਬੰਦ ਕਰਨ ਸਮੇਤ ਸਖ਼ਤ ਪਾਬੰਦੀਆਂਂ ਲਗਾਈਆਂਂ ਹਨ। ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਮਾਮਲੇ ਵੀ ਦੇਸ਼ ਭਰ ’ਚ ਲਗਾਤਾਰ ਵੱਧ ਰਹੇ ਹਨ। ਦੇਸ਼ ਦੇ 27 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਓਮੀਕਰੋਨ ਦੇ ਕੁੱਲ 3,623 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ’ਚੋਂਂ 1409 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਨਵੇਂਂ ਵੇਰੀਐਂਟ ਦਾ ਸਭ ਤੋਂਂ ਜ਼ਿਆਦਾ ਅਸਰ ਮਹਾਰਾਸ਼ਟਰ ’ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਰਾਜਧਾਨੀ ਦਿੱਲੀ ’ਚ 513 ’ਚੋਂਂ57 ਮਰੀਜ਼ ਠੀਕ ਹੋ ਕੇ ਵਾਪਸ ਚਲੇ ਗਏ ਹਨ। ਬਾਕੀ ਰਾਜਾਂ ਦੀ ਗੱਲ ਕਰੀਏ ਤਾਂ ਕਰਨਾਟਕ ’ਚ 441 ’ਚੋਂਂ 26, ਰਾਜਸਥਾਨ ’ਚ 373 ’ਚੋਂਂ 208, ਕੇਰਲ ’ਚ 333 ’ਚੋਂਂ 93, ਗੁਜਰਾਤ ’ਚ 204 ’ਚੋਂਂ 160, ਤੇਲੰਗਾਨਾ ’ਚ 123 ’ਚੋਂ 47, ਤਾਮਿਲਨਾਡੂ ’ਚ 185 ’ਚੋਂਂ 123। ਉੜੀਸਾ ’ਚ 92 ’ਚੋਂ ਹਰਿਆਣਾ, ਓੜੀਸ਼ਾ ’ਚ 60 ’ਚੋਂ 5, ਉੱਤਰ ਪ੍ਰਦੇਸ਼ ’ਚ 113 ’ਚੋਂਂ 6, ਆਂਧਰਾ ਪ੍ਰਦੇਸ਼ ’ਚ 28 ’ਚੋਂ 9, ਪੱਛਮੀ ਬੰਗਾਲ ’ਚ 27 ’ਚੋਂ 10, ਗੋਆ ’ਚ ਸਾਰੇ 19 ਮਰੀਜ਼, ਅਸਾਮ ’ਚ ਸਾਰੇ 9 ਮਰੀਜ਼, ਮੱਧ ਪ੍ਰਦੇਸ਼ ’ਚ ਸਾਰੇ 9 ਮਰੀਜ਼, ਉੱਤਰਾਖੰਡ ’ਚ 8 ’ਚੋਂ 5, ਮੇਘਾਲਿਆ ’ਚ 4 ’ਚੋਂਂ 3, ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ’ਚ 3 ’ਚੋਂਂ 0, ਚੰਡੀਗੜ੍ਹ ’ਚ ਸਾਰੇ 3, ਸਾਰੇ 3। ਜੰਮੂ ਤੇ ਕਸ਼ਮੀਰ ’ਚ ਸਾਰੇ 3, ਪਾਂਡੀਚਰੀ ’ਚ 2 ’ਚੋਂਂ 2, ਪੰਜਾਬ ’ਚ 27 ’ਚੋਂ 16, ਛੱਤੀਸਗੜ੍ਹ ’ਚ 1 ’ਚੋਂਂ 0, ਹਿਮਾਚਲ ਪ੍ਰਦੇਸ਼, ਲੱਦਾਖ ਤੇ ਮਨੀਪੁਰ ’ਚ 1 ’ਚੋਂ 1 ਮਰੀਜ਼ ਠੀਕ ਹੋ ਕੇ ਘਰ ਪਰਤਿਆ ਹੈ।

Related posts

ਏਅਰ ਇੰਡੀਆ ਨੇ ਦਿੱਲੀ-ਦੁਬਈ ਉਡਾਣ ਨਾਲ ਕੌਮਾਂਤਰੀ ਮਾਰਗ ’ਤੇ ਏ-350 ਸੇਵਾ ਸ਼ੁਰੂ ਕੀਤੀ

editor

‘ਇੰਡੀਆ’ ਗੱਠਜੋੜ ‘ਭਿ੍ਰਸ਼ਟ’ ਲੋਕਾਂ ਦਾ ਕੁਨਬਾ : ਨੱਡਾ

editor

ਚੋਣ ਕਮਿਸ਼ਨ ਦੇ ਸੋਧੇ ਅੰਕੜਿਆਂ ’ਚ 6 ਫ਼ੀਸਦੀ ਵਧੀ ਵੋਟਿੰਗ ਪਰ 2019 ਦੇ ਮੁਕਾਬਲੇ ਘੱਟ

editor