India

ਕੋਰੋਨਾ ਮਾਮਲਿਆਂ ‘ਚ ਆਈ ਵੱਡੀ ਗਿਰਾਵਟ

ਨਵੀਂ ਦਿੱਲੀ – ਭਾਰਤ ਵਿਚ ਕੋਰੋਨਾ ਨੂੰ ਲੈਕੇ ਵੱਡੀ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ। ਦੇਸ਼ ਵਿਚ ਅੱਜ ਕੋਰੋਨਾ ਦੇ ਮਾਮਲਿਆ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸਿਹਤ ਮੰਤਰਾਲੇ ਦੇ ਮੁਤਾਬਕ ਬੀਤੇ 24 ਘੰਟੇ ਵਿਚ ਕੋਰੋਨਾ ਦੇ 2,55,874 ਨਵੇਂ ਮਾਮਲੇ ਸਾਹਮਣੇ ਆਏ। ਇਸ ਦੌਰਾਨ 2,67,753 ਮਰੀਜ਼ ਕੋਰੋਨਾ ਤੋਂ ਠੀਕ ਹੋਏ ਹਨ। ਨਵੇਂ ਪਾਜ਼ੇਟਿਵ ਮਾਮਲਿਆਂ ਦੇ ਮੁਕਾਬਲੇ ਠੀਕ ਹੋਣ ਵਾਲੇ ਮਰੀਜ਼ ਦੀ ਗਿਣਤੀ ਜ਼ਿਆਦਾ ਰਹੀ। ਹਾਲਾਂਕਿ, ਇਸ ਦੌਰਾਨ 614 ਲੋਕਾਂ ਦੀ ਮੌਤ ਹੋ ਗਈ। ਦੇਸ਼ ‘ਚ ਕੱਲ ਯਾਨੀ ਸੋਮਵਾਰ ਦੇ ਮੁਕਾਬਲੇ ਅੱਜ ਕੋਰੋਨਾ ਦੇ ਮਾਮਲੇ ‘ਚ ਵੱਡੀ ਗਿਰਾਵਟ ਆਈ ਹੈ। ਕੱਲ੍ਹ ਕੋਰੋਨਾ ਦੇ ਕੁੱਲ 3,06,064 ਨਵੇਂ ਮਾਮਲੇ ਸਾਹਮਣੇ ਆਏ ਸਨ ਜਦੋਂ ਕਿ ਅੱਜ 2,55,874 ਨਵੇਂ ਮਰੀਜ਼ ਸਾਹਮਣੇ ਆਏ ਹਨ। ਕੱਲ੍ਹ ਨਾਲੋਂ ਅੱਜ 50,190 ਘੱਟ ਕੋਰੋਨਾ ਮਰੀਜ਼ ਮਿਲੇ ਹਨ।ਦੇਸ਼ ਵਿਚ ਐਕਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੁਣ 22,36,842 ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਤੱਕ ਕੁੱਲ 3,70,71,898 ਲੋਕ ਠੀਕ ਹੋ ਚੁੱਕੇ ਹਨ। ਇਸ ਤੋਂ ਇਲਾਵਾ 4,90,462 ਲੋਕ ਕੋਰੋਨਾ ਨਾਲ ਆਪਣੀ ਜਾਨ ਗੁਆ ਚੁੱਕੇ ਹਨ। ਰੋਜ਼ਾਨਾ ਪਾਜ਼ੇਟਿਵਿਟੀ ਦਰ ਵੀ ਹੁਣ 15.52% ਹੋ ਗਈ ਹੈ।

Related posts

ਈ.ਡੀ. ਨੇ ਸੁਪਰੀਮ ਕੋਰਟ ਨੂੰ ਦੱਸਿਆਕੇਜਰੀਵਾਲ ਆਬਕਾਰੀ ਨੀਤੀ ਘਪਲੇ ਦਾ ਮੁੱਖ ਸਾਜਿਸ਼ਕਰਤਾ

editor

ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ ਵੋਟਿੰਗ ਅੱਜ

editor

ਮੋਦੀ-ਰਾਹੁਲ ਗਾਂਧੀ ਦੇ ਭਾਸ਼ਣਾਂ ’ਤੇ ਚੋਣ ਕਮਿਸ਼ਨ ਦਾ ਨੋਟਿਸ

editor