India

ਚੋਣ ਕਮਿਸ਼ਨ ਹਰ ਰੋਜ਼ ਜ਼ਬਤ ਕਰ ਰਿਹਾ ਹੈ 100 ਕਰੋੜ ਰੁਪਏ, ਹੁਣ ਤੱਕ 4650 ਕਰੋੜ ਕੀਤੇ ਜਾ ਚੁੱਕੇ ਨੇ ਬਰਾਮਦ

ਨਵੀਂ ਦਿੱਲੀ -ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਸਾਰੀਆਂ ਪਾਰਟੀਆਂ ਚੋਣਾਂ ਦੀਆਂ ਤਿਆਰੀਆਂ ਵਿਚ ਜੁਟੀਆਂ ਹੋਈਆਂ ਹਨ। ਜਿਵੇਂ ਹੀ ਚੋਣਾਂ ਆਉਂਦੀਆਂ ਹਨ, ਪਾਰਟੀਆਂ ਅਤੇ ਉਮੀਦਵਾਰ ਵੋਟਰਾਂ ਨੂੰ ਲੁਭਾਉਣ ਲਈ ਹਮੇਸ਼ਾ ਪੈਸੇ ਦੀ ਤਾਕਤ ਦੀ ਵਰਤੋਂ ਕਰਦੇ ਹਨ। ਇਸ ਵਾਰ ਵੀ ਅਜਿਹਾ ਹੀ ਮਾਹੌਲ ਬਣਿਆ ਹੋਇਆ ਹੈ ਪਰ ਇਸ ਸਾਲ ਚੋਣ ਕਮਿਸ਼ਨ ਨੇ ਪੈਸੇ ਦੀ ਤਾਕਤ ਦੀ ਵਰਤੋਂ ’ਤੇ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਕੀਤੀ ਹੈ।
ਚੋਣ ਕਮਿਸ਼ਨ ਨੇ ਸੋਮਵਾਰ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ 1 ਮਾਰਚ ਤੋਂ ਉਹਨਾਂ ਦੀ ਨਿਗਰਾਨੀ ਹੇਠ ਅਧਿਕਾਰੀ ਹਰ ਰੋਜ਼ 100 ਕਰੋੜ ਰੁਪਏ ਜ਼ਬਤ ਕਰ ਰਹੇ ਹਨ। ਕਮਿਸ਼ਨ ਨੇ ਕਿਹਾ ਕਿ ਇਨਫੋਰਸਮੈਂਟ ਅਧਿਕਾਰੀਆਂ ਨੇ ਲੋਕ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ 4,650 ਕਰੋੜ ਰੁਪਏ ਜ਼ਬਤ ਕਰ ਲਏ ਹਨ ਅਤੇ ਇਹ 2019 ਦੀਆਂ ਚੋਣਾਂ ਵਿਚ ਕੀਤੀ ਗਈ ’ਕੁੱਲ ਜ਼ਬਤ’ ਤੋਂ ਵੱਧ ਹੈ।
ਚੋਣ ਕਮਿਸ਼ਨ ਨੇ ਇੱਕ ਬਿਆਨ ਵਿਚ ਕਿਹਾ ਕਿ 2024 ਦੀਆਂ ਆਮ ਚੋਣਾਂ ਦੇ ਨਾਲ, 539 ਦੇਸ਼ ਵਿਚ ਲੋਕ ਸਭਾ ਚੋਣਾਂ ਦੇ 75 ਸਾਲਾਂ ਦੇ ਇਤਿਹਾਸ ਵਿਚ ਲੋਕਾਂ ਨੂੰ ਪੈਸਿਆਂ ਨਾਲ ਲੁਭਾਉਣ ’ਚ ਵਰਤੋਂ ਕੀਤੀ ਜਾ ਰਹੀ ਰਕਮ ਦੀ ਸਭ ਤੋਂ ਵੱਧ ਜ਼ਬਤੀ ਹੈ। 18ਵੀਆਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਸ਼ੁੱਕਰਵਾਰ ਨੂੰ ਹੋਣੀ ਹੈ ਪਰ ਪਹਿਲਾਂ ਹੀ, ਇਨਫੋਰਸਮੈਂਟ ਏਜੰਸੀਆਂ ਨੇ ਮਨੀ ਲਾਂਡਰਿੰਗ ਨੂੰ ਰੋਕਣ ਲਈ 4,650 ਕਰੋੜ ਰੁਪਏ ਤੋਂ ਵੱਧ ਦੀ ਰਿਕਾਰਡ ਜ਼ਬਤ ਕੀਤੀ ਹੈ।

Related posts

ਗੈਸ ਸਿਲੰਡਰ ਫਟਣ ਨਾਲ ਲੱਗੀ ਅੱਗ, ਮਾਂ ਸਮੇਤ ਤਿੰਨ ਬੱਚੇ ਜਿਊਂਦੇ ਸੜੇ

editor

ਮੇਨਕਾ ਗਾਂਧੀ ਨੇ ਸੁਲਤਾਨਪੁਰ ਲੋਕ ਸਭਾ ਸੀਟ ਤੋਂ ਦਾਖ਼ਲ ਕੀਤਾ ਨਾਮਜ਼ਦਗੀ ਪੱਤਰ

editor

ਦਿੱਲੀ ਦੇ ਕਰੀਬ 100 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਕਾਰਨ ਦਹਿਸ਼ਤ

editor