India

ਜਾਂਚ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਪਰਮਬੀਰ ਸਿੰਘ, ਵਾਰੰਟ ਰੱਦ

ਮੁੰਬਈ – ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਸੋਮਵਾਰ ਨੂੰ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਇਕ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ। ਇਸ ਤੋਂ ਬਾਅਦ ਕਮਿਸ਼ਨ ਨੇ ਉਨ੍ਹਾਂ ਖ਼ਿਲਾਫ਼ ਜਾਰੀ ਜ਼ਮਾਨਤੀ ਵਾਰੰਟ ਨੂੰ ਰੱਦ ਕਰ ਦਿੱਤਾ। ਪਰਮਬੀਰ ਨੇ ਇਕ ਮੈਂਬਰੀ ਕਮਿਸ਼ਨ ਦੇ ਸਾਹਮਣੇ ਇਕ ਹਲਫ਼ਨਾਮਾ ਵੀ ਦਾਇਰ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਕੋਲ ਬਿਆਨ ਦੇਣ ਲਈ ਕੁਝ ਨਹੀਂ ਹੈ ਅਤੇ ਉਹ ਜਾਂਚ ਕਮਿਸ਼ਨ ਦੀ ਪੁੱਛਗਿੱਛ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਹਨ। ਇਸ ਦੌਰਾਨ ਅਨਿਲ ਦੇਸ਼ਮੁਖ ਦੇ ਵਕੀਲ ਨੇ ਕਮਿਸ਼ਨ ਦੇ ਕੰਪਲੈਕਸ ਵਿਚ ਸਿੰਘ ਅਤੇ ਬਰਖ਼ਾਸਤ ਪੁਲਿਸ ਅਧਿਕਾਰੀ ਸਚਿਨ ਵਾਝੇ ਦੇ ਇਕ ਹੀ ਕਮਰੇ ਵਿਚ ਨਾਲ ਬੈਠਣ ’ਤੇ ਕਮਿਸ਼ਨ ਦੇ ਸਾਹਮਣੇ ਇਤਰਾਜ਼ ਪ੍ਰਗਟਾਇਆ। ਵਾਝੇ ਪੁੱਛਗਿੱਛ ਲਈ ਕਮਿਸ਼ਨ ਦੇ ਸਾਹਮਣੇ ਪੇਸ਼ ਹੁੰਦੇ ਰਹੇ ਹਨ। ਦੇਸ਼ਮੁਖ ਦੇ ਵਕੀਲ ਨੇ ਕਿਹਾ ਕਿ ਸਿੰਘ ਅਤੇ ਗਵਾਹ (ਵਾਝੇ) ਪਿਛਲੇ ਇਕ ਘੰਟੇ ਤੋਂ ਇਕੱਠੇ ਬੈਠੇ ਹਨ। ਉਹ (ਸਿੰਘ) ਗਵਾਹ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ’ਤੇ ਜਸਟਿਸ ਚਾਂਦੀਵਾਲ (ਸੇਵਾਮੁਕਤ) ਨੇ ਵਾਝੇ ਨੂੰ ਕਿਹਾ ਕਿ ਅਜਿਹੀ ਸਥਿਤੀ ਤੋਂ ਬਚਣ ਲਈ ਇਸ ਕਮਰੇ ਵਿਚ ਬੈਠਣਾ ਬਿਹਤਰ ਹੈ (ਜਿੱਥੇ ਕਮਿਸ਼ਨ ਦੀ ਕਾਰਵਾਈ ਹੋ ਰਹੀ ਸੀ)।ਪਰਮਬੀਰ ਸਿੰਘ ਆਪਣੇ ਖ਼ਿਲਾਫ਼ ਦਰਜ ਜਬਰਨ ਵਸੂਲੀ ਦੇ ਦੋ ਮਾਮਲਿਆਂ ਵਿਚ ਬਿਆਨ ਦਰਜ ਕਰਵਾਉਣ ਲਈ ਸੋਮਵਾਰ ਨੂੰ ਸੀਆਈਡੀ ਦੇ ਸਾਹਮਣੇ ਪੇਸ਼ ਹੋਏ। ਪਰਮਬੀਰ ਨਵੀ ਮੁੰਬਈ ਦੇ ਨੇੜੇ ਬੇਲਾਪੁਰ ਸਥਿਤ ਦਫ਼ਤਰ ਵਿਚ ਤੀਜੇ ਪਹਿਰ ਲਗਪਗ 3.30 ਵਜੇ ਪੇਸ਼ ਹੋਏ। ਸੀਆਈਡੀ ਪਰਮਬੀਰ ਸਿੰਘ ਖ਼ਿਲਾਫ਼ ਮਰੀਨ ਡ੍ਰਾਇਵ ਅਤੇ ਕੋਪਰੀ ਪੁਲਿਸ ਸਟੇਸ਼ਨ ਵਿਚ ਮਾਮਲਿਆਂ ਦੀ ਜਾਂਚ ਕਰ ਰਹੀ ਹੈ।

Related posts

ਕਾਂਗਰਸ ਨੇ ਜੇਪੀ ਨੱਡਾ ਅਤੇ ਅਮਿਤ ਮਾਲਵੀਆ ਖ਼ਿਲਾਫ਼ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

editor

ਸਿਰਫ਼ ਆਪਣੇ ਬੱਚਿਆਂ ਦੇ ਭਵਿੱਖ ਲਈ ਚੋਣ ਲੜ ਰਹੇ ਹਨ ਸਪਾ ਅਤੇ ਕਾਂਗਰਸ : ਮੋਦੀ

editor

ਪ੍ਰਧਾਨ ਮੰਤਰੀ ਮੋਦੀ ਤੀਜੇ ਗੇੜ ਤੋਂ ਬਾਅਦ 400 ਸੀਟਾਂ ਦੇ ਅੰਕੜੇ ਵੱਲ ਵਧਣਗੇ: ਅਮਿਤ ਸ਼ਾਹ

editor