India

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਖ਼ਾਲਸੇ ਦੀ ਸਿਰਜਨਾ ਦਿਵਸ, ਵੈਸਾਖੀ ਪੁਰਬ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਏ ਗਏ ਡਾ. ਵਿਜੇ ਸਤਬੀਰ ਸਿੰਘ

ਨਾਂਦੇੜ – ਗੁਰਦੁਆਰਾ ਸੱਚਖੰਡ ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਜੀ ਸਾਬਕਾ ਆਈ.ਏ.ਐਸ. ਨੇ ਦਸਿਆ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ੧੬੯੯ ਈਸਵੀ ਦੀ ਵੈਸਾਖੀ ਵਾਲੇ ਦਿਨ ਤਖ਼ਤ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ‘ਖ਼ਾਲਸਾ ਪੰਥ’ ਦੀ ਸਿਰਜਣਾ ਕੀਤੀ ਤੇ ਇਹ ਪਾਵਨ ਪੁਰਬ ਪੁਰਾਤਨ ਖਾਲਸਾਈ ਪੁਰਾਤਨ ਮਰਯਾਦਾ ਅਨੁਸਾਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਬੜੇ ਪਿਆਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਗਏ । ਤਖ਼ਤ ਸਾਹਿਬ ਦੇ ਚੌਗਿਰਦੇ ਅਤੇ ਸਬੰਧਤ ਇਮਾਰਤਾਂ ਨੂੰ ਬਹੁਤ ਹੀ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ ।

ਮਿਤੀ ੧੩-੪-੨੦੨੪ ਨੂੰ ਵੈਸਾਖੀ ਪੁਰਬ ਦੇ ਸ਼ੁਭ ਦਿਨ ਤਖ਼ਤ ਸੱਚਖੰਡ ਸਾਹਿਬ ਵਿਖੇ ਮਾਨਯੋਗ ਜਥੇਦਾਰ

ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ, ਮੌਜੂਦਾ ਸਮੇਂ ਕਾ. ਜਥੇਦਾਰ ਵਜੋਂ ਸੇਵਾਵਾਂ ਨਿਭਾ ਰਹੇ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਧੂਪੀਆ, ਸਮੂੰਹ ਪੰਜ ਪਿਆਰੇ ਸਾਹਿਬਾਨ ਦੀ ਸਰਪ੍ਰਸਤੀ ਹੇਠ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਗਿਆ ਤੇ ਸੈਂਕੜੇ ਗਿਣਤੀ ਵਿੱਚ ਸੰਗਤਾਂ ਨੇ ਅੰਮ੍ਰਿਤ ਪਾਨ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਰਾਤ ਨੂੰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਵਿਸ਼ੇਸ਼ ਆਤਿਸ਼ਬਾਜੀ ਕੀਤੀ ਗਈ ਅਤੇ ੮.੩੦ ਵਜੇ ਤੋਂ ੧੨.੩੦ ਵਜੇ ਤੱਕ ਸ੍ਰ: ਲੱਡੂ ਸਿੰਘ ਜੀ ਮਹਾਜਨ ਸਾਬਕਾ ਪ੍ਰਧਾਨ ਗੁਰਦੁਆਰਾ ਬੋਰਡ, ਸ੍ਰ: ਬਲਵੰਤ ਸਿੰਘ ਜੀ ਗਾੜੀਵਾਲੇ ਸਾਬਕਾ ਮੇਅਰ – ਸ੍ਰੀ ਦਸਮੇਸ਼ ਹਜ਼ੂਰੀ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸੱਚਖੰਡ ਬੋਰਡ ਦੇ ਸਹਿਯੋਗ ਨਾਲ ਵਿਸ਼ੇਸ਼ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਭਾਈ ਸੁਰੇਸ਼ ਸਿੰਘ ਜੀ ਹਜ਼ੂਰੀ ਰਾਗੀ, ਤਖ਼ਤ ਸੱਚਖੰਡ ਸਾਹਿਬ, ਭਾਈ ਕੁਲਵਿੰਦਰ ਸਿੰਘ ਜੀ ਮਾਹਲ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਭਾਈ ਚਰਨਜੀਤ ਸਿੰਘ ਜੀ ਹੀਰਾ ਦਿੱਲੀ ਨੇ ਰੱਬੀ ਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ।

ਮਿਤੀ ੧੪.੪.੨੦੨੪ ਨੂੰ ਸ਼ਾਮ ਠੀਕ ੪ ਵਜੇ ਤਖ਼ਤ ਸਾਹਿਬ ਤੋਂ ਨਗਰ ਕੀਰਤਨ (ਵੈਸਾਖੀ ਮਹੱਲਾ) ਆਰੰਭ ਹੋਇਆ ਜਿਸ ਵਿੱਚ ਨਿਸ਼ਾਨ ਸਾਹਿਬ, ਗੁਰੂ ਸਾਹਿਬ ਜੀ ਦੇ ਘੋੜੇ, ਕੀਰਤਨੀ ਜਥੇ, ਭਜਨ ਮੰਡਲੀਆਂ, ਗਤਕਾ ਪਾਰਟੀਆਂ ਆਦਿ ਸ਼ਾਮਿਲ ਹੋਈਆਂ। ਪੂਰੇ ਜਾਹੋ ਜਲਾਲ ਨਾਲ ਇਹ ਮਹੱਲਾ ਪਰੰਪਰਾਗਤ ਮਾਰਗ ਤੋਂ ਹੁੰਦੇ ਹੋਏ ਹੱਲਾ ਬੋਲ ਚੌਕ ਵਿਖੇ ਪੁਜਿਆ, ਜਿਥੇ ਪੁਰਾਤਨ ਰਿਵਾਇਤ ਅਨੁਸਾਰ ਹੱਲਾ ਖੇਡਿਆ ਗਿਆ ਤੇ ਸ਼ਹਿਰ ਦੇ ਵੱਖ ਵੱਖ ਮਾਰਗਾਂ ਤੋਂ ਹੋਕੇ ਤਖ਼ਤ ਸੱਚਖੰਡ ਸਾਹਿਬ ਵਿਖੇ ਸਮਾਪਤੀ ਹੋਈ। ਡਾ. ਵਿਜੇ ਸਤਬੀਰ ਸਿੰਘ ਤੇ ਸ੍ਰ: ਜਸਵੰਤ ਸਿੰਘ ਬੌਬੀ ਨੇ ਪੁੱਜੀਆਂ ਸੰਗਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ।

Related posts

ਗੈਸ ਸਿਲੰਡਰ ਫਟਣ ਨਾਲ ਲੱਗੀ ਅੱਗ, ਮਾਂ ਸਮੇਤ ਤਿੰਨ ਬੱਚੇ ਜਿਊਂਦੇ ਸੜੇ

editor

ਮੇਨਕਾ ਗਾਂਧੀ ਨੇ ਸੁਲਤਾਨਪੁਰ ਲੋਕ ਸਭਾ ਸੀਟ ਤੋਂ ਦਾਖ਼ਲ ਕੀਤਾ ਨਾਮਜ਼ਦਗੀ ਪੱਤਰ

editor

ਦਿੱਲੀ ਦੇ ਕਰੀਬ 100 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਕਾਰਨ ਦਹਿਸ਼ਤ

editor