International

‘ਤਾਨਾਸ਼ਾਹ ਕੌਮੀ ਸੁਰੱਖਿਆ’ ਦੀ ਅੰਨ੍ਹੇਵਾਹ ਨਕਲ ਨਾਲ ਚੀਨ ਦਾ ਸੋਵੀਅਤ ਵਰਗਾ ਹਾਲ ਮੁਮਕਿਨ

ਬੀਜਿੰਗ – ਬੇਤਹਾਸ਼ਾ ਰੱਖਿਆ ਖਰਚ ਦੇ ਨਾਲ ‘ਤਾਨਾਸ਼ਾਹ ਕੌਮੀ ਸੁਰੱਖਿਆ’ ਦੀ ਅੰਨ੍ਹੇਵਾਹ ਨਕਲ ਨਾਲ ਚੀਨ ਦੇ ਵੀ ਸੋਵੀਅਤ ਸੰਘ ਵਾਂਗ ਟੋਟੇ ਹੋ ਸਕਦੇ ਹਨ। ਚੀਨ ਦੇ ਵਿਦੇਸ਼ ਨੀਤੀ ਦੇ ਮੁੱਖ ਸਲਾਹਕਾਰ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ਵਾਲੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੂੰ ਇਹ ਚਿਤਾਵਨੀ ਦਿੱਤੀ ਹੈ। ਚੀਨ ਦੇ ਮੁੱਖ ਰਾਜਨੀਤਿਕ ਸਲਾਹਕਾਰ ਤੇ ਚੀਨੀ ਪੀਪਲਜ਼ ਰਾਜਨੀਤਿਕ ਵਿਚਾਰ-ਵਟਾਂਦਰਾ ਕਾਨਫਰੰਸ (ਸੀਪੀਪੀਸੀਸੀ) ਦੇ ਮੈਂਬਰ ਜਿਆ ਕਿੰਗੁਓ ਨੇ ਲੰਬੇ ਸਮੇਂ ਲਈ ਸੁਰੱਖਿਆ ’ਤੇ ਫ਼ੌਜੀ ਵਿਸਤਾਰ ਕਰਨ ਦੇ ਖ਼ਤਰੇ ਦੇ ਨਤੀਜੇ ਦੇ ਰੂਪ ’ਚ ਸੋਵੀਅਤ ਸੰਘ ਦੇ ਟੁੱਟਣ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਤਾਨਾਸ਼ਾਹ ਕੌਮੀ ਸੁਰੱਖਿਆ ਦੀ ਅੰਨ੍ਹੇਵਾਹ ਨਕਲ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ। ਸੋਵੀਅਤ ਸੰਘ ਦੀ ਵੰਡ ਚੀਨ ਦੀ ਕਮਿਊਨਿਸਟ ਪਾਰਟੀ (ਸੀਪੀਸੀ) ਦੇ ਦੇਸ਼ ਭਰ ਦੇ ਚੋਟੀ ਦੇ ਸਕੂਲਾਂ ’ਚ ਇਕ ਵੱਡਾ ਪਾਠ ਬਣਿਆ ਹੋਇਆ ਹੈ।

ਅਜਿਹੇ ਫ਼ੈਸਲਿਆਂ ਤੋਂ ਬਚਣ ਲਈ ਇਸ ਨੂੰ ਪੜ੍ਹਾਇਆ ਜਾਂਦਾ ਹੈ ਜੋ ਪਤਨ ਦਾ ਕਾਰਨ ਬਣ ਸਕਦਾ ਹੈ। ਸੋਵੀਅਤ ਕਮਿਊਨਿਸਟ ਪਾਰਟੀ ਵੱਲੋਂ ਸ਼ਾਸਿਤ ਸੋਵੀਅਤ ਸੰਘ ਦਾ ਅਧਿਕਾਰਕ ਨਾਂ ਸੋਵੀਅਤ ਜਨਵਾਦੀ ਗਣਰਾਜ ਸੰਘ ਜਾਂ ਯੂਐੱਸਐੱਸਆਰ ਸੀ। ਚੀਨ ਦੇ ਕਈ ਨੇਤਾ ਅਕਸਰ ਯੂਐੱਸਐੱਸਆਰ ਦਾ ਜ਼ਿਕਰ ਕਰਦੇ ਹਨ ਤੇ ਸੀਪੀਸੀ ਨੂੰ ਇਸ ਦੇ ਇਤਿਹਾਸਕ ਤਜਰਬੇ ਤੋਂ ਸਿੱਖਣ ਦੀ ਸਲਾਹ ਦਿੰਦੇ ਹਨ।

2012 ’ਚ ਸੱਤਾ ਸੰਭਾਲਣ ਤੋਂ ਬਾਅਦ ਰਾਸ਼ਟਰਪਤੀ ਸ਼ੀ ਨੇ ਵੀ ਕਿਹਾ ਸੀ ਕਿ ਪਾਰਟੀ ਅਨੁਸ਼ਾਸਨ ਭੰਗ ਹੋਣ ਨਾਲ ਹੀ ਦੋ ਕਰੋੜ ਵਰਕਰਾਂ ਦੀ ਸ਼ਕਤੀ ਨਾਲ ਲੈਸ ਯੂਐੱਸਐੱਸਆਰ ਦੀ ਕਮਿਊਨਿਸਟ ਪਾਰਟੀ ਦਾ ਪਤਨ ਹੋਇਆ ਸੀ। ਸ਼ੀ ਨੇ ਕਿਹਾ ਕਿ ਜੇ ਪਾਰਟੀ ਮੈਂਬਰ ਕੁਝ ਕਰਨ ਤੋਂ ਬਾਅਦ ਕਹਿੰਦੇ ਹਨ ਕਿ ਜੋ ਉਹ ਚਾਹੁੰਦੇ ਸੀ, ਤਾਂ ਉਸ ਹਾਲਤ ’ਚ ਪਾਰਟੀ ਭੀੜ ’ਚ ਬਦਲ ਜਾਵੇਗੀ।

Related posts

ਅਰੁਣਾਚਲ ਪ੍ਰਦੇਸ਼ ’ਚ ਰਾਸ਼ਟਰੀ ਰਾਜਮਾਰਗ-313 ਦਾ ਹਿੱਸਾ ਢਹਿਆ

editor

ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਤੀਜੇ ਪੁਲਾੜ ਮਿਸ਼ਨ ਲਈ ਤਿਆਰ

editor

ਕੈਨੇਡਾ ਦੀ ਮੋਸਟ ਵਾਂਟੇਡ’ਸੂਚੀ ’ਚ ਭਾਰਤੀ ਵਿਅਕਤੀ ਦਾ ਨਾਮ ਵੀ ਸ਼ਾਮਲ

editor