Sport

ਦੂਜੇ ਹਾਕੀ ਮੈਚ ’ਚ ਵੀ ਮੇਜ਼ਬਾਨ ਆਸਟ੍ਰੇਲੀਆ ਤੋਂ ਹਾਰਿਆ ਭਾਰਤ, ਸੀਰੀਜ਼ ’ਚ 0-2 ਨਾਲ ਪਛੜਿਆ

ਪਰਥ – ਭਾਰਤੀ ਹਾਕੀ ਟੀਮ ਨੂੰ ਪਿਛਲੇ ਮੈਚ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਐਤਵਾਰ ਨੂੰ ਇੱਥੇ ਆਸਟਰੇਲੀਆ ਤੋਂ ਪੰਜ ਮੈਚਾਂ ਦੀ ਲੜੀ ਦੇ ਦੂਜੇ ਟੈਸਟ ’ਚ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੂੰ ਸ਼ਨਿਚਰਵਾਰ ਨੂੰ ਪਹਿਲੇ ਟੈਸਟ ’ਚ 1-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮਹਿਮਾਨ ਟੀਮ ਨੇ ਮੈਚ ਦੇ ਪਹਿਲੇ ਅਤੇ ਦੂਜੇ ਕੁਆਰਟਰ ’ਚ ਮਜ਼ਬੂਤ ਵਿਰੋਧੀ ਟੀਮ ਦੇ ਵਿਰੁੱਧ ਬਰਾਬਰ ਖੇਡ ਵਿਖਾਈ। ਦਰਅਸਲ, ਭਾਰਤੀ ਟੀਮ ਪਹਿਲੇ ਹਾਫ ਤਕ 2-1 ਨਾਲ ਅੱਗੇ ਸੀ। ਪਰ ਤੀਜੇ ਕੁਆਰਟਰ ’ਚ ਉਸ ਨੂੰ ਖਰਾਬ ਡਿਫੈਂਸ ਦਾ ਖਮਿਆਜ਼ਾ ਭੁਗਤਣਾ ਪਿਆ ਕਿਉਂਕਿ ਮੇਜ਼ਬਾਨ ਟੀਮ ਨੇ ਤਿੰਨ ਗੋਲ ਕਰ ਕੇ ਅਪਣੀ ਲਗਾਤਾਰ ਦੂਜੀ ਜਿੱਤ ਪੱਕੀ ਕਰ ਲਈ। ਆਸਟਰੇਲੀਆ ਲਈ ਜੇਰੇਮੀ ਹੈਵਰਡ (6ਵੇਂ ਅਤੇ 34ਵੇਂ ਮਿੰਟ) ਨੇ ਦੋ ਪੈਨਲਟੀ ਕਾਰਨਰ ਗੋਲ ’ਚ ਤਬਦੀਲ ਕੀਤੇ ਜਦਕਿ ਜੈਕਬ ਐਂਡਰਸਨ (42ਵੇਂ ਮਿੰਟ) ਅਤੇ ਨਾਥਨ ਐਫਰਾਮਸ (45ਵੇਂ ਮਿੰਟ) ਨੇ ਫੀਲਡ ਗੋਲ ਕੀਤੇ। ਭਾਰਤ ਲਈ ਜੁਗਰਾਜ ਸਿੰਘ (9ਵੇਂ ਮਿੰਟ) ਅਤੇ ਕਪਤਾਨ ਹਰਮਨਪ੍ਰੀਤ ਸਿੰਘ (30ਵੇਂ ਮਿੰਟ) ਨੇ ਪੈਨਲਟੀ ਕਾਰਨਰ ’ਤੇ ਗੋਲ ਕੀਤੇ। ਭਾਰਤੀ ਟੀਮ ਨੇ ਤੇਜ਼ ਸ਼ੁਰੂਆਤ ਕੀਤੀ। ਪਰ ਆਸਟਰੇਲੀਆ ਨੇ ਛੇਵੇਂ ਮਿੰਟ ’ਚ ਹੈਵਰਡ ਦੇ ਪਹਿਲੇ ਪੈਨਲਟੀ ਕਾਰਨਰ ’ਤੇ ਗੋਲ ਕਰ ਕੇ ਲੀਡ ਹਾਸਲ ਕਰ ਲਈ। ਭਾਰਤੀ ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਨੇ ਤਜਰਬੇਕਾਰ ਪੀ.ਆਰ. ਸ਼੍ਰੀਜੇਸ਼ ਦੀ ਜਗ੍ਹਾ ਸ਼ੁਰੂਆਤ ਕੀਤੀ। ਉਹ ਹੈਵਰਡ ਦੀ ਸ਼ਕਤੀਸ਼ਾਲੀ ਡਰੈਗ ਫਲਿੱਕ ਨੂੰ ਰੋਕ ਨਹੀਂ ਸਕਿਆ, ਜਿਸ ਨੇ ਮੇਜ਼ਬਾਨ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਆਸਟਰੇਲੀਆਈ ਟੀਮ ਨੇ ਹਮਲਾਵਰ ਪ੍ਰਦਰਸ਼ਨ ਕੀਤਾ ਅਤੇ ਛੇਤੀ ਹੀ ਲਗਾਤਾਰ ਪੈਨਲਟੀ ਕਾਰਨਰ ਹਾਸਲ ਕੀਤੇ। ਪਰ ਭਾਰਤੀ ਡਿਫੈਂਸ ਦਿ੍ਰੜ ਰਿਹਾ। ਭਾਰਤੀ ਖਿਡਾਰੀਆਂ ਨੇ ਹੌਲੀ-ਹੌਲੀ ਮੈਚ ’ਚ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਅਤੇ ਆਸਟਰੇਲੀਆ ਦੇ ਡਿਫੈਂਸ ’ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਭਾਰਤ ਨੇ ਲਗਾਤਾਰ ਤਿੰਨ ਪੈਨਲਟੀ ਕਾਰਨਰ ਜਿੱਤੇ ਪਰ ਪਹਿਲੇ ਦੋ ਪੈਨਲਟੀ ਕਾਰਨਰ ਵਿਅਰਥ ਗਏ। ਪਰ ਤੀਜੇ ਮਿੰਟ ’ਚ ਜੁਗਰਾਜ ਨੇ ਨੌਵੇਂ ਮਿੰਟ ’ਚ ਟੀਮ ਦੀ ਬਰਾਬਰੀ ਕਰ ਦਿਤੀ। ਹੁਣ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਅਭਿਸ਼ੇਕ ਦੀ ਬਦੌਲਤ 12ਵੇਂ ਮਿੰਟ ’ਚ ਲੀਡ ਦੁੱਗਣੀ ਕਰਨ ਦੇ ਨੇੜੇ ਪਹੁੰਚ ਗਈ ਪਰ ਉਸ ਦਾ ਸ਼ਾਟ ਕਰਾਸ ਬਾਰ ਨਾਲ ਟਕਰਾ ਗਿਆ। ਦੂਜੇ ਕੁਆਰਟਰ ’ਚ ਭਾਰਤੀ ਡਿਫੈਂਸ ਆਸਟਰੇਲੀਆ ਦੇ ਦਬਾਅ ਤੋਂ ਨਹੀਂ ਹਟਿਆ। ਪਹਿਲੇ ਹਾਫ ਤੋਂ ਸਿਰਫ 41 ਸਕਿੰਟ ਪਹਿਲਾਂ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਅਤੇ ਕਪਤਾਨ ਹਰਮਨਪ੍ਰੀਤ ਨੇ ਅਪਣੇ ਕਰੀਅਰ ਦਾ 180ਵਾਂ ਗੋਲ ਕਰਨ ’ਚ ਕੋਈ ਗਲਤੀ ਨਹੀਂ ਕੀਤੀ, ਜਿਸ ਨਾਲ ਟੀਮ 2-1 ਨਾਲ ਅੱਗੇ ਹੋ ਗਈ।

Related posts

ਮਹਿਲਾ ਹਾਕੀ ਟੀਮ ਦੀ ਕਪਤਾਨੀ ਸਵਿਤਾ ਦੀ ਥਾਂ ਸਲੀਮਾ ਟੇਟੇ ਨੂੰ ਮਿਲੀ

editor

ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਬਰਤਾਨੀਆ ’ਚ ਚੋਣਾਂ ਲੜਨਗੇ

editor

ਪੈਰਿਸ ਓਲੰਪਿਕ ’ਚ ਸਿੰਧੂ ਸਮੇਤ 7 ਭਾਰਤੀ ਬੈਡਮਿੰਟਨ ਖ਼ਿਡਾਰੀ ਹਿੱਸਾ ਲੈਣਗੇ

editor