India

ਦੋ ਸਾਲ ਬਾਅਦ ਬਾਬਾ ਬਰਫਾਨੀ ਦੇ ਦਰਸ਼ਨ ਕਰ ਸਕਣਗੇ ਸ਼ਰਧਾਲੂ, ਇਸ ਦਿਨ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ

ਜੰਮੂ – ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਦੀ ਮੀਟਿੰਗ ਐਤਵਾਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦੇ ਉਪ ਰਾਜਪਾਲ ਮਨੋਜ ਸਿਨਹਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਆਗਾਮੀ ਯਾਤਰਾ ਸਬੰਧੀ ਵੱਖ-ਵੱਖ ਮੁੱਦਿਆਂ ‘ਤੇ ਡੂੰਘਾਈ ਨਾਲ ਚਰਚਾ ਕੀਤੀ ਗਈ। ਇਸ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਇਸ ਵਾਰ ਸ਼੍ਰੀ ਅਮਰਨਾਥ ਯਾਤਰਾ  30 ਜੂਨ ਤੋਂ ਸ਼ੁਰੂ ਹੋਵੇਗੀ ਅਤੇ ਰੱਖੜੀ ਵਾਲੇ ਦਿਨ ਪਰੰਪਰਾ ਅਨੁਸਾਰ ਸਮਾਪਤ ਹੋਵੇਗੀ। ਇਸ ਸਾਲ ਸ਼ਰਧਾਲੂ ਕਰੀਬ 43 ਦਿਨ ਬਾਬਾ ਬਰਫਾਨੀ ਦੇ ਦਰਸ਼ਨ ਕਰ ਸਕਣਗੇ। ਯਾਤਰਾ ਦੌਰਾਨ ਕੋਵਿਡ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ।

ਬਾਬਾ ਅਮਰਨਾਥ ਦੇ ਦਰਸ਼ਨਾਂ ਦੀ ਇੱਛਾ ਰੱਖਣ ਵਾਲੇ ਸ਼ਰਧਾਲੂਆਂ ਲਈ ਇਹ ਵੱਡੀ ਖਬਰ ਹੈ। ਕਿਉਂਕਿ ਇਹ ਯਾਤਰਾ ਪਿਛਲੇ ਦੋ ਸਾਲਾਂ ਤੋਂ ਬੰਦ ਸੀ। ਸ਼ਰਾਈਨ ਬੋਰਡ ਨੇ ਦੱਸਿਆ ਕਿ ਯਾਤਰਾ ‘ਤੇ ਜਾਣ ਲਈ ਰਜਿਸਟ੍ਰੇਸ਼ਨ 2 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇੱਕ ਦਿਨ ਵਿੱਚ ਸਿਰਫ਼ 20 ਹਜ਼ਾਰ ਰਜਿਸਟ੍ਰੇਸ਼ਨਾਂ ਹੀ ਹੋਣਗੀਆਂ। ਇਸ ਤੋਂ ਇਲਾਵਾ ਯਾਤਰਾ ਦੇ ਦਿਨਾਂ ਵਿਚ ਨਿਰਧਾਰਤ ਕਾਊਂਟਰਾਂ ‘ਤੇ ਮੌਕੇ ‘ਤੇ ਰਜਿਸਟ੍ਰੇਸ਼ਨ ਵੀ ਕੀਤੀ ਜਾਵੇਗੀ। ਬਾਬਾ ਅਮਰਨਾਥ ਯਾਤਰਾ ਦਾ ਸ਼ਿਵਲਿੰਗ ਗੁਫਾ ‘ਚ ਅਵਤਾਰ ਧਾਰਦਾ ਹੈ ਅਤੇ ਇਸਨੂੰ ਬਾਬਾ ਬਰਫਾਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਗੁਫ਼ਾ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਪੈਂਦੀ ਹੈ। ਇਹ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਤੋਂ ਲਗਪਗ 135 ਕਿਲੋਮੀਟਰ ਦੂਰ ਹੈ। ਬਾਬਾ ਅਮਰਨਾਥ ਦੀ ਗੁਫ਼ਾ ਸਮੁੰਦਰ ਤਲ ਤੋਂ 13,600 ਫੁੱਟ ਦੀ ਉਚਾਈ ‘ਤੇ ਸਥਿਤ ਹੈ।

Related posts

ਕਾਂਗਰਸ ਨੇ ਜੇਪੀ ਨੱਡਾ ਅਤੇ ਅਮਿਤ ਮਾਲਵੀਆ ਖ਼ਿਲਾਫ਼ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

editor

ਸਿਰਫ਼ ਆਪਣੇ ਬੱਚਿਆਂ ਦੇ ਭਵਿੱਖ ਲਈ ਚੋਣ ਲੜ ਰਹੇ ਹਨ ਸਪਾ ਅਤੇ ਕਾਂਗਰਸ : ਮੋਦੀ

editor

ਪ੍ਰਧਾਨ ਮੰਤਰੀ ਮੋਦੀ ਤੀਜੇ ਗੇੜ ਤੋਂ ਬਾਅਦ 400 ਸੀਟਾਂ ਦੇ ਅੰਕੜੇ ਵੱਲ ਵਧਣਗੇ: ਅਮਿਤ ਸ਼ਾਹ

editor