Sport

ਪੁਜਾਰਾ ਤੇ ਰਹਾਨੇ ਦਾ ਟੈਸਟ ਟੀਮ ਵਿਚ ਸੇਲੈਕਸ਼ਨ ਹੋਵੇਗਾ ਜਾਂ ਨਹੀਂ

ਨਵੀਂ ਦਿੱਲੀ – ਦੱਖਣੀ ਅਫ਼ਰੀਕਾ ਖ਼ਿਲਾਫ਼ ਟੈਸਟ ਸੀਰੀਜ਼ ’ਚ ਟੀਮ ਇੰਡੀਆ ਦੀ ਹਾਰ ਲਈ ਸਾਫ਼ ਤੌਰ ’ਤੇ ਭਾਰਤੀ ਟੀਮ ਦੇ ਬੱਲੇਬਾਜ਼ ਜ਼ਿੰਮੇਵਾਰ ਸਨ ਅਤੇ ਕਪਤਾਨ ਕੋਹਲੀ ਨੇ ਵੀ ਇਸ ਗੱਲ ਨੂੰ ਸਵੀਕਾਰ ਕੀਤਾ ਹੈ। ਕੋਹਲੀ ਨੇ ਇਹ ਵੀ ਕਿਹਾ ਕਿ ਅਸੀਂ ਬੱਲੇਬਾਜ਼ੀ ਦੇ ਮੋਰਚੇ ’ਤੇ ਅਸਫ਼ਲ ਰਹੇ ਹਾਂ ਅਤੇ ਇਸ ’ਚ ਸੁਧਾਰ ਦੀ ਲੋੜ ਹੈ। ਇਸ ਟੈਸਟ ਸੀਰੀਜ਼ ਦੌਰਾਨ ਕੁਝ ਬੱਲੇਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਲਗਾਤਾਰਤਾ ਦੀ ਕਮੀ ਰਹੀ। ਇਸ ਟੈਸਟ ਸੀਰੀਜ਼ ਦੌਰਾਨ ਟੀਮ ਇੰਡੀਆ ਦੇ ਮੱਧਕ੍ਰਮ ਦੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਅਤੇ ਅਜਿੰਕਿਆ ਰਹਾਣੇ ਸਾਹਮਣੇ ਆਏ, ਜੋ ਟੀਮ ਲਈ ਲਗਾਤਾਰ ਦੌੜਾਂ ਨਹੀਂ ਬਣਾ ਸਕੇ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਦਾ ਦੱਖਣੀ ਅਫ਼ਰੀਕਾ ’ਚ ਕਾਫ਼ੀ ਖ਼ਰਾਬ ਪ੍ਰਦਰਸ਼ਨ ਰਿਹਾ ਸੀ। ਦੱਖਣੀ ਅਫ਼ਰੀਕਾ ਦੌਰੇ ’ਤੇ ਰਹਾਣੇ ਅਤੇ ਪੁਜਾਰਾ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੂੰ ਟੀਮ ਤੋਂ ਬਾਹਰ ਕਰਨ ਦੀ ਮੰਗ ਉੱਠ ਰਹੀ ਹੈ। ਹੁਣ ਇਸ ਸਬੰਧੀ ਕਪਤਾਨ ਵਿਰਾਟ ਕੋਹਲੀ ਤੋਂਂਵੀ ਸਵਾਲ ਪੁੱਛੇ ਗਏ। ਕੇਪਟਾਊਨ ਟੈਸਟ ਮੈਚ ’ਚ ਮਿਲੀ ਹਾਰ ਤੋਂ ਬਾਅਦ ਕੋਹਲੀ ਤੋਂ ਰਹਾਣੇ ਅਤੇ ਪੁਜਾਰਾ ਦੀ ਚੋਣ ’ਤੇ ਸਵਾਲ ਪੁੱਛੇ ਗਏ। ਇਸ ’ਤੇ ਜਵਾਬ ਦਿੰਦੇ ਹੋਏ ਕੋਹਲੀ ਨੇ ਕਿਹਾ ਕਿ ਮੈਂ ਇੱਥੇ ਇਨ੍ਹਾਂ ਗੱਲਾਂ ’ਤੇ ਚਰਚਾ ਕਰਨ ਲਈ ਨਹੀਂ ਆਇਆਂ। ਤੁਹਾਨੂੰ ਰਹਾਣੇ ਅਤੇ ਪੁਜਾਰਾ ਦੀ ਚੋਣ ਬਾਰੇ ਚੋਣਕਾਰਾਂ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਪਤਾ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਦਿਮਾਗ਼ ਵਿੱਚ ਕੀ ਹੈ। ਰਹਾਣੇ ਅਤੇ ਪੁਜਾਰਾ ਨੂੰ ਟੀਮ ’ਚ ਚੁਣਨਾ ਮੇਰਾ ਕੰਮ ਨਹੀਂ ਹੈ।ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਨਿਰਾਸ਼ਾ ਜਤਾਉਂਦੇ ਹੋਏ ਕਿਹਾ ਕਿ ਟੀਮ ਦੇ ਗੇਂਦਬਾਜ਼ਾਂ ਨੇ ਵਿਰੋਧੀ ਟੀਮ ’ਤੇ ਦਬਾਅ ਬਣਾਉਣ ਦਾ ਕੰਮ ਕੀਤਾ ਪਰ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ। ਹਾਲਾਂਕਿ ਉਨ੍ਹਾਂ ਨੇ ਯਕੀਨੀ ਤੌਰ ’ਤੇ ਕਿਹਾ ਕਿ ਕੇਐੱਲ ਰਾਹੁਲ, ਮਯੰਕ ਅਗਰਵਾਲ ਅਤੇ ਰਿਸ਼ਭ ਪੰਤ ਵਰਗੇ ਬੱਲੇਬਾਜ਼ਾਂ ਨੇ ਚੰਗੀ ਕੋਸ਼ਿਸ਼ ਕੀਤੀ। ਜਿੱਤ ਦਾ ਸਿਹਰਾ ਦੱਖਣੀ ਅਫ਼ਰੀਕੀ ਟੀਮ ਨੂੰ ਦਿੰਦੇ ਹੋਏ ਕੋਹਲੀ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਦੂਜੇ ਟੈਸਟ ’ਚ ਵਾਪਸੀ ਕੀਤੀ ਅਤੇ ਤੀਜੇ ਟੈਸਟ ’ਚ ਵੀ ਇਸ ਨੂੰ ਬਰਕਰਾਰ ਰੱਖਿਆ, ਉਹ ਸ਼ਾਨਦਾਰ ਸੀ।

Related posts

ਪਹਿਲਵਾਨ ਬਜਰੰਗ ਪੂਨੀਆ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਵੱਲੋਂ ਅਸਥਾਈ ਤੌਰ ’ਤੇ ਮੁਅੱਤਲ

editor

RCB ਨੇ GT ਨੂੰ 4 ਵਿਕਟਾਂ ਨਾਲ ਹਰਾਇਆ

editor

ਭਾਰਤ ਨੇ ਸਫੈਦ ਗੇਂਦ ਦੇ ਫ਼ਾਰਮੈਟ ’ਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ

editor